ਕੈਨਬਰਾ— ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੀ ਮਸ਼ਹੂਰ ਬਿਸ਼ਪ ਮੇਰ ਮੈਰੀ ਇਮੈਨੁਅਲ ਨੇ ਇਕ ਡਰਾਉਣੀ ਭਵਿੱਖਬਾਣੀ ਕੀਤੀ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਤੀਜਾ ਵਿਸ਼ਵ ਯੁੱਧ ਅਟੱਲ ਹੈ ਅਤੇ ਮਨੁੱਖਤਾ ਲਈ ਸਭ ਤੋਂ ਵੱਡਾ ਸੰਕਟ ਹੋਵੇਗਾ।a
ਬਿਸ਼ਪ ਇਮੈਨੁਅਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਕ ਵੀਡੀਓ ਸੰਦੇਸ਼ ਸਾਂਝਾ ਕੀਤਾ ਹੈ, ਜਿਸ ‘ਚ ਉਨ੍ਹਾਂ ਕਿਹਾ ਕਿ ਤੀਜੇ ਵਿਸ਼ਵ ਯੁੱਧ ‘ਚ ਪ੍ਰਮਾਣੂ ਹਥਿਆਰਾਂ ਦੀ ਵੱਡੇ ਪੱਧਰ ‘ਤੇ ਵਰਤੋਂ ਕੀਤੀ ਜਾਵੇਗੀ। ਦੁਨੀਆਂ ਦੀ ਇੱਕ ਤਿਹਾਈ ਆਬਾਦੀ ਇਸ ਜੰਗ ਵਿੱਚ ਮਾਰੀ ਜਾਵੇਗੀ ਅਤੇ ਬਾਕੀ ਰਹਿੰਦੇ ਲੋਕ ਵੀ ਸਾਰੀ ਉਮਰ ਇਸ ਦੁਖਾਂਤ ਨਾਲ ਜੂਝਣਗੇ।
ਬਿਸ਼ਪ ਨੇ ਕਿਹਾ, ਅਸੀਂ ਜਲਦ ਹੀ ਅਸਮਾਨ ‘ਚ ਰਾਕੇਟ ਉੱਡਦੇ ਦੇਖਾਂਗੇ। ਮਨੁੱਖਜਾਤੀ ਲਈ ਕੋਈ ਉਮੀਦ ਨਹੀਂ ਹੈ। ਪਰਮਾਣੂ ਹਥਿਆਰਾਂ ਦੀ ਵਰਤੋਂ ਜਲਦੀ ਹੀ ਦੇਖਣ ਨੂੰ ਮਿਲ ਸਕਦੀ ਹੈ। ਪਰਮਾਣੂ ਹਥਿਆਰਾਂ ਨੂੰ ਲੈ ਕੇ ਦੁਨੀਆ ਨੂੰ ਚੇਤਾਵਨੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਹਥਿਆਰ ਸਿਰਫ ਵਰਤੋਂ ਲਈ ਬਣਾਏ ਗਏ ਹਨ, ਨਾ ਕਿ ਆਪਣੇ ਨਾਲ ਸੈਲਫੀ ਲੈਣ ਲਈ। ਬਿਸ਼ਪ ਇਮੈਨੁਅਲ ਦੀ ਇਹ ਭਵਿੱਖਬਾਣੀ ਅਜਿਹੇ ਸਮੇਂ ‘ਚ ਆਈ ਹੈ ਜਦੋਂ ਦੁਨੀਆ ਭਰ ‘ਚ ਤਣਾਅ ਵਧ ਰਿਹਾ ਹੈ ਅਤੇ ਪ੍ਰਮਾਣੂ ਯੁੱਧ ਦਾ ਖਤਰਾ ਮੰਡਰਾ ਰਿਹਾ ਹੈ। ਹਾਲ ਹੀ ਵਿੱਚ ਅਮਰੀਕਾ ਦੀ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਵੀ ਪ੍ਰਮਾਣੂ ਹਮਲੇ ਤੋਂ ਬਚਣ ਲਈ ਇੱਕ ਗਾਈਡਲਾਈਨ ਜਾਰੀ ਕੀਤੀ ਹੈ।
ਬਿਸ਼ਪ ਦੀ ਚੇਤਾਵਨੀ ਨੇ ਦੁਨੀਆ ਭਰ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਲੋਕ ਇਸ ਮੁੱਦੇ ‘ਤੇ ਬਹਿਸ ਕਰ ਰਹੇ ਹਨ। ਕੁਝ ਲੋਕ ਬਿਸ਼ਪ ਦੀ ਭਵਿੱਖਬਾਣੀ ਨੂੰ ਗੰਭੀਰਤਾ ਨਾਲ ਲੈ ਰਹੇ ਹਨ, ਜਦਕਿ ਕੁਝ ਲੋਕ ਇਸ ਨੂੰ ਅਤਿਕਥਨੀ ਮੰਨ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly