(ਸਮਾਜ ਵੀਕਲੀ)
ਦੁੱਖਦੀ ਰਗ ਨਾ ਛੇੜ ਹਾਣੀਆਂ।
ਜਖ਼ਮ ਨਾ ਮੇਰੇ ਉਚੇੜ ਹਾਣੀਆਂ।
ਤੇਰੇ ਦਰ ਦੇ ਨੇੜੇ ਆ ਗਏ,
ਲਵੀਂ ਨਾ ਬੂਹਾ ਭੇੜ ਹਾਣੀਆਂ।
ਮਤਲਵ ਦੇ ਜੋ ਬਣੇ ਨੇ ਮਿੱਤਰ,
ਉਨ੍ਹਾਂ ਤਾਂਈ ਖਦੇੜ ਹਾਣੀਆਂ।
ਕੋਲ ਨਾ ਤੇਰੇ ਆਏ ਮਿੱਥ ਕੇ,
ਐਵੇਂ ਬਣ ਗਿਆ ਗੇੜ ਹਾਣੀਆਂ।
ਦਿਲ ਵਿੱਚ ਪਈ ਨਫ਼ਰਤ ਵਾਲੀ,
ਮਿੱਟਦੀ ਨਹੀਂ ਤਰੇੜ ਹਾਣੀਆਂ।
ਅੰਬਾਂ ਤੱਕ ਹੀ ਸੀਮਤ ਰਹਿਣਾ,
ਗਿਨਣ ਨਾ ਬਹਿਜੀਂ ਪੇੜ ਹਾਣੀਆਂ।
ਯਾਰ ਬਨਾਵੀਂ ਸੋਚ ਕੇ ‘ਬੁਜਰਕ’,
ਉਂਝ ਤਾਂ ਫਿਰਦੀ ਹੇੜ ਹਾਣੀਆਂ।
ਹਰਮੇਲ ਸਿੰਘ ਧੀਮਾਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly