ਰਿਸ਼ਤਿਆਂ ਦੇ ਭਾਰ

ਸ. ਦਲਵਿੰਦਰ ਸਿੰਘ ਘੁੰਮਣ

(ਸਮਾਜ ਵੀਕਲੀ)

ਉਮਰਾਂ ਦੇ ਲੰਘ ਗਏ ਨੇ ਸਾਲਾਂ ਦੇ ਸਾਲ
ਸਮਾ ਨਾ ਰੁਕਿਆ, ਨਾ ਪੁਛਿਆ ਸਾਹਾਂ ਦਾ ਹਾਲ
ਥੱਕ ਗਏ ਨੇ ਕਦਮ, ਚੁਕਿਆ ਜੋ ਰਿਸ਼ਤਿਆਂ ਦਾ ਭਾਰ
ਖੁਸ਼ ਨਹੀ ਨੇ, ਜੋ ਕਰ ਸਕਿਆ ਹਾਂ ਸੱਕਿਆਂ ਦੇ ਨਾਲ
ਉਮਰਾਂ ਦੇ ਲੰਘ ਗਏ ਨੇ ਸਾਲਾਂ ਦੇ ਸਾਲ

ਯਾਦ ਨਾ ਆਵੇ, ਕਦੋ ਤੁਰੇ ਸੀ.. ਕਦੋ ਰੁਕਾਂਗੇ
ਕਦੋ ਲੱਥੇਗਾ ਸਿਰ ਤੇ ਬੰਨੀ ਬਾਪੂ ਦੀ ਪੱਗ ਦਾ ਭਾਰ
ਮਰ ਗਏ ਨੇ, ਜੋ ਮੰਨਦੇ ਸੀ, ਨਿਭਦੇ ਸੀ ਨਾਲ
ਬੇਕਦਰੇ ਹੋ ਕੇ ਫਿਰਦੇ ਹਾਂ, ਗੱਲ ਪਾ ਹਾਰਾਂ ਦਾ ਹਾਰ
ਉਮਰਾਂ ਦੇ ਲੰਘ ਗਏ ਨੇ ਸਾਲਾਂ ਦੇ ਸਾਲ

ਨਾ ਪਿਆਰ, ਨਾ ਖੇੜਾ, ਜਿੰਦਗੀ ਰੋਦੀ ਹੈ ਜਾਰੋ ਜਾਰ
ਰੁਕਣਾ ਨਹੀ ਹੈ ਭੱਟਕਣ ਹੈ ਵਾਂਗ ਘੁੱਗੀਆ ਦੀ ਡਾਰ
ਸਹਿਜੇ ਕਦਮਾਂ ਨਾਲ ਰੁੱਕ ਜਾਣੀ ਹੈ ਸਮੇ ਦੀ ਮਾਲ਼
ਫਿਰ ਗੰਢ ਨਹੀ ਹੋਣੀ ਜਦੋ ਟੁੱਟ ਜਾਣੀ ਸਾਹਾਂ ਦੀ ਚਾਲ
ਉਮਰਾਂ ਦੇ ਲੰਘ ਗਏ ਨੇ ਸਾਲਾਂ ਦੇ ਸਾਲ

ਨਹੀ ਭਰਿਆ ਜੋ ਭਰਨਾ ਸੀ ਹੀਰੇ ਮੋਤੀਆਂ ਦਾ ਜ਼ਾਰ
ਹਵਸ ਨਹੀ ਹੈ, ਭੁੱਖ ਮਰ ਗਈ, ਪਾਣੀ ਵਿੱਚ ਵੀ ਖਾਰ
ਗੁੰਝਲਾਂ ਵਿੱਚ ਫਸ ਬੈਠੇ, ਕਿੰਝ ਤੋੜਾਂਗੇ  ਮਕੜੀ ਜਾਲ
ਜਨਮ ਸੀ ਛੋਟਾ ਮੇਰਾ, ਆਵਾਗੇ ਮੰਗ ਕੇ ਵਾਧੂ ਦੇ ਸਾਲ
ਫਿਰ ਮਿਲਾਗੇ, ਖੁਸ਼ ਰਹਿਉ, ਨਾ ਹੋਵਾਗਾ ਵਾਦੇ ਖਿਲਾਫ
ਉਮਰਾਂ ਦੇ ਲੰਘ ਗਏ ਨੇ ਸਾਲਾਂ ਦੇ ਸਾਲ

ਸ. ਦਲਵਿੰਦਰ ਸਿੰਘ ਘੁੰਮਣ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਚੰਗੇਰੇ ਜੀਵਨ ਤੇ ਸਮਾਜ ਦੇ ਮਾਣ ਦਾ ਸਿਹਰਾ ਵਿਗਿਆਨ ਸਿਰ* *ਚੇਤਨਾ ਕੈਂਪ ਭਵਿੱਖ ਨੂੰ ਰੁਸ਼ਨਾਉਣ ਦਾ ਉੱਦਮ* : *ਭਦੌੜ*
Next articleਸਿੱਖ ਸਿਆਸਤ ਅਤੇ ਬਦਲਦੇ ਸਮੀਕਰਣ