ਕਲਮ ਦੀ ਜਿੱਤ

(ਸਮਾਜ ਵੀਕਲੀ)

* ਸਫੇ ਉੱਤੇ ਭਾਵ ਇਹ ਜਾਵੇ ਉੱਕਰੀ
ਸੱਚ ਕਹਿਣੇ ਤੋਂ ਨਾ ਕਦੇ ਵੀ ਮੁੱਕਰੀ
ਦੁਖਦੇ ਦਿਲਾਂ ਨੂੰ ਇਹ ਜਾਵੇ ਠਾਰਦੀ
ਕਵੀ ਦੀ ਕਲਮ ਨਾ ਕਦੇ ਵੀ ਹਾਰਦੀ

* ਊਚ ਨੀਚ ਵਾਲਾ ਭੇਦ ਹੈ ਮਿਟਾਵੇ ਜੀ
ਜੀਣ ਦੀ ਹੈ ਜਾਚ ਸਭ ਨੂੰ ਸਿਖਾਵੇ ਜੀ
ਕਦੇ ਹੋਵੇ ਨਾ ਹਾਰ ਮਨ ‘ਚ ਧਾਰਦੀ
ਕਵੀ ਦੀ ਕਲਮ ਨਾ ਕਦੇ ਵੀ ਹਾਰਦੀ

* ਮਨ ਦਿਆ ਵੇਗਾਂ ਨੂੰ ਸਫੇ ‘ਤੇ ਰੱਖਦੀ
ਬੰਦੇ ਦੇ ਦੁੱਖਾਂ ਨੂੰ ਇਹ ਜਾਵੇ ਚੱਖਦੀ
ਦੁੱਖ ਸੁੱਖ ਨੂੰ ਇਹ ਸਦਾ ਨਿਹਾਰਦੀ
ਕਵੀ ਦੀ ਕਲਮ ਨਾ ਕਦੇ ਵੀ ਹਾਰਦੀ

* ਹੋਵੇ ਕੋਈ ਹਾਦਸਾ ਨਾ ਪਿੱਛੇ ਹੱਟਦੀ
ਛੱਜ ਵਿੱਚ ਪਾ ਨਾ ਕਿਸੇ ਨੂੰ ਛੱਟਦੀ
ਪਰ ਇਹ ਦੋਸ਼ੀ ਨੂੰ ਸਦਾ ਹੈ ਮਾਰਦੀ
ਕਵੀ ਦੀ ਕਲਮ ਨਾ ਕਦੇ ਵੀ ਹਾਰਦੀ

* ਗੁਰੂ ਦੀ ਕਲਮ ਸਦਾ ਰਾਹ ਦਿਖਾਉਂਦੀ ਹੈ
ਜੀਣੇ-ਮਰਨੇ ਦਾ ਵੱਲ ਏ ਸਿਖਾਉਂਦੀ ਹੈ
ਲੋਕ ਪਰਲੋਕ ਦੋਵੇਂ ਹੀ ਸੁਧਾਰਦੀ
ਕਵੀ ਦੀ ਕਲਮ ਨਾ ਕਦੇ ਵੀ ਹਾਰਦੀ

* ਕਾਨੀ-ਧਨੀ ਹੋਣਾ ਵੱਡੀ ਬੜੀ ਗੱਲ ਏ
ਜਣਾ-ਖਣਾ ਜਾਵੇ ਨਾ ਖਿਲਾਰੀ ਝੱਲ ਏ
ਮਾੜੀ ਹੈ ਲਿਖਤ ਚੰਗੀ ਸੋਚ ਮਾਰਦੀ
ਕਵੀ ਦੀ ਕਲਮ ਨਾ ਕਦੇ ਵੀ ਹਾਰਦੀ

* ਨਾਨਕ ਦੀ ਕਾਨੀ ਨੇ ਬਾਬਰ ਵੰਗਾਰੇ
ਗੋਬਿੰਦ ਦੀ ਕਾਨੀ ਨੇ ਜਾਬਰ ਸੰਘਾਰੇ
ਡੁੱਲੇ ਹੋਏ ਲਹੂ ਦਾ ਹੈ ਮੁੱਲ ਤਾਰਦੀ
ਕਵੀ ਦੀ ਕਲਮ ਨਾ ਕਦੇ ਵੀ ਹਾਰਦੀ

* ਕਈਆਂ ਦੇ ਜੀਣ ਦਾ ਸਹਾਰਾ ਬਣੀ ਏ
ਜਿਵੇਂ ਪਪੀਹੇ ਲਈ ਮੀਂਹ ਦੀ ਕਣੀ ਏ
ਤਪਦਿਆਂ ਸੀਨਿਆਂ ਨੂੰ ਜਾਵੇ ਠਾਰਦੀ
ਕਵੀ ਦੀ ਕਲਮ ਨਾ ਕਦੇ ਵੀ ਹਾਰਦੀ

ਵੀਨਾ ਬਟਾਲਵੀ ( ਪੰਜਾਬੀ ਅਧਿਆਪਕਾ )
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
9463229499

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵਾਂ -ਸਵੇਰਾ
Next articleਦਰਸ਼ਕਾਂ ਦਾ ਹੜ੍ਹ /ਤਖ਼ਤੂਪੁਰਾ/ਸੰਮਾਂ ਵਾਲ਼ੀ ਡਾਂਗ !