(ਸਮਾਜ ਵੀਕਲੀ)-ਮਨੁੱਖ ਜਨਮ ਜਾਤ ਗੁਣਾਂ ਤੋਂ ਬਹੁਤੇ ਦਿਨ ਦੂਰ ਨਹੀਂ ਰਹਿ ਸਕਦਾ।ਉਹ ਜੋ ਹੈ ਉਸ ਨੂੰ ਬਹੁਤ ਦਿਨ ਲੁਕੋ ਨਹੀਂ ਸਕਦਾ।ਕਈ ਵਾਰ ਮਨੁੱਖ ਆਪਣੇ ਆਪ ਨੂੰ ਕੁਝ ਹੋਰ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ।ਜਾਂ ਇੰਜ ਕਹਿ ਲਓ ਕਿ ਉੱਪਰੋਂ ਉੱਪਰੋਂ ਬਦਲਿਆ ਹੋਇਆ ਨਜ਼ਰ ਆਉਣ ਦੀ ਕੋਸ਼ਿਸ਼ ਕਰਦਾ ਹੈ।ਉਹ ਆਪਣਾ ਵਿਹਾਰ ਇਸ ਤਰ੍ਹਾਂ ਦਾ ਕਰ ਲੈਂਦਾ ਹੈ ਜਿਵੇਂ ਜਿਵੇਂ ਉਸ ਨੇ ਆਪਣੇ ਆਪ ਨੂੰ ਬਦਲਿਆ ਹੋਵੇ ਜਾਂ ਉਹ ਬਹੁਤ ਨੇਕ ਹੋਵੇ।ਪਰ ਉਸ ਦੇ ਅੰਦਰ ਦੀਆਂ ਭਾਵਨਾਵਾਂ ਬਹੁਤੇ ਦਿਨ ਛੁਪੀਆਂ ਨਹੀਂ ਰਹਿੰਦੀਆਂ।ਜੋ ਉਸ ਦਾ ਅਸਲ ਬਿਹਾਰ ਹੈ ਕਿਤੇ ਨਾ ਕਿਤੇ ਜ਼ਰੂਰ ਪ੍ਰਗਟ ਹੋ ਜਾਂਦਾ ਹੈ।ਅਸੀਂ ਕਿੰਨੀ ਵੀ ਬਣਾ ਸੰਵਾਰ ਕੇ ਕੋਸ਼ਿਸ਼ ਕਰੀਏ ਉਹ ਦੇਖਣ ਦੀ ਜੋ ਅਸੀਂ ਨਹੀਂ ਹਾਂ ਮੈਂ ਆਪਣੀ ਅਸਲੀਅਤ ਨੂੰ ਬਹੁਤੀ ਦੇਰ ਛੁਪਾ ਨਹੀਂ ਸਕਦੇ।ਜਿਵੇਂ ਇਕ ਸ਼ਾਂਤੀ ਦਾਸ ਵਾਲੀ ਉਦਾਹਰਨ ਦਿੱਤੀ ਜਾਂਦੀ ਹੈ ਇੱਕ ਬਾਬੇ ਦਾ ਨਾਮ ਸ਼ਾਂਤੀ ਦਾਸ ਸੀ।ਕਿਹਾ ਜਾਂਦਾ ਸੀ ਕਿ ਉਸ ਨੂੰ ਕਦੇ ਗੁੱਸਾ ਨਹੀਂ ਆਉਂਦਾ।ਇਕ ਬੰਦਾ ਉਸ ਕੋਲ ਗਿਆ ਉਸ ਨੂੰ ਪੁੱਛਣ ਲੱਗਾ ਕੀ ਤੁਹਾਨੂੰ ਕਦੇ ਗੁੱਸਾ ਨਹੀਂ ਆਉਂਦਾ ਸ਼ਾਂਤੀ ਦਾਸ ਨੇ ਨਾਂਹ ਵਿੱਚ ਜਵਾਬ ਦਿੱਤਾ ਨਿਮਰਤਾ ਨਾਲ ਪਰ ਜਦੋਂ ਬੰਦਾ ਲਗਾਤਾਰ ਹੀ ਸਵਾਲ ਪੁੱਛਦਾ ਰਿਹਾ ਨਿਮਰਤਾ ਕੁਝ ਦੇਰ ਵਿੱਚ ਖਿੱਚ ਵਿੱਚ ਬਦਲ ਗਈ।ਵਾਰ ਵਾਰ ਪੁੱਛੇ ਜਾਣ ਤੇ ਹਾਲਤ ਇਹ ਹੋ ਗਈ ਸ੍ਰੀ ਸ਼ਾਂਤੀ ਦਾਸ ਹਵਨ ਕੁੰਡ ਵਿੱਚੋਂ ਲੱਕੜ ਚੁੱਕ ਕੇ ਉਸ ਬੰਦੇ ਦੇ ਪਿੱਛੇ ਭੱਜਿਆ।ਉਸ ਦੀ ਸ਼ਾਂਤੀ ਕਿਤੇ ਲੁਪਤ ਹੋ ਗਈ।
ਮਨੁੱਖ ਜੋ ਹੈ ਉਸ ਦਾ ਉਹ ਵਿਹਾਰ ਉਸ ਦੇ ਆਚਾਰ ਵਿਹਾਰ ਵਿੱਚ ਕਿਤੇ ਨਾ ਕਿਤੇ ਪ੍ਰਗਟ ਹੋ ਹੀ ਜਾਂਦਾ ਹੈ।ਉੱਪਰੋਂ ਉੱਪਰੀ ਕੀਤੀ ਜਾਣ ਵਾਲੀ ਕੋਸ਼ਿਸ਼ ਸਫਲ ਜ਼ਰੂਰ ਹੁੰਦੀ ਹੈ ਪਰ ਕੁਝ ਨਿਸ਼ਚਿਤ ਸਮੇਂ ਤੱਕ।ਜਿੱਥੇ ਹਾਲਾਤ ਆਵੇਸ਼ ਦੇ ਆ ਜਾਣ ਜਿੱਥੇ ਮਨੁੱਖ ਆਪਣਾ ਅਸਲੀ ਰੂਪ ਦਿਖਾ ਹੀ ਜਾਂਦਾ ਹੈ।ਜਦੋਂ ਅਸੀਂ ਔਰਤ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਜੋ ਅਸੀਂ ਨਹੀਂ ਹਾਂ ਤਾਂ ਸਾਨੂੰ ਇਹ ਯਾਦ ਵੀ ਰੱਖਣਾ ਪੈਂਦਾ ਹੈ ਕਿ ਅਸੀਂ ਕਿਸ ਤਰੀਕੇ ਨਾਲ ਵਿਚਰਨਾ ਹੈ।ਸਾਡੇ ਕੁਦਰਤੀ ਵਿਹਾਰ ਲਈ ਸਾਨੂੰ ਯਾਦ ਨਹੀਂ ਰੱਖਣਾ ਪੈਂਦਾ।ਕਿਤੇ ਜਦੋਂ ਭਾਵਨਾਵਾਂ ਪ੍ਰਬਲ ਹੁੰਦੀਆਂ ਹਨ ਤਾਂ ਉਹ ਵਿਹਾਰ ਅਸੀਂ ਭੁੱਲ ਜਾਂਦੇ ਹਾਂ ਜੋ ਗੈਰ ਕੁਦਰਤੀ ਹੈ ਜੋ ਅਸੀਂ ਬਨਾਉਟੀ ਤੌਰ ਤੇ ਕਰਦੇ ਹਾਂ।ਠੀਕ ਇਸੇ ਤਰ੍ਹਾਂ ਜਦੋਂ ਕੋਈ ਵੱਧ ਇਨਸਾਨ ਨੇਕੀ ਦਾ ਵਿਖਾਵਾ ਕਰਦਾ ਹੈ ਤਾਂ ਅਜਿਹਾ ਉਹ ਬਹੁਤੀ ਦੇਰ ਤਕ ਨਹੀਂ ਕਰ ਪਾਉਂਦਾ।ਜਦਕਿ ਇਕ ਨੇਕ ਇਨਸਾਨ ਦਾ ਕੁਦਰਤੀ ਵਿਹਾਰ ਹੀ ਨੇਕੀ ਹੁੰਦਾ ਹੈ।
ਕਿਹਾ ਜਾਂਦਾ ਹੈ
ਕਾਲੇ ਕਦੀ ਨਾ ਹੋਵਣ ਬੱਗੇ
ਚਾਹੇ ਸੌ ਮਣ ਸਾਬਣ ਲੱਗੇ
ਮਨੁੱਖ ਆਪਣੀ ਕੁਦਰਤੀ ਰੂਪ ਵਿੱਚ ਆ ਜਾਂਦਾ ਹੈ ਬਹੁਤੀ ਦੇਰ ਬਨਾਉਟੀ ਵੇਸ ਧਾਰਨ ਨਹੀਂ ਕਰ ਸਕਦਾ।ਮਨੁੱਖ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਆਪਣੇ ਆਪ ਨੂੰ ਬਦਲੇ ਨਾ ਕਿ ਸਿਰਫ਼ ਬਦਲੇ ਹੋਏ ਰੂਪ ਦਾ ਵਿਖਾਵਾ ਕਰੇ।ਜੇਕਰ ਅਸੀਂ ਜ਼ਿੰਦਗੀ ਵਿੱਚ ਅਗਾਂਹ ਵਧਣਾ ਚਾਹੁੰਦੇ ਹਾਂ ਤਾਂ ਸਾਨੂੰ ਦਿਖਾਵਿਆਂ ਤੋਂ ਬਚਣਾ ਚਾਹੀਦਾ ਹੈ।ਆਪਣੇ ਆਪ ਨੂੰ ਬਦਲਣ ਦੀ ਨਿਰੰਤਰ ਕੋਸ਼ਿਸ਼ ਕਰਨੀ ਚਾਹੀਦੀ ਹੈ।ਇਹ ਇਕਦਮ ਨਹੀਂ ਹੁੰਦਾ।ਇਸ ਵਿੱਚ ਬਹੁਤ ਸਮਾਂ ਲੱਗਦਾ ਹੈ। ਬਨਾਉਟੀਪਣ ਤੋਂ ਬਚੋ ਕਿਉਂਕਿ ਇਹ ਅਜਿਹਾ ਵਿਹਾਰ ਕਰਨਾ ਹਮੇਸ਼ਾਂ ਸੰਭਵ ਨਹੀਂ ਹੁੰਦਾ।
ਹਰਪ੍ਰੀਤ ਕੌਰ ਸੰਧੂ
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly