(ਸਮਾਜ ਵੀਕਲੀ)
ਘੁੰਮਕੇ ਵੇਖ ਲਈ ਮੈਂ
ਦੁਨੀਆਂ ਸਾਰੀ ਦੀ ਸਾਰੀ
ਆਪਣਾ ਕੋਈ ਨਜ਼ਰ ਨਾਂਹ ਆਵੇ
ਮਤਲਬੀ ਰਿਸ਼ਤੇ ਨਾਤੇ ਇਥੇ ਸਾਰੇ
ਪੈਸੇ ਦੇ ਨੇ ਸਾਰੇ ਸਾਕ ਸੰਬੰਧੀ
ਪੈਸੇ ਨਾਲ ਹੁੰਦੀਆਂ ਸਲਾਮਾਂ
ਫੋਕੀ ਟੌਹਰ ਲਈ ਵਜਦੇ ਬੈਂਡ
ਭੁੱਖ ਨਾਲ ਮਰਦੇ ਮਾਪੇ ਵੇਖ਼ੇ
ਇਨਸਾਨ ਤਰਸਦੇ ਰੋਟੀ ਲਈ ਘਰੇ
ਮੈਂ ਮੰਦਿਰਾਂ ਚ ਲੰਗਰ ਰੋਜ ਲਗਾਵਾਂ
ਮਾਪੇ ਰੁਲਦੇ ਬਿਰਧ ਆਸ਼ਰਮਾਂ ਚ
ਗੁਰਿੰਦਰ ਕਿਸਨੂੰ ਹਾਲ ਸੁਣਾਵਾਂ
ਘੁੰਮਕੇ ਵੇਖ ਲਈ ਦੁਨੀਆਂ ਸਾਰੀ
ਮੈਂ ਕੀ ਕੀ ਰੋਣਾ ਦੁਨੀਆਂ ਦਾ ਸੁਣਾਵਾਂ
ਗੁਰਿੰਦਰ ਸਿੰਘ ਪੰਜਾਬੀ
ਮੋਂ *8437924103
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly