ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਏਆੲੀ ਦੇ ਖ਼ਤਰਿਆਂ ਬਾਰੇ ਪਹਿਲੀ ਵਾਰ ਕਰੇਗੀ ਮੀਟਿੰਗ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ) : ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਪਹਿਲੀ ਵਾਰ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੇ ਸੰਭਾਵੀ ਖਤਰਿਆਂ ‘ਤੇ ਬੈਠਕ ਕਰੇਗੀ। ਬਰਤਾਨੀਆ ਵਲੋਂ ਕਰਵਾੲੀ ਜਾ ਰਹੀ ਇਸ ਬੈਠਕ ‘ਚ ਹਥਿਆਰਾਂ ਜਾਂ ਪਰਮਾਣੂ ਹਥਿਆਰਾਂ ਦੇ ਕੰਟਰੋਲ ‘ਚ ਏਆੲੀ ਦੀ ਸੰਭਾਵਿਤ ਵਰਤੋਂ ਅਤੇ ਖਤਰੇ ‘ਤੇ ਚਰਚਾ ਕੀਤੀ ਜਾਵੇਗੀ। ਬਰਤਾਨੀਆ ਦੀ ਰਾਜਦੂਤ ਬਾਰਬਰਾ ਵੁੱਡਵਾਰਡ ਨੇ ਕਿਹਾ ਕਿ 18 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਇਹ ਮੁੱਖ ਮੁੱਦਾ ਰਹੇਗਾ। ਮੀਟਿੰਗ ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਤੋਨੀਓ ਗੁਟਾਰੇਜ਼ ਹਿੱਸਾ ਲੈਣਗੇ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵੀਂ ਦਿੱਲੀ: ਭਾਰਤ ਨੇ ਆਪਣੇ ਸਫ਼ੀਰਾਂ ਨੂੰ ਖ਼ਾਲਿਸਤਾਨੀ ਸਮਰਥਕਾਂ ਦੀ ਧਮਕੀ ਮਗਰੋਂ ਕੈਨੇਡਾ ਦਾ ਹਾੲੀ ਕਮਿਸ਼ਨਰ ਤਲਬ ਕੀਤਾ
Next articleਅਮਰੀਕਾ ’ਚ ਬੁਲੇਟ ਪਰੂਫ ਜੈਕੇਟ ਪਾ ਕੇ ਅੰਨ੍ਹਵਾਹ ਗੋਲੀਆਂ ਚਲਾੳੁਣ ਵਾਲੇ ਨੇ 4 ਵਿਅਕਤੀਆਂ ਦੀ ਹੱਤਿਆ ਕੀਤੀ