ਮੌਸਮ ਬੜਾ ਬੇਈਮਾਨ ਹੈ….

ਰਮੇਸ਼ਵਰ ਸਿੰਘ

(ਸਮਾਜ ਵੀਕਲੀ)-ਗਰਮੀਆਂ, ਸਰਦੀਆਂ, ਪਤਝੜ -ਬਹਾਰ ਬਰਸਾਤਾਂ ਵਗੈਰਾ  ਮੌਸਮ ਦੇ ਰੰਗ ਹਨ, ਇਹ ਆਪਣੇ ਸਮੇਂ ਨਾਲ ਆਉਂਦੇ ਨੇ ਤੇ ਆਪਣੇ ਸਮੇਂ ਨਾਲ ਲਾਂਭੇ ਹੋ ਜਾਂਦੇ ਹਨ। ਪਰ  ਕਈ ਵਾਰ  ਮੌਸਮ ਆਪਣੇ ਅਸੂਲਾਂ ਤੋਂ ਪਰੇ ਹੋ ਕੇ ਆਪਣੀ ਹੋਣੀ ਵਿਖਾਉਂਦਾ ਹੈ।   ਗਰਮੀਆਂ ਵਿੱਚ ਠੰਡ ਹੋ ਜਾਂਦੀ ਤੇ ਠੰਡ ਵਿੱਚ ਗਰਮੀ ਹੋ ਜਾਂਦੀ ਬਰਸਾਤ ਦੇ ਮੌਸਮ ਚ ਔਡ਼ ਤੇ ਔਡ਼ ਦੇ ਦਿਨਾਂ ਵਿੱਚ ਮੌਸਮ ਵਿੱਚ ਬਰਸਾਤ ਆਪਣਾ ਜਲਵਾ ਵਿਖਾਉਦੀ ਹੈl ਇਸ ਨਵੇਂ ਸਾਲ 2024 ਦੀ ਹੀ ਗੱਲ ਕਰ ਲਓ!ਇਸ ਸਾਲ ਠੰਡ ਨੇ ਮੱਤ ਮਾਰ ਰੱਖੀ l ਸਾਰਾ ਜਨਵਰੀ ਠੰਡ ਵਿੱਚ ਹੀ ਲੋਕਾਂ ਨੇ ਗੁਜਾਰਿਆ l  ਸੂਰਜ ਦੇਵਤਾ ਅਲੋਪ ਰਹੇ ਤੇ ਅਸੀਂ ਠੁਰ ਠੁਰ ਕਰਦੇ ਰਹੇl ਇਸ ਫਰਵਰੀ ਦੌਰਾਨ ਸਵੇਰੇ ਸ਼ਾਮ ਅੰਤਾਂ ਦੀ ਸਰਦੀ ਤੇ ਦਿਨੇ ਕੜਕ ਦੀ ਧੁੱਪl ਫਿਰ ਮਾਰਚ ਮਹੀਨਾ ਚੜਿਆl ਇਹ ਤੁਹਾਡੇ ਸਾਹਮਣੇ ਹੈl ਕੱਲ ਅੰਤਾਂ ਦੀ ਹਨੇਰੀ ਆਈl ਗਰਜ਼ ਚਮਕ ਨਾਲ ਭਰਵੀਂ ਬਾਰਿਸ਼ ਹੋਈl ਬਾਰਿਸ਼ ਵੀ ਇਕੱਲੀ  ਨਹੀਂ ਆਈ l ਆਪਣੇ ਨਾਲ ਗੜੇ ਵੀ ਲੈ ਕੇ ਆਈl ਕਿਸਾਨਾਂ ਦੀ ਰੱਜ ਕੇ ਫਸਲਾਂ ਦੀ ਤਬਾਹੀ ਹੋਈ l ਇਸ ਦਾ ਦੋਸ਼ ਕਿਸ ਨੂੰ ਦੇਈਏl ਮੀਂਹ ਫਸਲਾਂ ਲਈ ਵਰਦਾਨ ਹੁੰਦਾ ਹੈ ਪਰ ਜਦੋਂ ਮੌਸਮ ਆਪਣੀ ਕਰੋਪੀ ਲੈ ਕੇ ਆਉਂਦਾ ਹੈ ਤਾਂ ਕਿਸੇ ਦਾ ਵੱਸ ਨਹੀਂ ਰਹਿੰਦਾl ਇੰਜ ਹੀ ਅਵਲ ਤਾਂ ਬਰਸਾਤਾਂ ਲੱਗਦੀਆਂ ਹੀ ਨਹੀਂ ਤੇ ਜੇ ਲੱਗਦੀਆਂ ਹਨ ਤਾਂ ਕਹਿਰ ਮਚਾ ਦਿੰਦੀਆਂ ਹਨ l ਇਹੋ ਜਿਹੀਆਂ ਮੁਸੀਬਤਾਂ ਸਿਰਫ਼ ਕਿਸਾਨਾਂ ਤੇ ਹੀ ਅਸਰ ਨਹੀਂ ਕਰਦੀਆਂ ਸਗੋਂ ਇਸ ਨਾਲ ਸਾਰੇ ਵਰਗ ਪ੍ਰਭਾਵਿਤ ਹੁੰਦੇ ਹਨl ਉਸ ਇਲਾਕੇ, ਉਸ ਖਿਤੇ ਦੀ  ਦਸ਼ਾ- ਦਿਸ਼ਾ ਤਹਿਸ ਨਹਿਸ ਹੋ ਜਾਂਦੀ ਹੈ l ਕਿਸਾਨਾਂ ਸਮੇਤ ਸਾਰੇ ਵਰਗਾਂ ਦੇ ਸਾਹ ਸੂਤੇ ਜਾਂਦੇ ਹਨl ਤੇਜ਼ ਹਨੇਰੀ, ਮੀਂਹ ਅਤੇ ਗੜਿਆਂ ਨੇ ਕਣਕਾਂ ਤੇ ਹੋਰ ਫਸਲਾਂ ਵਿਛਾ ਕੇ ਰੱਖ ਦਿੱਤੀਆਂl ਆਮ ਜ਼ਿੰਦਗੀ ਪ੍ਰਭਾਵਿਤ ਹੋ ਗਈl ਇਹ ਸਭ ਕੁਦਰਤ ਦਾ ਹੀ ਪਸਾਰਾ ਹੈl ਪਰ ਕਿਤੇ ਕਿਤੇ ਵਿਗਿਆਨਿਕ ਸੋਚ ਦਾ ਤਰਕ ਹੈ ਕਿ ਅਸੀਂ ਕੁਦਰਤ ਨਾਲ ਜਿਹੜੀ ਛੇੜ ਛਾੜ ਕੀਤੀ ਹੈ ਉਸ ਨਾਲ ਇਹ ਨਤੀਜੇ ਆ ਰਹੇ ਹਨl ਇਹ ਕਿੰਨਾ ਸੱਚ ਹੈ ਇਹ ਅਲੱਗ ਗੱਲ ਹੈ ਪਰ ਇਸ ਵੇਲੇ ਮੌਸਮ ਦੀ ਕਰੋਪੀ ਤੋਂ ਸਾਰੇ ਹੀ ਹੈਰਾਨ ਪ੍ਰੇਸ਼ਾਨ ਹਨ l ਇੱਕ ਗੱਲ ਹੋਰ ਸੁਣ ਲਓ!ਮੈਂ ਬੀਤੇ ਦਿਨ ਖਬਰਾਂ ਸੁਣ ਰਿਹਾ ਸੀ, ਖਬਰ ਆ ਰਹੀ ਸੀ ਕਿ ਇਸ ਵਾਰ ਗਰਮੀ ਬਹੁਤ  ਪਵੇਗੀ । ਸ਼ਾਲਾ! ਕੁਦਰਤ ਸਾਡੇ ਤੇ ਮਿਹਰ ਰੱਖੇl ਹੁਣ ਇਹ ਗੀਤ ਅਣਸੁਖਾਵਾਂ ਲੱਗਦਾ ਹੈ ਕਿ ‘ਆਜ ਮੌਸਮ ਬੜਾ ਬੇਈਮਾਨ ਹੈ ਆਨੇ ਵਾਲਾ ਕੋਈ ਤੂਫਾਨ ਹੈ……’

ਰਮੇਸ਼ਵਰ ਸਿੰਘ

ਸੰਪਰਕ ਨੰਬਰ-9914880392 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਦੇਸ਼ ਭਗਤ ਯਾਦਗਾਰ ਕਮੇਟੀ ਨੇ ਮਾਰਚ ਅਪ੍ਰੈਲ ਦੇ ਉਲੀਕੇ ਸਮਾਗਮ
Next articleਸ਼ੁਭ ਸਵੇਰ ਦੋਸਤੋ