HOME ਜੰਗਲਾਤ ਵਿਭਾਗ ਦੇ ਫੀਲਡ ਕਾਮਿਆਂ ਦਾ ਤਨਖਾਹਾਂ ਦਾ ਬਜਟ ਸਰਕਾਰ ਨੇ ਲਿਆ...

ਜੰਗਲਾਤ ਵਿਭਾਗ ਦੇ ਫੀਲਡ ਕਾਮਿਆਂ ਦਾ ਤਨਖਾਹਾਂ ਦਾ ਬਜਟ ਸਰਕਾਰ ਨੇ ਲਿਆ ਵਾਪਸ ਜੰਗਲਾਤ ਕਾਮਿਆ ਦੇ ਪਰਿਵਾਰ ਪ੍ਰੇਸ਼ਾਨ

1
24 ਮਾਰਚ ਤੋਂ 27 ਮਾਰਚ ਤੱਕ ਜ਼ਿਲ੍ਹਾ ਪੱਧਰ ਤੇ ਰੋਸ ਪ੍ਰਦਰਸ਼ਨ ਕਰਕੇ ਦਿੱਤੇ ਜਾਣਗੇ ਮੰਗ ਪੱਤਰ
ਨਵਾਂਸ਼ਹਿਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾਈ ਪ੍ਰਧਾਨ ਅਮਰੀਕ ਸਿੰਘ ਗੜਸੰਕਰ ਦੀ ਪ੍ਰਧਾਨਗੀ ਵਿਚ ਪਿਛਲੇ ਦਿਨੀ ਆਨਲਾਈਨ ਮੀਟਿੰਗ ਹੋਈ। ਮੀਟਿੰਗ ਦੀ ਕਾਰਵਾਈ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਚਲਾਈ। ਮੀਟਿੰਗ ਵਿੱਚ ਹਾਜਰ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਵਿਤ ਸੱਕਤਰ ਅਮਨਦੀਪ ਸਿੰਘ ਛੱਤ, ਵਿਰਸਾ ਸਿੰਘ ਚਹਿਲ, ਰਣਜੀਤ ਗੁਰਦਾਸਪੁਰ ਅਤੇ ਸਤਨਾਮ ਸਿੰਘ ਸੰਗਤੀਵਾਲਾ ਨੇ ਕਿਹਾ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿੱਚ ਪਿਛਲੇ 25/25 ਸਾਲਾਂ ਤੋ ਕੰਮ ਕਰਦੇ ਡੇਲੀਵੇਜ ਸੀਨੀਅਰ ਅਨਪੜ੍ਹ ਕਾਮਿਆਂ ਨੂੰ ਪੰਜਾਬ ਸਰਕਾਰ ਨੇ ਪੱਕਿਆ ਵੀ ਨਹੀ ਕੀਤਾ। ਮਾਨਯੋਗ ਹਾਈਕੋਰਟ ਦੇ *26.02.2024* ਦੇ ਫੈਸਲੇ ਵਿੱਚ ਜਿਨ੍ਹਾਂ ਸਾਥੀਆਂ ਦਾ ਏਰੀਅਲ ਬਕਾਇਆ ਬਣਾਇਆ ਗਿਆ ਹੈ ਪਰ ਸਰਕਾਰ ਨੇ ਖਜ਼ਾਨੇ ਤੇ ਲਾਈ ਪਾਬੰਦੀ ਕਾਰਨ ਤਨਖਾਹਾਂ ਅਤੇ ਏਰੀਅਲ ਬਕਾਇਆ ਵੀ ਇਨ੍ਹਾਂ ਵਰਕਰਾਂ ਦੇ ਖਾਤਿਆਂ ਵਿੱਚ ਨਹੀ ਪਾਇਆ ਗਿਆ ਅਤੇ ਇਹ ਪਹਿਲੀ ਬਾਰ ਹੋਇਆ ਜਦੋਂ ਆਮ ਆਦਮੀ  ਸਰਕਾਰ ਨੇ ਜੰਗਲਾਤ ਕਾਮਿਆਂ ਦੀ ਤਨਖ਼ਾਹਾਂ ਦੇ ਮਾਰਚ ਮਹੀਨੇ ਦਾ ਬਜਟ ਭੇਜ ਕੇ ਸਰਕਾਰ ਨੇ ਬਜਟ ਵਾਪਸ ਲੈ ਕੇ ਜੰਗਲਾਤ ਕਾਮਿਆਂ ਦੇ ਪਰਿਵਾਰ ਪ੍ਰੇਸ਼ਾਨ ਹਨ ਕਿੳਕਿ ਮਾਰਚ ਮਹੀਨੇ ਵਿਚ ਆਪਣੇ ਬੱਚਿਆ ਨੂੰ ਸਕੂਲਾਂ ਵਿਚ ਦਾਖਲੇ ਨਾ ਕਰਵਾਉਣ ਕਾਰਨ ਅਪਣੇ ਬੱਚਿਆਂ ਨੂੰ ਪੜ੍ਹਾਉਣ ਤੋਂ ਅਸਮਰਥ ਹਨ ਤੇ ਮਾਨਯੋਗ ਅਦਾਲਤਾਂ ਦੇ ਫੈਸਲਿਆਂ ਦੀਆਂ ਸਰਕਾਰ ਵੱਲੋਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਬਲਵੀਰ ਤਰਨਤਾਰਨ, ਰਵੀ ਲੁਧਿਆਣਾ, ਬੱਬੂ ਮਾਨਸਾ, ਬਲਰਾਜ ਪਠਾਨਕੋਟ, ਰਵੀਕਾਂਤ ਰੋਪੜ ਅਤੇ ਸੁਖਦੇਵ ਜਲੰਧਰ ਦੱਸਿਆ ਕਿ ਅੰਤਾਂ ਦੀ ਮਹਿੰਗਾਈ ਵਿੱਚ ਅਪਣੇ ਪਰਿਵਾਰਾਂ ਦਾ ਗੁਜਾਰਾਂ ਕਰਨਾ ਮੁਸ਼ਕਿਲ ਹੋ ਗਿਆ ਹੈ। ਜਿਸ ਕਾਰਨ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਫੈਡਰੇਸ਼ਨ ਦੇ ਸਹਿਯੋਗ ਨਾਲ 24 ਮਾਰਚ ਤੋਂ 27 ਮਾਰਚ  ਤੱਕ ਪੰਜਾਬ ਦੇ ਸਮੂਹ ਜਿਲਾ ਕੇਂਦਰਾਂ ਤੇ ਧਰਨੇ-ਪ੍ਰਦਰਸ਼ਨ ਕਰਕੇ ਮਾਨਯੋਗ ਡਿਪਟੀ ਕਮਿਸ਼ਨਰਾਂ ਅਤੇ ਵਣ ਵਿਭਾਗ ਦੇ ਆਧਿਕਾਰੀਆਂ ਰਾਹੀਂ ਮਾਣਯੋਗ ਸ੍ ਹਰਪਾਲ ਸਿੰਘ ਚੀਮਾ ਵਿੱਤ  ਮੰਤਰੀ ਪੰਜਾਬ ਜੀ ਨੂੰ ਮੰਗ ਪੱਤਰ ਭੇਜੇ ਜਾਣਗੇ।ਹੁਣ ਤੱਕ 2006 ਤੱਕ 10 ਸਾਲ ਪੂਰੇ ਕਰਦੇ 14 ਵਰਕਰਾਂ ਨੂੰ ਵੀ ਸਰਕਾਰ ਨੇ ਹੁਣ ਤੱਕ ਪੱਕਾ ਨਹੀਂ ਕੀਤਾ ਅਤੇ ਸੀਨੀਅਰ ਅਨਪੜ੍ਹ ਕਾਮੇ ਪੱਕੇ ਹੋਣ ਤੋਂ ਰਹਿ ਗਏ ਹਨ, ਉਹਨਾ ਸਾਰੇ ਕਾਮਿਆਂ ਨੂੰ ਬਿਨਾ ਸ਼ਰਤ ਪੱਕਿਆ ਕਰਵਾਉਣ ਲਈ, ਵਿਭਾਗ ਦੇ ਕਾਮਿਆਂ ਦੀ ਸੀਨੀਅਰਤਾ ਸੂਚੀ 31-03-2026 ਤੱਕ ਅਪਡੇਟ ਕਰਨ ਲਈ, ਵਿਭਾਗ ਵਿੱਚ ਨਵੇਂ ਕੰਮ ਚਲਾਉਣ ਲਈ, ਮਨਰੇਗਾ ਵਰਕਰਾਂ ਤੋਂ ਅਤੇ ਠੇਕੇਦਾਰਾਂ ਤੋਂ ਵਿਭਾਗ ਦੇ ਕੰਮ ਨਾ ਕਰਵਾਏ ਜਾਣ, ਵਿਭਾਗ ਵਿੱਚ ਨਵੇਂ ਕਾਮਿਆਂ ਨੂੰ ਕੰਮ ਤੇ ਰੱਖਿਆ ਜਾਵੇ,ਘੱਟੋ-ਘੱਟ ਉਜਰਤਾਂ ਵਿਚ ਵਾਧਾ ਕਰਵਾਉਣ ਲਈ ਅਤੇ ਹੋਰ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੀ 7 ਅਪ੍ਰੈਲ ਨੂੰ ਪ੍ਰਧਾਨ ਮੁੱਖ ਵਣਪਾਲ ਵਣ ਭਵਨ ਦਫਤਰ ਮੌਹਾਲੀ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸ਼ਿਸ ਫੈਡਰੇਸਨ ਦੇ ਸਹਿਯੋਗ ਨਾਲ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ ।ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਸੁਲੱਖਣ ਮੌਹਾਲੀ ਮਲਕੀਤ ਮੁਕਤਸਰ ਪਵਨ ਹੁਸ਼ਿਆਰਪੁਰ ਰਾਣਾ ਫਿਰੋਜ਼ਪੁਰ ਭੁਪਿੰਦਰ ਦਸੂਹਾ ਕਰਮ ਸਿੰਘ ਹਰੀਕੇ ਪੱਤਣ ਆਦਿ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous article  ਨਸ਼ੇ ਦਾ ਵਾਰ ਉਜਾੜ ਦਿੰਦਾ ਹੈ ਪੂਰਾ ਪਰਿਵਾਰ :- ਸ. ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ)
Next articleIndia: Freedom of Religion undermined by Sectarian Politics