ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)
ਅੱਜ ਇਥੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਫਤਿਹ ਕਰਕੇ ਪਹੁੰਚੇ ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਸੰਦੀਪ ਅਰੋੜਾ ਜਿਲਾ ਸਕੱਤਰ ਦਿਲਬਾਗ ਸਿੰਘ ਨੇ ਦੇਸ਼ ਭਰ ਦੇ ਲੋਕਾਂ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਜਿੱਤ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮੁਲਾਜ਼ਮਾਂ, ਛੋਟੇ ਵਪਾਰੀਆਂ ਦੁਕਾਨਦਾਰਾਂ,ਔਰਤਾਂ,ਅਤੇ ਉਹ ਹਰ ਵਰਗ ਦੇ ਲੋਕਾਂ ਦੀ ਹੈ।ਜਿੰਨ੍ਹਾਂ ਨੇ ਇਸ ਅੰਦੋਲਨ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਹੈ। ਆਗੂਆਂ ਕਿਹਾ ਕਿ ਜਿਹੜੇ ਲੋਕ ਇਹ ਕਹਿੰਦੇ ਸਨ ਕਿ ਕਾਨੂੰਨ ਰੱਦ ਨਹੀਂ ਹੋਣੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ।ਕਿ ਲੋਕਾਂ ਦੀ ਤਾਕਤ ਮੂਹਰੇ ਹਮੇਸ਼ਾ ਹੀ ਜਾਬਰਾ ਨੂੰ ਝੁਕਣਾ ਪਿਆ ਹੈ। ਇਸ ਲਈ ਜੋ ਹਾਲੇ ਵੀ ਰਾਜਨੀਤਕ ਪਾਰਟੀਆਂ ਮਗਰ ਲੱਗ ਕੇ ਗੁਮਰਾਹ ਹੋ ਰਹੇ ਹਨ। ਉਹਨਾਂ ਨੂੰ ਚਾਹੀਦਾ ਹੈ। ਉਹ ਆਪੋ ਆਪਣੀਆਂ ਜੱਥੇਬੰਦੀਆਂ ਬਣਾ ਖੁਦ ਆਪਣੀ ਲੜਾਈ ਆਪ ਲੜਨ। ਆਖਰ ਉਹਨਾਂ ਮਹਿਤਪੁਰ ਇਲਾਕੇ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮੁਲਾਜ਼ਮਾਂ ਔਰਤਾਂ ਤੇ ਹਰ ਵਰਗ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ 16 ਦਸੰਬਰ ਨੂੰ ਮਹਿਤਪੁਰ ਵਿੱਚ ਹੋਣ ਵਾਲੀ ਕੁੱਲ ਹਿੰਦ ਕਿਸਾਨ ਸਭਾ ਦੀ ਜੇਤੂ ਰੈਲੀ ਜੋ 11 ਵਜੇ ਬਿਜਲੀ ਦਫਤਰ ਤੋਂ ਸ਼ੁਰੂ ਹੋਵੇਗੀ ਵਿੱਚ ਜਰੂਰ ਪਹੁੰਚਣ।
ਜਾਰੀ ਕਰਤਾ ਕਾਮਰੇਡ ਸੰਦੀਪ ਅਰੋੜਾ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly