ਪੂਨਾ ਪੈਕਟ ਸੰਬੰਧੀ ਵਿਸ਼ਾਲ ਧਰਨਾ ਪ੍ਰਦਰਸ਼ਨ ਅਤੇ ਗੇਟ ਮੀਟਿੰਗ ਦਾ ਆਯੋਜਨ

ਐਸੋਸੀਏਸ਼ਨ ਵੱਲੋਂ ਜਨਰਲ ਮੈਨੇਜਰ ਆਰ.ਸੀ.ਐਫ ਨੂੰ ਮੰਗ ਪੱਤਰ ਦਿੱਤਾ ਗਿਆ,

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਆਲ ਇੰਡੀਆ ਐਸਸੀ/ਐਸਟੀ ਰੇਲਵੇ ਇੰਪਲਾਈਜ਼ ਐਸੋਸੀਏਸ਼ਨ, ਰੇਲ ਕੋਚ ਫੈਕਟਰੀ, ਕਪੂਰਥਲਾ ਦੀ ਤਰਫੋਂ ਪੂਨਾ ਪੈਕਟ ਦੀ ਪੂਰਵ ਸੰਧਿਆ ‘ਤੇ, ਡਾ. ਭੀਮ ਰਾਓ ਅੰਬੇਡਕਰ ਚੌਂਕ ਵਿਖੇ ਵਿਸ਼ਾਲ ਧਰਨਾ ਪ੍ਰਦਰਸ਼ਨ ਅਤੇ ਗੇਟ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਜ਼ੋਨਲ ਪ੍ਰਧਾਨ ਜੀਤ ਸਿੰਘ, ਜ਼ੋਨਲ ਸਕੱਤਰ ਸੋਹਨ ਬੈਠਾ, ਕਾਰਜਕਾਰੀ ਪ੍ਰਧਾਨ ਮੁਕੇਸ਼ ਮੀਨਾ, ਵਧੀਕ ਸਕੱਤਰ ਰਾਜੇਸ਼ ਕੁਮਾਰ, ਕੈਸ਼ੀਅਰ ਰਵਿੰਦਰ ਕੁਮਾਰ ਨੇ ਕੀਤੀ। ਪੂਨਾ ਪੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜੀਤ ਸਿੰਘ ਨੇ ਕਿਹਾ ਕਿ ਜਦੋਂ ਅੰਗਰੇਜ਼ ਸਰਕਾਰ ਨੇ ਹਜ਼ਾਰਾਂ ਸਾਲਾਂ ਤੋਂ ਮਨੁੱਖੀ ਅਧਿਕਾਰਾਂ ਤੋਂ ਵੰਚਿਤ ਕੀਤੇ ਗਏ ਅਛੂਤ ਕਹੇ ਜਾਣ ਵਾਲੇ ਲੋਕਾਂ ਨੂੰ ਕਮਿਊਨਲ ਐਵਾਰਡ ਦੇਣ ਦਾ ਐਲਾਨ ਕੀਤਾ ਸੀ ਤਾਂ ਕਾਂਗਰਸੀ ਨੇਤਾ ਮੋਹਨ ਦਾਸ ਕਰਮ ਚੰਦ ਗਾਂਧੀ ਜੀ ਨੇ ਵੱਡੇ ਪੱਧਰ ‘ਤੇ ਵਿਰੋਧ ਕੀਤਾ ਅਤੇ ਪੂਨੇ ਦੀ ਯਰਵਦਾ ਜੇਲ੍ਹ ਵਿੱਚ ਮਰਨ ਵਰਤ ਰੱਖ ਲਿਆ।

ਬਾਅਦ ਵਿੱਚ ਡਾ. ਅੰਬੇਡਕਰ ਅਤੇ ਗਾਂਧੀ ਦੇ ਨਾਲ ਹੋਰ ਬਹੁਤ ਸਾਰੇ ਹਿੰਦੂ ਨੇਤਾਵਾਂ ਵਿਚਕਾਰ ਸਮਝੌਤਾ ਹੋਇਆ ਜਿਸ ਨੂੰ ਪੂਰਾ ਪੈਕਟ ਕਿਹਾ ਜਾਂਦਾ ਹੈ। ਇਸ ਸਮਝੋਤੇ ਤਹਿਤ ਦੋਹਰੀ ਵੋਟ ਦਾ ਅਧਿਕਾਰ ਖੁਸ ਗਿਆ ਅਤੇ ਐਸਸੀ/ਐਸਟੀ ਲੋਕਾਂ ਨੂੰ ਨੌਕਰੀਆਂ ਵਿੱਚ ਕੁਝ ਅਧਿਕਾਰ ਮਿਲੇ। ਜ਼ੋਨਲ ਸਕੱਤਰ ਸੋਹਨ ਬੈਠਾ ਨੇ ਕਿਹਾ ਕਿ ਆਰ.ਸੀ.ਐਫ.ਪ੍ਰਸ਼ਾਸ਼ਨ ਵੱਲੋਂ ਐਸ.ਸੀ/ਐਸ.ਟੀ ਨੂੰ ਦਿੱਤੇ ਗਏ ਸੰਵਿਧਾਨਕ ਅਧਿਕਾਰਾਂ ਵਿੱਚ ਅੜਚਨ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਰੇਲਵੇ ਬੋਰਡ ਦੇ ਨਿਰਦੇਸ਼ਾਂ ਅਨੁਸਾਰ ਰਾਖਵੇਂਕਰਨ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਰਿਜ਼ਰਵੇਸ਼ਨ ਨੀਤੀ ‘ਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ । ਇਸ ਲਈ ਸਾਨੂੰ ਇੱਕਜੁੱਟ ਹੋ ਕੇ ਸਰਕਾਰਾਂ ਦੀਆਂ ਮਨਮਾਨੀਆਂ ਕਰਨ ਵਾਲੀਆਂ ਨੀਤੀਆਂ ਨੂੰ ਰੋਕਣ ਦੀ ਲੋੜ ।

ਸੋਹਨ ਬੈਠਾ ਨੇ ਕਿਹਾ ਕਿ ਸਾਡੀ ਲੜਾਈ ਕਿਸੇ ਵਿਸ਼ੇਸ ਵਰਗ ਨਾਲ ਨਹੀਂ ਹੈ, ਐਸੋਸੀਏਸ਼ਨ ਆਪਣੇ ਸੰਵਿਧਾਨਕ ਹੱਕਾਂ ਨੂੰ ਬਚਾਉਣ ਲਈ ਲੜ ਰਹੀ ਹੈ ਅਤੇ ਲੜਦੀ ਰਹੇਗੀ। ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸੀਨੀਅਰ ਮੀਤ ਪ੍ਰਧਾਨ ਧਰਮਪਾਲ ਪੈਂਥਰ, ਕਾਨੂੰਨੀ ਸਲਾਹਕਾਰ ਰਣਜੀਤ ਸਿੰਘ, ਬਾਬਾ ਸਾਹਿਬ ਡਾ.ਬੀ.ਆਰ.ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਸਾਬਕਾ ਪ੍ਰਧਾਨ ਧੂਰਨ ਸਿੰਘ, ਨਿਰਵੈਰ ਸਿੰਘ, ਓਮ ਪ੍ਰਕਾਸ਼ ਮੀਨਾ, ਹਰਦੀਪ ਸਿੰਘ, ਝਲਮਣ ਸਿੰਘ, ਕਰਨ ਸਿੰਘ, ਜਸਪਾਲ ਸਿੰਘ ਚੌਹਾਨ ਅਤੇ ਸਤਨਾਮ ਸਿੰਘ ਆਦਿ ਨੇ ਇੱਕ ਸੁਰ ਵਿੱਚ ਕਿਹਾ ਕਿ ਸਰਕਾਰ ਭਾਵੇਂ ਕਿਸੇ ਦੀ ਵੀ ਹੋਵੇ, ਸਾਰੀਆਂ ਸਰਕਾਰਾਂ ਨੇ ਐਸ.ਸੀ/ਐਸ.ਟੀ ਲੋਕਾਂ ਨਾਲ ਧੋਖਾ ਕੀਤਾ ਹੈ। ਰਾਖਵਾਂਕਰਨ ਕਦੇ ਪੂਰਾ ਨਹੀਂ ਕੀਤਾ, ਸਿਰਫ ਲਾਲੀਪਾਪ ਦੇ ਕੇ ਸਾਡੀਆਂ ਵੋਟਾਂ ਖੋਹੀਆਂ ਜਾਂਦੀਆਂ ਹਨ। ਅਸੀਂ ਆਪਣੇ ਮਹਾਪੁਰਖਾਂ ਸ਼ੁਰੂ ਕੀਤਾ ਗਿਆ ਮਨੂੰਵਾਦੀ ਵਿਵਸਥਾ ਵਿਰੁੱਧ ਸੰਘਰਸ਼ ਨੂੰ ਕਦੇ ਵੀ ਰੁਕਣ ਨਹੀਂ ਦੇਵਾਂਗੇ।

ਐਸੋਸੀਏਸ਼ਨ ਦੀ ਤਰਫੋਂ ਜਨਰਲ ਮੈਨੇਜਰ ਆਰ.ਸੀ.ਐਫ ਨੂੰ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਡਾ. ਬੀ. ਆਰ.ਅੰਬੇਦਕਰ ਚੌਂਕ ਵਿਖੇ ਬਾਬਾ ਸਾਹਿਬ ਦਾ ਬੁੱਤ ਲਗਾਉਣ, ਡੀਓਪੀਟੀ ਅਤੇ ਰੇਲਵੇ ਬੋਰਡ ਦੀਆਂ ਹਦਾਇਤਾਂ ਅਨੁਸਾਰ ਸਾਰੀਆਂ ਸਿਲੈਕਸ਼ਨ ਅਤੇ ਗੈਰ-ਸਿਲੈਕਸ਼ਨ ਵਾਲੀਆਂ ਅਸਾਮੀਆਂ ‘ਤੇ ਰਿਜ਼ਰਵੇਸ਼ਨ ਨਿਯਮਾਂ ਨੂੰ ਤੁਰੰਤ ਲਾਗੂ ਕਰਨਾ, ਐਸਸੀ/ਐਸਟੀ ਨੀਤੀ ਅਨੁਸਾਰ ਸਾਰੇ ਕਾਡਰਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਪੂਰਾ ਕਰਨਾ, ਰੇਡਿਕਾ ਵਿੱਚ ਦਿਨੋ-ਦਿਨ ਵਧ ਰਹੀ ਠੇਕੇਦਾਰੀ ਅਤੇ ਆਊਟਸੋਰਸਿੰਗ ਨੂੰ ਰੋਕਣ, ਨਵੀਂ ਪੈਨਸ਼ਨ ਸਕੀਮ ਰੱਦ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ, ਉਤਪਾਦਨ ਖੇਤਰ ਤੋਂ ਬਾਹਰ ਕੰਮ ਕਰ ਰਹੇ ਸਮੂਹ ਕਰਮਚਾਰੀਆਂ ਨੂੰ ਇੰਸੈਂਟਿਵ,
ਐਕਟ ਅਪ੍ਰੈਂਟਿਸ ਦੀ ਸਿਖਲਾਈ ਪ੍ਰਾਪਤ ਕਰ ਚੁੱਕੇ ਨੋਜਵਾਨਾਂ ਦੀ ਭਰਤੀ, ਪ੍ਰਸ਼ਾਸਨਿਕ ਭਵਨ ਵਿੱਚ ਪੰਜ ਦਿਨਾਂ ਦਾ ਹਫਤਾ ਰੇਲਵੇ ਬੋਰਡ ਵੱਲੋਂ 50% ਅਸਾਮੀਆਂ ਨੂੰ ਖਤਮ ਕਰਨ ਵਾਲਾ ਤਾਨਾਸ਼ਾਹੀ ਹੁਕਮ ਨੂੰ ਵਾਪਸ ਲੈਣ ਅਤੇ ਇੱਕ ਚੌਕ ਦਾ ਨਾਂ ਮਾਤਾ ਸਾਵਿਤਰੀਬਾਈ ਫੂਲੇ ਦੇ ਨਾਂ ’ਤੇ ਰੱਖਣ ਸਮੇਤ ਮੰਗਾਂ ਨੂੰ ਜਲਦੀ ਪੂਰਾ ਕਰਨ ਦੀ ਮੰਗ ਕੀਤੀ ਗਈ।

ਜਨਰਲ ਮੈਨੇਜਰ ਵੱਲੋਂ ਵਫਦ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਲਈ ਕੋਸ਼ਿਸ਼ ਕੀਤੀ ਜਾਵੇਗੀ। ਧਰਨੇ ਵਿੱਚ ਵਿਸ਼ੇਸ਼ ਤੌਰ ‘ਤੇ ਓ.ਬੀ.ਸੀ. ਰੇਲਵੇ ਕਰਮਚਾਰੀ ਐਸੋਸੀਏਸ਼ਨ, ਆਰ.ਸੀ.ਐਫ. ਕਰਮਚਾਰੀ ਯੂਨੀਅਨ, ਆਰ.ਸੀ.ਐਫ. ਮੈਨਜ ਯੂਨੀਅਨ, ਆਈ.ਆਰ.ਟੀ.ਐਸ.ਏ., ਇੰਜੀਨੀਅਰ ਐਸੋਸੀਏਸ਼ਨ ਅਤੇ ਭਰਾਤਰੀ ਜੱਥੇਬੰਦੀਆਂ ਨੇ ਆਪਣਾ ਸਮਰਥਨ ਪ੍ਰਗਟ ਕੀਤਾ। ਗੇਟ ਮੀਟਿੰਗ ਨੂੰ ਸਫਲ ਬਣਾਉਣ ਲਈ ਅਮਿਤ ਭੀਮ, ਐਡੀਟਰ ਦੇਸ ਰਾਜ, ਸੁਰਿੰਦਰ ਪਾਲ, ਸਤਵੀਰ ਸਿੰਘ , ਸੁਰੇਸ਼ ਕੁਮਾਰ, ਤੇਨ ਸਿੰਘ ਮੀਨਾ, ਲਖਨ ਪਾਹਨ, ਵਿਨੋਦ ਕੁਮਾਰ, ਰਾਜ ਕੁਮਾਰ, ਸੰਨੀ ਕੁਮਾਰ ਪਾਸਵਾਨ, ਸੁਨੀਲ ਕੁਮਾਰ, ਧਰਮਵੀਰ, ਮੁਕੇਸ਼ ਕੁਮਾਰ, ਸਤੀਸ਼ ਕੁਮਾਰ, ਸੰਦੀਪ ਕੁਮਾਰ, ਸੰਜੇ ਰਾਮ ਮੀਨਾ, ਦਿਨੇਸ਼ ਮੀਨਾ, ਵਿਨੈ ਕੁਮਾਰ, ਲਲਿਤ ਸਿੰਘ, ਅਰਵਿੰਦ ਕੁਮਾਰ , ਵਿਜੇ ਕੁਮਾਰ, ਆਸ਼ਾ ਰਾਮ ਮੀਨਾ, ਬਲਜਿੰਦਰ ਸਿੰਘ ਅਤੇ ਚੰਦਨ ਕੁਮਾਰ ਆਦਿ ਨੇ ਭਰਪੂਰ ਯੋਗਦਾਨ ਪਾਇਆ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਪਿਆਰੀ ਧੀਏ……………।