ਆਣ ਵਾਲੀਆਂ ਜ਼ਿਮਨੀ ਚੋਣਾਂ ਦੇ ਹਲਕਿਆਂ ਦੇ ਘਰ ਘਰ ਪਹੁੰਚ ਕੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਵਲੋਂ ਆਪ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਭੰਨਿਆਂ ਜਾਵੇਗਾ ਭਾਂਡਾ

ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ਼ ਕੀਤੀ ਜਾ ਰਹੀ ਵਾਅਦਾ ਖਿਲਾਫੀ ਵਿਰੁੱਧ, ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਕਸਬਾ ਚੱਬੇਵਾਲ ਵਿਖੇ 18 ਅਗਸਤ ਨੂੰ ਕੀਤੀ ਗਈ ਰੈਲੀ ਵਿਚ ਗੜ੍ਹਸ਼ੰਕਰ ਤੋਂ ਸੈਂਕੜੇ ਮੁਲਾਜ਼ਮਾਂ ਦਾ ਜਥਾ ਮੱਖਣ ਸਿੰਘ ਵਾਹਿਦ ਪੁਰੀ,ਜਥੇਦਾਰ ਅਮਰੀਕ ਸਿੰਘ, ਸ਼ਾਮ ਸੁੰਦਰ ਕਪੂਰ ਅਤੇ ਬਲਵੀਰ ਬੈਂਸ ਸਿੰਘ ਬੈਂਸ ਦੀ ਅਗਵਾਈ ਵਿੱਚ ਰਵਾਨਾ ਹੋਇਆ। ਇਸੇ ਤਰ੍ਹਾਂ ਅਧਿਆਪਕ ਦਾ ਜਥਾ ਅਧਿਆਪਕ ਆਗੂਆਂ ਪਵਨ ਕੁਮਾਰ ਅਤੇ ਅਸ਼ਵਨੀ ਰਾਣਾ , ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਦਾ ਜਥਾ ਪ੍ਰਧਾਨ ਸਤਪਾਲ ਮਿਨਹਾਸ ਅਤੇ ਪੈਨਸ਼ਨਰ ਸਾਥੀਆਂ ਦਾ ਜੱਥਾ ਸ਼੍ਰੀ ਸਰੂਪ ਚੰਦ ਤੇ ਬਲਵੰਤ ਰਾਮ ਦੀ ਅਗਵਾਈ ਵਿੱਚ ਰੈਲੀ ਸਥਾਨ ਲਈ ਰਵਾਨਾ ਹੋਇਆ। ਇਸ ਸਮੇਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਆਗੂਆਂ ਕਿਹਾ ਜਲੰਧਰ ਜ਼ਿਮਨੀ ਚੋਣ ਸਮੇਂ ਫਰੰਟ ਵੱਲੋਂ ਰੈਲੀ ਦਾ ਨੋਟਿਸ ਦਿੱਤੇ ਜਾਣ ਤੇ ਮੁੱਖ ਮੰਤਰੀ ਨੇ ਫ਼ਰੰਟ ਆਗੂਆਂ ਨਾਲ ਮੀਟਿੰਗ ਕਰਕੇ 25 ਜੁਲਾਈ ਨੂੰ ਵਿਸਥਾਰਿਤ ਮੀਟਿੰਗ ਦਾ ਸਮਾਂ ਨਿਸ਼ਚਿਤ ਕੀਤਾ ਸੀ ਪਰ ਮੁੱਖਮੰਤਰੀ ਨੇ ਦਿੱਤੇ ਸਮੇਂ ਤੇ ਮੀਟਿੰਗ ਨਾ ਕਰਕੇ ਮੀਟਿੰਗ ਦੀ ਅਗਲੀ ਮਿਤੀ 2 ਅਗਸਤ ਕਰ ਦਿੱਤੀ। ਪਰ ਇਸ ਵਾਰ ਵੀ ਮੁੱਖਮੰਤਰੀ ਨੇ ਆਪਣਾ ਵਾਅਦਾ ਨਿਭਾਉਣ ਦੀ ਥਾਂ ਮੀਟਿੰਗ ਦੀ ਅਗਲੀ ਮਿਤੀ 22 ਅਗਸਤ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਨੂੰ ਪੂਰੀ ਤਰਾਂ ਠੁਠ ਦਿਖਾ ਦਿੱਤਾ ਜਿਸ ਕਾਰਨ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਚ ਵਿਆਪਕ ਰੋਸ ਫੈਲ ਗਿਆ ਹੈ। ਹੁਣ ਫਰੰਟ ਨੇ ਫ਼ੈਸਲਾ ਕੀਤਾ ਹੈ ਕਿ ਜੇ ਮੁੱਖਮੰਤਰੀ ਨੇ 22 ਅਗਸਤ ਦੀ ਮੀਟਿੰਗ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਕੋਈ ਵਾਜ਼ਿਬ ਹੱਲ ਨਾ ਕੱਢਿਆ ਤਾਂ ਆਣ ਵਾਲੀਆਂ ਜ਼ਿਮਨੀ ਚੋਣਾਂ ਦੇ ਹਲਕਿਆਂ ਦੇ ਘਰ ਘਰ ਪਹੁੰਚ ਕੇ ਮੁਲਾਜ਼ਮਾਂ ਤੇ ਪੈਨਸ਼ਨਰਜ਼ ਵਲੋਂ ਆਪ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਭਾਂਡਾ ਭੰਨਿਆਂ ਜਾਵੇਗਾ। ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਵਿਚ ਹਰ ਤਰ੍ਹਾਂ ਦੇ ਖ਼ਤਮ ਕੀਤੇ ਭੱਤੇ ਬਹਾਲ ਕਰਨਾ, ਪੁਰਾਣੀ ਪੈਨਸ਼ਨ ਬਹਾਲ ਕਰਨਾ,ਕੱਚੇ ਮੁਲਾਜ਼ਮ ਪੱਕੇ ਕਰਨਾ, ਪੈਨਸ਼ਨਰਾਂ ਤੇ 2.56 ਗੁਣਾਕ ਲਾਗੂ ਕਰਨਾ,ਮਾਣ ਭੱਤਾ ਵਰਕਰਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਥੱਲੇ ਲਿਆਉਣਾ, ਖਾਲੀ ਪੋਸਟਾਂ ਤੁਰੰਤ ਭਰਨਾ ਅਤੇ ਸਰਕਾਰੀ ਵਿਭਾਗਾਂ ਦਾ ਨਿੱਜੀਕਰਨ ਰੋਕਣਾ ਸ਼ਾਮਿਲ ਹੈ। ਇਸ ਸਮੇਂ ਗੁਰਨਾਮ ਸਿੰਘ ਹਾਜੀ ਪੁਰ,ਪੰਡਿਤ ਪਵਨ ਕੁਮਾਰ ਗੜ੍ਹੀ, ਜੋਗਿੰਦਰ ਸਿੰਘ ਢਾਹਾਂ, ਵਿਨੋਦ ਕੁਮਾਰ, ਜਗਦੀਸ਼ ਲਾਲ,ਨਰੇਸ਼ ਬੱਗਾ, ਹਰਜਿੰਦਰ ਸੂਨੀ,ਰਮਨ ਕੁਮਾਰ, ਸਤੀਸ਼ ਕੁਮਾਰ, ਪਰਮਿੰਦਰ ਪੱਖੋਵਾਲ, ਅਜੇ ਰਾਣਾ, ਹੈਡਮਾਸਟਰ ਸੰਦੀਪ ਕੁਮਾਰ,ਨਰੇਸ਼ ਭੰਮੀਆਂ,ਗੋਪਾਲ ਦਾਸ,ਬਾਬੂ ਪਰਮਾ ਨੰਦ,ਦਿਲਬਾਗ ਸਿੰਘ ਅਤੇ ਵੱਖ ਵੱਖ ਜਥੇਬਦੀਆਂ ਦੇ ਆਗੂ ਤੇ ਵਰਕਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਖ਼ਾਲਸਾ ਕਾਲਜ ’ਚ ‘ਵਰਿਕਸ਼ ਰਕਸ਼ਾ ਬੰਧਨ’ ਮਨਾਇਆ
Next articleਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਭਗਤ ਕਹਿ ਕੇ ਸੰਬੋਧਨ ਕਰਨ ਵਾਲੇ ਰਾਗੀਆਂ, ਢਾਡੀਆਂ ਤੇ ਪਾਠੀਆਂ ਨੂੰ ਗੁਰਦੁਆਰਾ ਸਾਹਿਬ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ : ਭੈਣ ਸੰਤੋਸ਼ ਕੁਮਾਰੀ