ਵਾਸ਼ਿੰਗਟਨ (ਸਮਾਜ ਵੀਕਲੀ): ਯੂਐੱਸ ਨੇਵੀ ਕਮਾਂਡਰ ਨੂੰ ਕੋਵਿਡ-19 ਵਿਰੋਧੀ ਟੀਕਾ ਲਗਵਾਉਣ ਅਤੇ ਟੈਸਟ ਕਰਨ ਤੋਂ ਇਨਕਾਰ ਕਰਨ ’ਤੇ ਜੰਗੀ ਜਹਾਜ਼ ਦੇ ਕਾਰਜਕਾਰੀ ਅਧਿਕਾਰੀ ਵਜੋਂ ਬਰਖਾਸਤ ਕਰ ਦਿੱਤਾ ਗਿਆ ਹੈ। ਨੇਵੀ ਅਧਿਕਾਰੀਆਂ ਨੇ ਦੇੰਸਿਆ ਕਿ ਨੇਵਲ ਸਰਫੇਸ ਸਕੁਐਡਰਨ 14 ਦੇ ਕਮਾਂਡਰ ਲੂਸੀਅਨ ਕਿੰਜ਼ ਨੂੰ ਯੂਐੱਸਐੱਸ ਵਿੰਸਟਨ ਚਰਚਿਲ ਦੀਆਂ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਕਿੰਜ਼ ਪਹਿਲਾ ਜਲ ਸੈਨਾ ਅਧਿਕਾਰੀ ਹੈ, ਜਿਸ ਨੂੰ ਟੀਕਾਕਰਨ ਤੋਂ ਇਨਕਾਰ ਕਰਨ ‘ਤੇ ਬਰਖਾਸਤ ਕੀਤਾ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly