ਮਨੀਪੁਰ ਦੀਆਂ ਧੀਆਂ ਦੀ ਆਵਾਜ਼!

(ਜਸਪਾਲ ਜੱਸੀ)

(ਸਮਾਜ ਵੀਕਲੀ)

ਕਿਸ ਹੱਦ ਤੱਕ ਗਿਰੀ,
ਮੇਰੇ ਦੇਸ਼ ਦੇ,
ਲੋਕਾਂ ਦੀ ਖੁੱਦਦਾਰੀ।
ਬਾਣੀ ਤਾਂ ਹੈ ਹੀ ਗੰਦੀ ਸੀ,
ਜੀਭਾ ਵੀ ਗੰਦ ‘ਚ, ਸੀ ਮਾਰੀ।
ਮਰਦ ਪ੍ਰਧਾਨ ਸਮਾਜ ਦੇ ਬਸਤਰ,
ਜਦੋਂ ਸ਼ਰੇਆਮ,
ਚੌਂਕ ‘ਚ ਸੀ ਉੱਤਰੇ।
ਨਹੀਂ ! ਨਹੀਂ! ਮੇਰੇ ਕਦੋਂ,
ਉਤਾਰੇ ਕਪੜੇ।
ਸਾੜੀ ਤਾਂ ਆਪਣੀ,
ਮਾਂ, ਭੈਣ ਦੀ ਉਤਾਰੀ।
ਨੰਗਾ ਨਾਚ ਦੇਖਦੇ ਰਹੇ,
ਸ਼ਾਇਦ ਜੀਭ ‘ਤੇ ਸੀ ਤੰਦੂਆ।
ਚੀਕ ਜਦ ਅਸਾਂ ਨੇ ਮਾਰੀ,
ਧਰਤੀ ਕੰਬ ਗਈ ਸੀ ਸਾਰੀ।
ਆਵਾਜ਼ ਸੜਕਾਂ ‘ਤੇ ਗੂੰਜੀ,
ਹਾਏ! ਸਰਕਾਰ ਦੇ ਕੰਨੀਂ,
ਨਾ ਪਈ।
ਬਲਾਤਕਾਰੀਆਂ ਨੇ ਜਦੋਂ,
ਮਿੱਟੀ ਦੀ,
ਖਿੱਲ ਉਤਾਰੀ।
ਖਾਮੌਸ਼ !
ਹੋਰ ਉੱਚੀ ਨਹੀਂ !
ਇੱਥੇ ਸਭ ਗੂੰਗੇ ਬਹਿਰੇ ਨੇ !
ਸਰਕਾਰ ਹੈ ਮੁੱਠੀ ‘ਚ ਮੇਰੇ।
ਐਵੇਂ ਗਲਾ ਨਾ ਪਾੜੀਂ।
ਧਰਤੀ ਨਦੀ,ਨਾਲੇ ਵੀ ਕੰਬੇ,
ਅੰਬਰ ਹੁੱਬ ਹੁੱਬ ਕੇ ਰੋਇਆ।
ਮੇਰੇ ਰਾਜਨੇਤਾਵਾਂ ਦੀ,
ਅੱਖ਼ ਹੋਈ ਨਾ ਭਾਰੀ।
(ਜਸਪਾਲ ਜੱਸੀ)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਲ ਦੀਆਂ ਗੱਲਾਂ
Next articleਔਰਤ ਜਦੋਂ ਲੇਖਕ ਬਣਦੀ ਤਾਂ