ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਦੀ ਜਲ ਸੈਨਾ ਨੇ ਚੋਟੀ ਦੇ ਦੋ ਅਧਿਕਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਹ ਇਕ ਪ੍ਰਮਾਣੂ ਪਣਡੁੱਬੀ ਵਿਚ ਤਾਇਨਾਤ ਸਨ ਜਿਸ ਦੀ ਪਿਛਲੇ ਮਹੀਨੇ ਦੱਖਣੀ ਚੀਨ ਸਾਗਰ ਵਿਚ ਪਾਣੀ ਹੇਠਾਂ ਇਕ ਠੋਸ ਢਾਂਚੇ ਨਾਲ ਟੱਕਰ ਹੋ ਗਈ ਸੀ। ਇਕ ਸੇਲਰ ਜੋ ਕਿ ਕਮਾਂਡਰ ਦਾ ਸਲਾਹਕਾਰ ਵੀ ਸੀ ਤੇ ਇਕ ਕਾਰਜਕਾਰੀ ਅਧਿਕਾਰੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਇਸ ਬਾਰੇ ਹੁਕਮ ਅਮਰੀਕਾ ਦੀ ਸੱਤਵੀਂ ਫਲੀਟ ਦੇ ਕਮਾਂਡਰ ਵਾਈਸ ਐਡਮਿਰਲ ਕਾਰਲ ਥੌਮਸ ਨੇ ਦਿੱਤਾ ਹੈ। ਇਹ ਫਲੀਟ ਜਪਾਨ ਵਿਚ ਤਾਇਨਾਤ ਹੈ। ਐਡਮਿਰਲ ਨੇ ਕਿਹਾ ਕਿ ਇਹ ਹਾਦਸਾ ਟਾਲਿਆ ਜਾ ਸਕਦਾ ਸੀ ਤੇ ਕੁਤਾਹੀ ਹੋਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly