HOME ਸੁਖਮਨ ਘਰ ਆਈ…..

ਸੁਖਮਨ ਘਰ ਆਈ…..

4
ਬਲਦੇਵ ਸਿੰਘ ਬੇਦੀ
(ਸਮਾਜ ਵੀਕਲੀ)
ਲਗੀਆਂ ਰੌਣਕਾਂ ਨਾਲ ਖੁਸ਼ੀਆ ਖੇੜੇ,
ਸੁਖਮਨ  ਆਈ, ਜਦ  ਸਾਡੇ  ਵਿਹੜੇ।
ਨਿੱਕੀ ਜਹੀ,ਜਾਪੇ ਜਿਵੇਂ ਸੁੱਖਾ ਦੀ ਝੜੀ,
ਹੱਸਦੀ ਇੰਝ, ਹੋਵੇ ਕੋਈ  ਕਲੀ ਖਿੜੀ।
ਮਾਂ,ਹਰਲੀਨ ਦੀ ਉਹ ਰੂਹ ਦੀ ਰਾਣੀ,
ਪਿਉ,ਹਰਮਨ ਲਈ ਰੱਬ ਦੀ ਨਿਸ਼ਾਨੀ।
ਦਾਦਾ-ਦਾਦੀ  ਦੇ  ਦਿਲ  ਦੀ ਧੜਕਨ,
ਚਾਚੇ ਦੀਆਂ ਅੱਖਾਂ ਦੀ  ਵੀ  ਚਮਕਨ।
ਨਾਨਾ-ਨਾਨੀ ਸਜਾਏ ਸੁਪਨੇ ਪਿਆਰੇ,
ਮਾਮਾ-ਮਾਮੀ ਬਣੇ  ਅੱਖੀਆਂ  ਦੇ ਤਾਰੇ।
ਮਾਸੀਆਂ  ਨੇ  ਚੁੱਕ  ਲਾਡ  ਲਡਾਇਆ,
ਪਿਆਰ ਭਰੀਆਂ ਲੋਰੀਆਂ ਨੂੰ ਗਾਇਆ।
ਨੂਰ ਨੂੰ ਜਾਪੇ,ਜਿਵੇਂ ਇਹ ਇਕ ਖਿਡੌਣਾ,
ਆਖੇ ਭੂਆ, ਜਰਾ ਮੈਨੂੰ ਤਾਂ  ਫੜਾਉਣਾ।
ਨਿੱਕੇ-ਨਿੱਕੇ  ਹੱਥ , ਦੇਣ  ਜਿਵੇਂ   ਦੁਆਵਾਂ,
ਸਭ ਜੀਆਂ ਦੇ ਦਿਲਾਂ ਨੂੰ ਦੇਣ ਇਹ ਛਾਵਾਂ।
ਖੁਸ਼ੀ ਉੱਥੇ ਵੱਸੇ,ਜਿੱਥੇ ਸੁਖਮਨ ਪਾਵੇ ਚਰਨ,
“ਬੇਦੀ” ਲੰਮਾ ਜੀਵਨ ਸਦਾ ਪਾਵੇ ਸੁਖਮਨ।
✍️ ਬਲਦੇਵ ਸਿੰਘ ਬੇਦੀ 
      ਜਲੰਧਰ
Previous articleਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਦੀ ਚੜ੍ਹਦੀਕਲਾ ਲਈ ਅਖੰਡ- ਪਾਠ ਸਾਹਿਬ ਦੇ ਭੋਗ ਪਾਏ
Next articleਸ਼ਿਵਰਾਜ ਚੌਹਾਨ ਅਤੇ ਮਨੋਜ ਤ੍ਰਿਪਾਠੀ ਦੇ ਬਿਆਨ ਪੰਜਾਬ ਦੇ ਜ਼ਖਮਾਂ ਉਤੇ ਨਮਕ ਛਿੜਕਣ ਦੇ ਤੁੱਲ – ਲਿਬਰੇਸ਼ਨ