ਕ੍ਰਿਸਮਸ ਤੋਂ ਪਹਿਲਾਂ ਪਾਬੰਦੀਆਂ ਲਾ ਸਕਦੈ ਯੂਕੇ

ਲੰਡਨ (ਸਮਾਜ ਵੀਕਲੀ):   ਬਰਤਾਨੀਆ ਦੇ ਸਿਹਤ ਮੰਤਰੀ ਸਾਜਿਦ ਜਵੀਦ ਨੇ ਕ੍ਰਿਸਮਸ ਤੋਂ ਪਹਿਲਾਂ ਮੁਲਕ ਵਿਚ ਕੋਵਿਡ ਪਾਬੰਦੀਆਂ ਦੀ ਸੰਭਾਵਨਾ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਓਮੀਕਰੋਨ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਬਰਤਾਨੀਆ ਵਿਚ ਕੇਸਾਂ ਵਿਚ ਵਾਧਾ ਦਰਜ ਕੀਤਾ ਗਿਆ ਹੈ ਪਰ ਸਰਕਾਰ ਦੇ ਸਲਾਹਕਾਰਾਂ ਦਾ ਕਹਿਣਾ ਹੈ ਕਿ ਰਿਕਾਰਡ ਕੀਤਾ ਗਿਆ ਵਾਧਾ ਅਸਲ ਕੇਸਾਂ ਨਾਲੋਂ ਕਾਫ਼ੀ ਘੱਟ ਵੀ ਹੋ ਸਕਦਾ ਹੈ। ਸਾਜਿਦ ਨੇ ਕਿਹਾ ਕਿ ਇਸ ਮਹਾਮਾਰੀ ਵਿਚ ਕੋਈ ਗਰੰਟੀ ਨਹੀਂ ਦਿੱਤੀ ਜਾ ਸਕਦੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਓਮੀਕਰੋਨ ਦੇ ਕੇਸਾਂ ਦੀ ਗਿਣਤੀ 153 ਹੋਈ
Next articleਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਯੂਥ ਕਲੱਬ ਬਣਾਏਗਾ ਫਾਊਂਡੇਸ਼ਨ -ਦਲਵੀrਰ ਬਿੱਲੂ