(ਸਮਾਜ ਵੀਕਲੀ)
ਇਹ ਦੁਨੀਆ ਮੰਡੀ ਬਾਜਾਰ,
ਲੋਕ ਪੈਸੇ ਨੂੰ ਕਰਦੇ ਪਿਆਰ ।
ਕਿਸੇ ਦਾ ਨਾ ਸਤਿਕਾਰ ਕਰਦੇ ,
ਦਿਲੋਂ ਨਾ ਕਿਸੇ ਦਾ ਪਿਆਰ ਕਰਦੇ ।
ਇਹ ਦੁਨੀਆ ਮਤਲਬੀ ਏ ,
ਇੱਥੇ ਸਭ ਕੁਝ ਨਕਲੀ ਏ ।
ਵਿਕਦਾ ਇੱਥੇ ਹੁਸਨ ਦੇਖਿਆ ,
ਵਿੱਚ ਮੰਡੀ ਬਾਜਾਰ ਦੇਖਿਆ ।
ਭੁੱਲ ਜਾਂਦੇ ਆਪਣੇ ਭਾਈਆ ਨੂੰ ,
ਦੋਸਤ ਬਣਾ ਲੈਦੇ ਰਾਹ ਜਾਂਦੇ ਰਾਹੀਆਂ ਨੂੰ ।
ਆਪਣਿਆ ਨੂੰ ਛੱਡ ਕੇ ਲੋਕ ਪਰਾਇਆ ਤੇ ਮਰਦੇ ਨੇ ,
ਪਤਾ ਕਿਉ ਕਿਸੇ ਦੀ ਤਰੱਕੀ ਤੋਂ ਸੜਦੇ ਨੇ ।
ਚਲ ਛੱਡ ਚਹਿਲਾ ਕੀ ਲੈਣਾ ਦੁਨੀਆ ਤੋਂ ,
ਇਹਨਾਂ ਮਤਲਬੀ ਤਿੱਖੀਆਂ ਛੂਰੀਆ ਤੋਂ ।
ਮਨਪ੍ਰੀਤ ਕੌਰ ਚਹਿਲ
8437752216
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly