ਆ ਗਿਆ ਸਿਆਲ ਬੱਚਿਓ….

ਮਨਜੀਤ ਕੌਰ ਲੁਧਿਆਣਵੀ

(ਸਮਾਜ ਵੀਕਲੀ)

ਆ ਗਿਆ ਸਿਆਲ ਬੱਚਿਓ,
ਜ਼ਰਾ ਰੱਖਿਓ ਖ਼ਿਆਲ ਬੱਚਿਓ।

ਕੋਟੀਆਂ ਸਵੈਟਰ ਤੇ ਬੂਟ ਪਾ ਲਵੋ,
ਮੋਟੇ ਮੋਟੇ ਹੁਣ ਤੁਸੀਂ ਸੂਟ ਪਾ ਲਵੋ।

ਪਾਣੀ ਵਿੱਚ ਹੱਥ ਵਾਰ ਵਾਰ ਪਾਇਓ ਨਾ,
ਕੁਲਫੀਆਂ ਤੇ ਆਈਸਕ੍ਰੀਮ ਹੁਣ ਖਾਇਓ ਨਾ।

ਸਾਗ ਅਤੇ ਮੂਲੀਆਂ ਬਣਾਈਆਂ ਮੰਮੀ ਨੇ
ਪਰੋਠੀਆਂ ਪਨੀਰ ਦੀਆਂ ਖਾਈਆਂ ਸ਼ੰਮੀ ਨੇ।

ਮੇਵੇ ਅਤੇ ਫ਼ਲ ਨਿੱਤ ਖਾ ਲਿਓ ਤੁਸੀਂ,
ਅੰਦਰਲੀ ਤਾਕਤ ਵਧਾ ਲਿਓ ਤੁਸੀਂ।

ਗਰਮ ਗਰਮ ਦੁੱਧ ਵੀ ਪੀਣਾ ਜਰੂਰੀ ਹੈ,
ਸਫ਼ਾਈ ਦੇ ਨਾਲ਼ ਵੀ ਜੀਣਾ ਜ਼ਰੂਰੀ ਹੈ।

ਬਿਮਾਰ ਅਸੀ ਬਿਲਕੁੱਲ ਵੀ ਹੋਣਾ ਨਹੀਂ,
ਤੰਗ ਮਾਪਿਆਂ ਨੂੰ ਅਸੀਂ ਕਰਨਾ ਨਹੀਂ।

ਮੰਮੀ ਅਤੇ ਡੈਡੀ ਦਾ ਵੀ ਧਿਆਨ ਰੱਖਣਾ,
ਸੋਹਣੇ ਸੋਹਣੇ ਬਾਲ ਬਣ ਕਹਿਣਾ ਮੰਨਣਾ।

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਦੇ ਵਾਅਦੇ ਤਾਂ ਹੁੰਦੇ ਪਰ ਵਫ਼ਾ ਨਹੀਂ ਹੁੰਦੇ ਬਚਿੱਤਰ ਸਿੰਘ ਕੋਹਾੜ
Next articleਅੱਜ ਖੁੱਲ੍ਹੇਗਾ ਕਰਤਾਰਪੁਰ ਸਾਹਿਬ ਲਾਂਘਾ