HOME   ਨਸ਼ੇ ਦਾ ਵਾਰ ਉਜਾੜ ਦਿੰਦਾ ਹੈ ਪੂਰਾ ਪਰਿਵਾਰ :- ਸ. ਚਮਨ...

  ਨਸ਼ੇ ਦਾ ਵਾਰ ਉਜਾੜ ਦਿੰਦਾ ਹੈ ਪੂਰਾ ਪਰਿਵਾਰ :- ਸ. ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ)

2
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਮਿਤੀ 20 ਮਾਰਚ 2026  ਨੂੰ,ਪਿੰਡ ਜੱਟ ਮਾਜਰੀ (ਬਲਾਚੌਰ)  ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ” ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਦੀ ਪ੍ਰਧਾਨਗੀ ਸ਼੍ਰੀਮਤੀ ਹੇਮਲਤਾ (ਸਰਪੰਚ)  ਜੀ ਨੇ ਕੀਤੀ।ਸ. ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ) ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸਭ ਤੋਂ ਪਹਿਲਾਂ ਰੈੱਡ ਕਰਾਸ ਦੀ ਸਥਾਪਨਾ ਅਤੇ ਭਾਈ ਘੱਨਈਆ ਜੀ ਦੇ ਬਾਰੇ ਵੀ ਸੰਖੇਪ ਵਿੱਚ ਗੱਲਬਾਤ ਕੀਤੀ । ਉਨਾ ਨੇ ਇਸ ਮੌਕੇ ਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਅੱਜ ਦੇ ਸਮੇਂ ਵਿੱਚ ਨਸ਼ਾ ਬਹੁਤ ਹੀ ਵੱਡੀ ਸਮੱਸਿਆ ਬਣ ਚੁੱਕਾ ਹੈ, ਕਿਉਕਿ ਅੱਜ ਜਿਆਦਾ ਗਿਣਤੀ ਵਿੱਚ ਨੌਜਵਾਨ ਨਸ਼ੇ ਦੀ ਗ੍ਰਿਫਤ ਵਿੱਚ ਆ ਰਹੇ ਹਨ । ਛੋਟੀ ਉਮਰ ਵਿੱਚ ਬੱਚਿਆਂ ਨੂੰ ਨਸ਼ੇ ਦੇ ਪ੍ਰਤੀ ਜਾਣਕਾਰੀ ਨਹੀਂ ਹੁੰਦੀ ਜਿਸ ਨਾਲ ਉਹ ਜਾਣੇ ਅਣਜਾਣੇ  ਜਾਂ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਨਸ਼ੇ ਦਾ ਸੇਵਨ ਕਰ ਲੈਂਦੇ ਹਨ, ਤੇ ਬਾਅਦ ਵਿੱਚ ਉਹ ਹੋਲੀ ਹੋਲੀ ਛੋਟੇ ਨਸ਼ੇ ਤੋਂ ਲੈ ਕੇ ਵੱਡੇ ਨਸ਼ੇ ਜਿਵੇ ਕਿ ਹੈਰੋਇਨ ਵਰਗੇ ਨਸ਼ਿਆ ਦੀ ਗ੍ਰਿਫਤ ਵਿੱਚ ਫਸ ਜਾਦੇ ਹਨ । ਉਹਨਾਂ ਨੇ ਕਿਹਾ ਕਿ ਨਸ਼ੇ ਦੇ ਆਦੀ ਵਿਅਕਤੀ ਨੂੰ ਨਸ਼ਾ ਛੱਡਣ ਲਈ ਇੱਛਾ ਸ਼ਕਤੀ ਦਾ ਮਜਬੂਤ ਹੋਣਾ ਜਰੂਰੀ ਹੈ, ਇਸ ਲਈ ਮਰੀਜ ਨੂੰ ਹਸਪਤਾਲ ਵਿੱਚ ਦਾਖਿਲ ਹੋ ਕੇ ਨਸ਼ੇ ਤੋਂ ਮੁਕਤੀ ਮਿਲ ਸਕਦੀ ਹੈ । ਇਸ ਦੌਰਾਨ ਉਹਨਾਂ ਨੇ ਨਸ਼ੇ ਦੀ ਵਰਤੋਂ  ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਜਿਹੜੇ ਲੋਕ ਨਸ਼ੇ ਦੇ ਆਦੀ ਹਨ, ਉਹ ਆਪ ਤਾਂ ਮਾਨਸਿਕ ਤੇ ਸਰੀਰਕ ਤੌਰ ਤੇ ਰੋਗੀ ਹੁੰਦੇ ਹਨ, ਇਸ ਨਾਲ ਉਨਾ ਦੇ ਪਰਿਵਾਰਕ ਮੈਂਬਰ ਵੀ ਮਾਨਸਿਕ ਰੋਗੀ ਹੁੰਦੇ ਹਨ । ਨਸ਼ੇ ਦੇ ਆਦੀ  ਵਿਅਕਤੀ ਆਪਣਾ ਅਤੇ ਪਰਿਵਾਰ ਦਾ ਵੀ ਆਰਥਿਕ ਨੁਕਸਾਨ ਕਰਦੇ ਹਨ। , ਜੇਕਰ ਕਿਸੇ ਪਰਿਵਾਰ ਵਿੱਚ ਇੱਕ ਵੀ ਨੌਜਵਾਨ ਨਸ਼ੇ ਦਾ ਆਦੀ ਹੋ ਜਾਂਦਾ ਹੈ ਤਾਂ ਉਹ ਆਰਥਿਕ ਅਤੇ ਸਮਾਜਿਰ ਤੌਰ ਤੇ ਪੂਰੀ ਤਰ੍ਹਾਂ ਪਰਿਵਾਰ ਨੂੰ ਉਜਾੜ ਦਿੰਦਾ ਹੈ ।  ਇਸ ਦੇ ਨਾਲ ਉਸ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਵੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੁੰਦੇ ਹਨ । ਮਾਤਾ ਪਿਤਾ ਨੂੰ ਆਪਣੇ ਘਰ ਦਾ ਪਹਿਰੇਦਾਰ ਆਪ ਬਣਨਾ ਪੈਣਾ ਹੈ ਤਾਂ ਹੀ ਉਹ ਆਪਣੇ ਘਰ ਨੂੰ ਨਸ਼ਾ ਮੁਕਤ ਰੱਖ ਸਕਦੇ ਹਨ ।  ਉਹਨਾਂ ਨੇ ਕਿਹਾ ਕਿ ਨਸ਼ੇ ਨੂੰ ਛੱਡਣ ਦੀ ਸ਼ੁਰੂਆਤ ਅਸੀ ਆਪਣੇ ਘਰ ਤੋਂ ਕਰੀਏ ਤਾਂ ਜੋ ਸਾਡੇ ਪਰਿਵਾਰ ਦੇ ਨਾਲ ਨਾਲ ਸਮਾਜ ਵੀ ਨਸ਼ਾ ਮੁਕਤ ਹੋ ਸਕੇ । ਉਹਨਾਂ ਨੇ ਕਿਹਾ ਕਿ ਜਿੱਥੇ ਅਸੀ ਆਪਣੇ ਬੱਚਿਆਂ ਨੂੰ ਸਕੂਲਾਂ, ਕਾਲਜਾਂ ਵਿੱਚ ਪੜ੍ਹਨ ਲਈ ਭੇਜਦੇ ਹਾਂ ,ਉੱਥੇ ਸਾਨੂੰ ਕਦੇ –ਕਦੇ ਸਮਾਂ ਕੱਢ ਕੇ ਉਨਾਂ ਦੇ ਅਧਿਆਪਕਾ ਨਾਲ ਵੀ ਤਾਲਮੇਲ ਰੱਖਣਾਂ ਚਾਹੀਦਾ ਹੈ ਤਾਂ ਜੋ ਬੱਚੇ ਦੀ ਦੇਖਰੇਖ ਕੀਤੀ ਜਾ ਸਕੇ ਤੇ ਭਵਿੱਖ ਵਿੱਚ ਉਹ ਸਮਾਜਿਕ ਬੁਰਾਈਆਂ ਵਿੱਚ ਨਾ ਫਸ ਸਕੇ । ਇਸ ਮੌਕੇ ਤੇ ਸ੍ਰੀਮਤੀ ਕਮਲਜੀਤ ਕੌਰ (ਕਾਊਂਸਲਰ)  ਨੇ ਕੇਂਦਰ ਦੇ ਕੰਮਾ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨਾ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦਾ ਆਦੀ ਹੈ ਤਾਂ ਉਹ ਕੇਂਦਰ ਵਿਖੇ ਆਪਣੀ ਇੱਛਾ ਅਨੁਸਾਰ ਇੱਕ ਮਹੀਨੇ ਲਈ ਦਾਖਲ ਹੋ ਕੇ ਆਪਣਾ ਬਿਲਕੁਲ ਮੁਫਤ ਵਿੱਚ ਇਲਾਜ ਕਰਵਾ ਸਕਦਾ ਹੈ । ਜਿੱਥੇ ਕਿ ਪੀੜ੍ਹਤ ਵਿਅਕਤੀ ਨੂੰ ਪਰਿਵਾਰਕ ਮਾਹੌਲ ਦੀ ਤਰ੍ਹਾਂ ਰੱਖਿਆ ਜਾਦਾ ਹੈ ਅਤੇ  ਵਧੀਆ ਇਲਾਜ ਕੀਤਾ ਜਾਦਾ ਹੈ।ਇਸ ਮੌਕੇ ਤੇ ਸ਼੍ਰੀਮਤੀ ਹੇਮਲਤਾ (ਸਰਪੰਚ) ਰੈੱਡ ਕਰਾਸ ਟੀਮ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਾਨੂੰ ਰੈੱਡ ਕਰਾਸ ਟੀਮ ਵਲੋਂ ਦਿੱਤੇ ਸੁਝਾਵਾਂ ਨੂੰ ਆਪਣੀ ਜਿੰਦਗੀ ਵਿੱਚ ਅਮਲ ਚ ਲਿਆਉਣਾ ਚਾਹੀਦਾ ਹੈ ਤਾਂ ਜੋ ਅਸੀ ਨਸ਼ਿਆਂ ਤੋਂ ਬਚ ਸਕੀਏ,  । ਇਸ ਮੌਕੇ ਤੇ ਤੋਸ਼ੀ (ਆਸ਼ਾ ਵਰਕਰ), ਪਰਮਜੀਤ (ਪੰਚ) ਰਾਕੇਸ਼ ਕੁਮਾਰੀ (ਏ.ਐਫ) , ਲੱਡੂ , ਮਨਜੀਤ , ਰੀਤੂ ਰਾਣੀ, ਬਲਵੀਰ ਕੌਰ ਰਾਮਕਿਸ਼ਨ , ਛਿੰਦਰ ਕੁਮਾਰ, ਬਲਵੀਰ ਕੁਮਾਰ  ਅਤੇ ਹੋਰ ਪਿੰਡ ਵਾਸੀ ਹਾਜਿਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleSAMAJ WEEKLY = 21/03/2026
Next articleਜੰਗਲਾਤ ਵਿਭਾਗ ਦੇ ਫੀਲਡ ਕਾਮਿਆਂ ਦਾ ਤਨਖਾਹਾਂ ਦਾ ਬਜਟ ਸਰਕਾਰ ਨੇ ਲਿਆ ਵਾਪਸ ਜੰਗਲਾਤ ਕਾਮਿਆ ਦੇ ਪਰਿਵਾਰ ਪ੍ਰੇਸ਼ਾਨ