ਪਿੰਡ ਚਕਰ ਵਿਖੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਪਿੰਡਾਂ ਲਈ, ਅਚਾਰ, ਦਾਣਾ, ਚੌਕਰ ਤੇ ਪਾਣੀ ਇਕੱਠਾ ਕੀਤਾ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਪੰਜਾਬ ਅੰਦਰ 13 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ । ਪਿੰਡਾਂ ਵਿੱਚ ਮਾਲ ਡੰਗਰ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ । ਪਿੰਡ ਚਕਰ ਫੈਡਰੇਸ਼ਨ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ N R I ਵੀਰਾਂ ਦੇ ਸਹਿਯੋਗ ਸਦਕਾ ਪੰਜਾਬ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਦਸਵੀਂ ਵਿਖੇ ਸ਼ੁੱਕਰਵਾਰ ਅਖੰਡ-ਪਾਠ ਸਾਹਿਬ ਪ੍ਰਕਾਸ਼ ਕੀਤਾ ਗਿਆ । ਕੱਲ੍ਹ ਦਿਨ ਐਤਵਾਰ ਭੋਗ ਪਾਏ ਗਏ ਅਤੇ ਪੂਰਾ ਨਗਰ ਅਰਦਾਸ ਵਿੱਚ ਸ਼ਾਮਲ ਹੋਇਆ । ਗੁਰੂ ਕਾ ਲੰਗਰ ਅਤੁੱਟ ਵਰਤਿਆ ਅਤੇ ਸਾਰੇ ਨਗਰ ਵਿੱਚੋਂ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਪਿੰਡਾਂ ਲਈ ਅਚਾਰ, ਦਾਣਾ, ਪਾਣੀ ਇਕੱਠਾ ਕੀਤਾ ਜਾ ਰਿਹਾ ਹੈ । ਨਗਰ ਵੱਲੋਂ ਬਹੁਤ ਮੱਦਦ ਮਿਲ ਰਹੀ ਆ । ਇਸ ਦੀ ਜਾਣਕਾਰੀ ਸਮੁੱਚੀ ਯੰਗ ਸਿੱਖ ਫੈਡਰੇਸ਼ਨ ਰਜਿ: ਧਰਮ ਪ੍ਰਚਾਰ ਜੱਥਾ ਚਕਰ ਵੱਲੋਂ ਸਾਂਝੇ ਤੌਰ ਤੇ ਦਿੱਤੀ ਗਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



