ਤਰਲੋਚਨ ਸਿੰਘ ਵਿਰਕ {ਲੈਸਟਰ ਯੂ.ਕੇ.} (ਸਮਾਜ ਵੀਕਲੀ): ਸਿੱਖ ਧਰਮ ਦੇ ਬਾਨੂੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਖੁਸ਼ੀ ਵਿੱਚ ਹਰ ਸਾਲ ਦੀ ਤਰਾਂ ਇਥੇ ਨਨਕਾਣਾ ਸਾਹਿਬ ਰੇਡੀਓ ਦੇ ਇੰਤਜਾਰ ਦੀਆਂ ਘੜੀਆਂ ਮੁੱਕ ਚੱਲੀਆਂ ਹਨ ਕਿਉਂਕਿ ਲੈਸਟਰ ਦੇ ਘਰਾਂ, ਕਾਰਾਂ, ਫਰੰਟ ਰੂਮ ਤੇ ਫੈਕਟਰੀਆਂ ਸਾਰੇ ਪਾਸੇ ਇਹੋ ਰੇਡੀਓ 17 ਅਕਤੂਬਰ ਤੋਂ 13 ਅਕਤੂਬਰ ਤੱਕ ਸੁਣਿਆ ਜਾਣਾ ਹੈ ਜਿਸ ਰਾਹੀਂ ਗੁਰਦਵਾਰਾ ਸਾਹਿਬ ਤੋਂ ੇ ਸ਼ਾਮ ਨੂੰ ਲਾਈਵ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਇਹ ਰੇਡੀਓ ਸੱਤੇ ਦਿੰਨ 24 ਘੰਟੇ ਅੋਨਲਾਈਨ ਸੁਣਿਆ ਜਾ ਸਕੇਗਾ, ਕਵੀ ਦਰਬਾਰ, ਸਮਾਜਿੱਕ ਗੀਤ ਅਤੇ ਵਧੀਆ ਮਿਆਰ ਦੇ ਪ੍ਰੀਜੈਂਟਰ ਪ੍ਰੋਗਰਾਮ ਪੇਸ਼ ਕਰਨਗੇ।
ਟੀਵੀ ਅਤੇ ਰੇਡੀਓ ਪ੍ਰੀਜੈਂਟਰ ਬਲਬੀਰ ਸਿੰਘ ‘ਸਰਪੰਚ’ ਲੰਮੇ ਸਮੇ ਤੋਂ ਨਿਸ਼ਕਾਮ ਸੇਵਾ ਕਰਦੇ ਆ ਰਹੇ ਹਨ ਅਤੇ ਧਾਰਮਿੱਕ ਪ੍ਰੋਗਰਾਮ ਪੇਸ਼ ਕਰਦੇ ਹਨ ਜਿਸ ਵਿੱਚ ਕਥਾ, ਕੀਰਤਨ, ਢਾਡੀ, ਕਵੀਸ਼ਰੀ ਅਤੇ ਧਾਰਮਿੱਕ ਗੀਤ ਲਾਏ ਜਾਂਦੇ ਹਨ ਜਿਸ ਦਾ ਕੋਈ ਨਾ ਕੋਈ ਸਮਾਜ ਵਿੱਚ ਆ ਰਹੀਆਂ ਕੁਰੀਤੀਆਂ ਬਾਰੇ ਲਿਖਾਰੀਆਂ ਨੇ ਲਿਖਿਆ ਹੁੰਦਾ ਹੈ। ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ।
ਰੇਡੀਓ ਸਟੇਸ਼ਨ ਦੇ 28ਵੇਂ ਤੇ ਆਖਰੀ ਦਿੰਨ ਐਤਵਾਰ ਨੂੰ ਸਵੇਰੇ 5 ਵਜੇ ਸਰੋਤੇ ਅਤੇ ਪ੍ਰੀਜੈਂਟਰ ਸਾਰੇ ਰਲ ਕੇ ਸਟੂਡੀਓ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਬੱਤ ਦੇ ਭਲੇ ਵਾਸਤੇ ਕਰਦੇ ਹਨ। ਉਪਰੰਤ ਅਰਦਾਸ ਕੀਤੀ ਜਾਂਦੀ ਹੈ ਕਿ ਸੱਭ ਪ੍ਰਵਾਰਾਂ ਵਿੱਚ ਸੁੱਖ ਸ਼ਾਨਤੀ , ਬੱਚੇ ਆਪਣੇ ਮਾਂ-ਬਾਪ ਦਾ ਸਤਿਕਾਰ ਕਰਨ, ਸਾਰੀਆਂ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨ, ਬਾਣੀ ਪੜਨ, ਸੁੰਨਣ ਅਤੇ ਮੰਨਣ।
ਪੰਜਾਬੀ ਮਾਂ-ਬੋਲੀ ਦੇ ਪ੍ਰੇਮੀ ਤਰਲੋਚਨ ਸਿੰਘ ਵਿਰਕ ਨੇ ਕਿਹਾ ਕਿ ਯੂ.ਕੇ. ਦਾ ਹਰ ਪੰਜਾਬੀ ਘਰ ਟੀ.ਵੀ. ਲਾਈਸੈਂਸ ਦੇ ਪੈਸੇ ਦਿੰਦੇ ਹਨ ਬੇਸ਼ੱਕ ਬੀ.ਬੀ.ਸੀ. ਵਾਲੇ ਪੰਜਾਬੀਆਂ ਲਈ ਕੋਈ ਵੀ ਖਾਸ ਟੀ.ਵੀ. ਜਾਂ ਰੇਡੀਓ ਪ੍ਰੋਗਰਾਮ ਨਹੀਂ ਪੇਸ਼ ਕਰਦੇ। ਨਨਕਾਣਾ ਸਾਹਿਬ ਰੇਡੀਓ ਰਾਹੀਂ ਸਾਡੇ ਲਈ ਬਹੁੱਤ ਲਾਭਦਾਇੱਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ ਅਤੇ ਸਾਨੂੰ ਚਾਹੀਦਾ ਹੇ ਕਿ ਨਨਕਾਣਾ ਸਾਹਿਬ ਰੇਡੀਓ ਚਲਾਉਣ ਦੇ ਖਰਚਿਆਂ ਵਿੱਚ ਆਪਣਾ ਆਪਣਾ ਬਣਦਾ ਯੋਗਦਾਨ ਪਾਈਏ ।
ਨਨਕਾਣਾ ਸਾਹਿਬ ਰੇਡੀਓ ਦੇ ਸੰਚਾਲਕ ਗੁਰਬਿੰਦਰ ਸਿੰਘ ਸਮਰਾ ਜੀ ਨੇ ਦੱਸਿਆ ਕਿ ਇਹ ਰੇਡੀਓ ਸਟੇਸ਼ਨ 1992 ਨੂੰ ਇਸ ਲਈ ਅਰੰਭ ਕੀਤਾ ਸੀ ਤਾਂ ਕਿ ਜਿੜ੍ਹੀਆਂ ਲੈਸਟਰ ਨਿਵਾਸੀ ਸੰਗਤਾਂ ਕਿਸੇ ਵੀ ਕਾਰਨਾਂ ਕਰਕੇ ਗੁਰਦਵਾਰਾ ਸਾਹਿਬ ਵਿੱਚ ਨਹੀਂ ਜਾ ਸਕਦੀਆਂ ਉਨਾਂ੍ਹ ਲਈ ਖਾਸ ਕਰਕੇ ਰੇਡੀਓ ਸਟੇਸ਼ਨ ਅਰੰਭ ਕੀਤਾ ਗਿਆ ਸੀ ਤਾਂ ਕਿ ਸਿੱਖ ਧਰਮ ਦਾ ਪ੍ਰਚਾਰ ਊਨ੍ਹਾ ਤੱਕ ਕੀਤਾ ਜਾਵੇ।
ਵਧੇਰੇ ਜਾਣਕਾਰੀ ਲਈ 0750 634 2604 ਤੇ ਸੰਪਰਕ ਕੀਤਾ ਜਾ ਸਕਦਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly