(ਸਮਾਜ ਵੀਕਲੀ)
ਇੱਕ ਮਿੱਕ ਜੋੜ ਦਿੱਤਾ ਰੂਹ ਤੇ ਸਰੀਰ ਨੂੰ
ਤੂੰਹੀਓਂ ਆਪ ਜਾਣਦਾ ਏਂ ਅੰਤ ਤੇ ਅਖੀਰ ਨੂੰ
ਅੱਗੇ ਕਿਵੇਂ ਤੋਰਿਆ ਜੀ ਨਾਰੀ ਅਤੇ ਨਾਰ ਨੂੰ
ਕਿੱਥੋਂ ਸ਼ੁਰੂ ਕਰਿਆ ਸੀ ਦੱਸ ਸੰਸਾਰ ਨੂੰ
ਸੁਪਨੇ ਦੇ ਵਿੱਚ ਸੱਚੀਂ ਪੁੱਛ ਬੈਠਾ ਯਾਰ ਨੂੰ
ਚੰਨ ਅਤੇ ਤਾਰੇ ਨਾਲ਼ੇ ਧਰਤਾਂ ਬਣਾਈਆਂ ਨੇ
ਸਦਕੇ ਓ ਰੱਬਾ ਪੰਜ ਪਰਤਾਂ ਬਣਾਈਆਂ ਨੇ
ਪੰਜਿਆਂ ਚ ਕਸ ਦਿੱਤਾ ਚਿੱਤ ਵਾਲ਼ੀ ਤਾਰ ਨੂੰ
ਕਿੱਥੋਂ ਸ਼ੁਰੂ ਕਰਿਆ ਸੀ ਦੱਸ ਸੰਸਾਰ ਨੂੰ
ਸੁਪਨੇ ਦੇ ਵਿੱਚ ਸੱਚੀਂ ਪੁੱਛ ਬੈਠਾ ਯਾਰ ਨੂੰ
ਜੂਨਾਂ ਵਾਲ਼ੇ ਝੇੜੇ ਤੇਰੇ ਏਹ ਵੀ ਵੱਖ ਵੱਖ ਸੀ
ਸੁਪਨੇ ਦੇ ਵਿੱਚੋਂ ਪਰ ਖੁੱਲ੍ਹ ਗਈ ਅੱਖ ਸੀ
ਰੋਕਾਂ ਕਿਵੇਂ ਉੱਡਦੀ ਖਿਆਲਾਂ ਦੀ ਉਡਾਰ ਨੂੰ
ਕਿੱਥੋਂ ਸ਼ੁਰੂ ਕਰਿਆ ਸੀ ਦੱਸ ਸੰਸਾਰ ਨੂੰ
ਸੁਪਨੇ ਦੇ ਵਿੱਚ ਸੱਚੀਂ ਪੁੱਛ ਬੈਠਾ ਯਾਰ ਨੂੰ
ਤੇਰਿਆਂ ਰੰਗਾਂ ਦਾ ਕਿਸੇ ਭੇਦ ਕਦੇ ਪਾਇਆ ਨਾ
ਸਭ ਕੁਝ ਸਿਰਜਿਆ ਨਾਂ ਵੀ ਧਰਾਇਆ ਨਾ
ਸਿਜਦਾ ਓਏ ਧੰਨਿਆਂ ਤੂੰ ਕਰਦੇ ਦਾਤਾਰ ਨੂੰ
ਕਿੱਥੋਂ ਸ਼ੁਰੂ ਕਰਿਆ ਸੀ ਦੱਸ ਸੰਸਾਰ ਨੂੰ
ਸੁਪਨੇ ਦੇ ਵਿੱਚ ਸੱਚੀਂ ਪੁੱਛ ਬੈਠਾ ਯਾਰ ਨੂੰ
ਧੰਨਾ ਧਾਲੀਵਾਲ਼
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly