ਔਰਤਾਂ ਨੇ ਥਾਣੇਦਾਰ ਦੀ ਹਾਜ਼ਰੀ ’ਚ ਸਿਪਾਹੀ ਚੰਡਿਆ

ਮੋਗਾ (ਸਮਾਜ ਵੀਕਲੀ): ਇੱਥੇ ਸ਼ਹਿਰ ਦੇ ਬਾਹਰੀ ਸਲੱਮ ਖੇਤਰ ਵਿਚ ਔਰਤਾਂ ਨੇ ਥਾਣੇਦਾਰ ਦੀ ਹਾਜ਼ਰੀ ’ਚ ਸਿਪਾਹੀ ਥੱਪੜਾਂ ਨਾਲ ਚੰਡ ਦਿੱਤਾ। ਇਸ ਦੌਰਾਨ ਥਾਣੇਦਾਰ ਨਾਲ ਵੀ ਧੱਕਾ-ਮੁੱਕੀ ਹੋਈ। ਸਿਪਾਹੀ ਦੀ ਪੱਗ ਲੱਥ ਗਈ ਤੇ ਵਰਦੀ ਵੀ ਪਾੜ ਦਿੱਤੀ। ਥਾਣਾ ਸਿਟੀ ਦੱਖਣੀ ਵਿੱਚ ਤਿੰਨ ਔਰਤਾਂ ਖ਼ਿਲਾਫ਼ ਕੇਸ ਦਰਜ ਕਰ ਕੇ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਿਪਾਹੀ ਗੁਰਬਾਦਲ ਸਿੰਘ ਦੀ ਸ਼ਿਕਾਇਤ ਉੱਤੇ ਸ਼ੰਕਰ, ਉਸ ਦੀ ਪਤਨੀ ਲੱਛਮੀ, ਨੈਨਾ ਅਤੇ ਸੀਮਾ ਖ਼ਿਲਾਫ਼ ਡਿਊਟੀ ਵਿੱਚ ਵਿਘਨ ਪਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਤਿੰਨੋਂ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲੀਸ ਮੁਤਾਬਕ ਸਿਪਾਹੀ ਗੁਰਬਾਦਲ ਸਿੰਘ ਤੇ ਏਐੱਸਆਈ ਕੁਲਵਿੰਦਰ ਸਿੰਘ ਨਿਗਾਹਾ ਮਾਰਗ ਉੱਤੇ ਮੋਟਰਸਾਈਕਲ ਲੀਮਾ-14 ਉੱਤੇ ਗਸ਼ਤ ਦੌਰਾਨ ਵਾਹਨਾਂ ਦੀ ਚੈਕਿੰਗ ਕਰਨ ਲੱਗੇ ਤਾਂ ਮੁਲਜ਼ਮ ਸ਼ੰਕਰ ਦੀ ਦੋਵੇਂ ਪੁਲੀਸ ਮੁਲਾਜ਼ਮਾਂ ਨਾਲ ਬਹਿਸ ਹੋ ਗਈ। ਰੌਲਾ ਸੁਣ ਕੇ ਔਰਤਾਂ ਵੀ ਮੌਕੇ ਉੱਤੇ ਪਹੁੰਚ ਗਈਆਂ ਅਤੇ ਸਿਪਾਹੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਦੀ ਪੱਗ ਲਹਿ ਗਈ। ਏਐੱਸਆਈ ਛੁਡਾਉਣ ਲਈ ਅੱਗੇ ਵਧਿਆ ਤਾਂ ਉਸ ਨਾਲ ਵੀ ਧੱਕਾ-ਮੁਕੀ ਕੀਤੀ ਗਈ। ਔਰਤਾਂ ਮੁਲਜ਼ਮ ਸ਼ੰਕਰ ਨੂੰ ਛੁਡਾ ਕੇ ਭੱਜ ਗਈਆਂ। ਇਸ ਤੋਂ ਬਾਅਦ ਹੋਰ ਪੁਲੀਸ ਮੰਗਵਾਈ ਗਈ ਪਰ ਮੌਕੇ ਉਤੇ ਹਜ਼ੂਮ ਇਕੱਠਾ ਹੋ ਗਿਆ ਅਤੇ ਪੁਲੀਸ ਨੂੰ ਘੇਰ ਲਿਆ ਗਿਆ। ਪੁਲੀਸ ਬੜੀ ਮੁਸ਼ਕਲ ਨਾਲ ਮੌਕੇ ਤੋਂ ਬੱਚ ਕੇ ਨਿਕਲੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ-ਅਮਰੀਕੀ ਵਿਗਿਆਨੀ ਨੂੰ ਲਾਈਫਟਾਈਮ ਅਚੀਵਮੈਂਟ ਪੁਰਸਕਾਰ
Next articleਭਾਰਤ ਤੇ ਇਜ਼ਰਾਇਲ ਸਾਹਮਣੇ ਕੱਟੜਵਾਦ ਤੇ ਅਤਿਵਾਦ ਦੀਆਂ ਇਕ ਵਰਗੀਆਂ ਚੁਣੌਤੀਆਂ: ਜੈਸ਼ੰਕਰ