HOME ਸੰਵਿਧਾਨ ਦੀ ਹੋਈ ਜਿੱਤ ਸ੍ਰੀਮਤੀ ਗੁਲਜੀਤ ਕੌਰ ਢੇਸੀਆਂ ਕਾਹਨਾਂ ਦੇ ਅਧਿਕਾਰਤ ਸਰਪੰਚ...

ਸੰਵਿਧਾਨ ਦੀ ਹੋਈ ਜਿੱਤ ਸ੍ਰੀਮਤੀ ਗੁਲਜੀਤ ਕੌਰ ਢੇਸੀਆਂ ਕਾਹਨਾਂ ਦੇ ਅਧਿਕਾਰਤ ਸਰਪੰਚ ਚੁਣੇ ਗਏ ।

3

ਪ੍ਰਸ਼ਾਸ਼ਨ ਵਲੋਂ ਗੈਰ ਕਨੂਨੀ ਢੰਗ ਨਾਲ ਬਣਾਏ ਜਨਰਲ ਪੁਰਸ ਨੂੰ ਹਟਾਇਆ।

ਫਿਲੌਰ   (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾਂ)  ਗੋਰਾ ਢੇਸੀ ਪੰਜਾਬ ਸੰਭਾਲੋ ਮੁਹਿਮ ਸਾਰੇ ਮਸਲਿਆ ਦਾ ਹੱਲ ਪੰਜਾਬ ਸੰਭਾਲੋ ਮੁਹਿੰਮ ਜਿੰਦਾਬਾਦ ਤਹਿਤ ਅਧਿਕਾਰਤ ਸਰਪੰਚ ਦੀ ਚੋਣ ਲਈ ਅਰੰਭਿਆ ਸੰਘਰਸ਼ ਜੇਤੂ ਰਿਹਾ ਸ੍ਰੀਮਤੀ ਬਲਜੀਤ ਕੌਰ ਅਤੇ ਸ੍ਰੀਮਤੀ ਗੁਲਜੀਤ ਕੌਰ ਪੰਚ ਸਾਹਿਬਾਨ ਵਲੋ ਗੈਰ ਸੰਵਿਧਾਨਕ ਤੋਰ ਤੇ ਹੋਈ ਅਧਿਕਾਰਤ ਪੰਚ ਦੀ ਚੋਣ ਨੂੰ ਡੀਸੀ ਸਾਹਿਬ ਜਲੰਧਰ ਕੋਲ ਦਰਖਾਸਤ ਰਾਹੀ ਚਣੌਤੀ ਦਿੱਤੀ ਹੋਈ ਸੀ ਅਤੇ ਸੰਘਰਸ਼ ਕਮੇਟੀ ਦੇ ਸਹਿਯੋਗ ਸਦਕਾ ਅਤੇ ਡਾ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਜੀ ਦੇ ਦਖਲ ਦੇਣ ਉਪਰੰਤ ਇਹ ਮਸਲਾ ਬੀਡੀਪੀਓ ਤੋ ਲੈ ਕੇ ਚੰਡੀਗੜ੍ਹ ਤੱਕ ਪਹੁੰਚਾਇਆ ਤੇ ਆਖਰ ਸੰਘਰਸ਼ ਕਰਦੀ ਧਿਰ ਅਤੇ ਸੰਵਿਧਾਨ ਦੀ ਜਿੱਤ ਹੋਈ ਸ੍ਰੀਮਤੀ ਗੁਲਜੀਤ ਕੌਰ ਅਧਿਕਾਰਤ ਸਰਪੰਚ ਚੁਣੇ ਗਏ । ਪ੍ਰਸ਼ਾਸ਼ਨ ਵਲੋਂ ਗੈਰ ਕਨੂਨੀ ਢੰਗ ਨਾਲ ਬਣਾਏ ਜਨਰਲ ਪੁਰਸ ਨੂੰ ਹਟਾਇਆ। ਅਸੀਂ ਜਿਥੇ ਅਸੀ ਸਮੂਹ ਪਿੰਡ ਵਾਸੀ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਪ੍ਧਾਨ ਬਸਪਾ ਪੰਜਾਬ ਅਤੇ ਉਥੇ ਅਸੀ ਸਾਰੀ ਸੰਘਰਸ਼ ਕਮੇਟੀ ਦੇ ਸਾਰੇ ਸਾਥੀਆ,ਸਹਿਯੋਗੀਆ ਦਾ ਤਨੋ ,ਮਨੋ, ਧਨੋ ਸਹਿਯੋਗ ਕਰਨ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ! ਇਸ ਮੌਕੇ ਤੇ ਬਸਪਾ ਦੇ ਆਗੂ ਖੁਸ਼ੀ ਰਾਮ ਸਰਪੰਚ, ਸੁਸ਼ੀਲ ਵਿਰਦੀ, ਮੁਲਖ ਰਾਜ ਜੱਖੂ, ਬਲਜਿੰਦਰ ਰਾਜੂ, ਕੁਲਦੀਪ ਜੱਖੂ, ਹਰਜੀਤ ਸਿੰਘ, ਮੁਲਖ ਰਾਜ ਜੱਖੂ (ਨੇਤਾ ਜੀ) ਧਰਮ ਪਾਲ ਸਰੋਆ,ਜਿੰਦਰ ਮਹੇਅ, ਬਲਵਿੰਦਰ ਜੱਖੂ, ਹੇਮ ਰਾਜ, ਚੂਹੜ ਰਾਮ ,ਦੀਪਾ ਢੇਸੀਆਂ , ਜਰਨੈਲ ਰਾਮ, ਸਰਬਜੀਤ ਸੱਬੀ, ਜਿੰਦੀ, ਲੱਖੂ ਮਹੇ, ਜੋਗਾ ਰਾਮ, ਛਿੰਦਾ ਸਰੋਏ, ਵਿਜੈ ਕੁਮਾਰ ਅਤੇ ਹੋਰ ਵੀ ਬਹੁਤ ਸਾਰੇ ਨਗਰ ਨਿਵਾਸੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਹਾਜੀਪੁਰ ’ਚ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ, ਪਿੰਡ ਮਨਸੂਰਪੁਰ ’ਚ 10 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਯੋਜਨਾ ਦੀ ਕੀਤੀ ਘੋਸ਼ਣਾ
Next articleਕਈ ਪਿੰਡਾਂ ਦੀਆਂ ਮੀਟਿੰਗਾਂ ਹਲਕਾ ਚੱਬੇਵਾਲ ਦੇ ਇੰਚਾਰਜ ਐਡਵੋਕੇਟ ਪਲਵਿੰਦਰ ਮਾਨਾਂ ਦੀ ਅਗਵਾਈ ਹੇਠ ਕੀਤੀਆਂ ਗਈਆਂ