ਦੋ ਰੋਜ਼ਾ ਸੈਟਰ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ਼ੇਖੂਪੁਰ ਸਕੂਲ ਵਿਖੇ ਸ਼ਾਨੋ ਸ਼ੌਕਤ ਨਾਲ ਸਮਾਪਤ

ਕਪੂਰਥਲਾ, 29 ਸਤੰਬਰ (ਕੌੜਾ)- ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਕਪੂਰਥਲਾ-1 ਰਜੇਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਜੈਮਲ ਸਿੰਘ ਸੈਂਟਰ ਹੈੱਡ ਟੀਚਰ ਸ਼ੇਖੂਪੁਰ ਦੀ ਅਗਵਾਈ ਹੇਠ ਸੈਂਟਰ ਪੱਧਰੀ ਦੋ ਰੋਜ਼ਾ ਪ੍ਰਾਇਮਰੀ ਖੇਡਾਂ ਕਰਵਾਈਆਂ ਗਈਆਂ। ਇਹਨਾਂ ਖੇਡਾਂ ਚ ਵੱਖ-ਵੱਖ ਸਕੂਲਾਂ ਦੇ ਲਗਭਗ 100 ਤੇ ਕਰੀਬ ਖਿਡਾਰੀਆਂ ਵੱਲੋਂ ਭਾਗ ਲਿਆ ਗਿਆ ।
ਇਸ ਦੌਰਾਨ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚ ਕਬੱਡੀ ਸਰਕਲ ਸਟਾਈਲ ਮੁੰਡੇ , ਕਬੱਡੀ ਨੈਸ਼ਨਲ ਸਟਾਈਲ ਮੁੰਡੇ ਅਤੇ ਕੁੜੀਆਂ
ਖੋ-ਖੋ ਲੜਕੇ ਤੇ ਲੜਕੀਆਂ ਸ਼ਾਟਪੁੱਟ, ਗੋਲਾ ਸੁੱਟਣਾ, ਰੱਸੀ ਟੱਪਣਾ, ਅਥਲੈਟਿਕ ਵਿੱਚ ਦੌੜਾਂ 100 ਮੀਟਰ, 200 ਮੀਟਰ, 400 ਮੀਟਰ 600 ਮੀਟਰ ਸ਼ਤਰੰਜ, ਯੋਗਾ, ਰੱਸਾ ਕਸੀ, ਜਿਮਨਾਸਟਿਕ ਦੇ ਮੁਕਾਬਲੇ ਖੇਡ ਇੰਚਾਰਜ ਕਮਲਦੀਪ ਬਾਵਾ, ਰਜੇਸ਼ ਮਹਿੰਗੀ ਭਗਤਪੁਰ, ਮੀਨਾਕਸ਼ੀ ਬਹੂਈ ,ਅੰਜਨਾ ਕੁਮਾਰੀ ਸ਼ੇਖੂਪੁਰ ਲਾਲ ਕੋਠੀ (ਸਾਰੇ ਹੈਡ ਟੀਚਰ )ਕੁਲਦੀਪ ਕੌਰ, ਸ਼ਮਾ ਰਾਣੀ ,ਮਮਤਾ ਦੇਵੀ, ਸ਼ੈਲਜਾ ਸ਼ਰਮਾ ,ਮੀਨੂ ਰਾਣੀ, ਮਨਮੋਹਣ ਕੌਰ, ਕੰਵਲਜੀਤ ਕੌਰ, ਸ਼ੈਲੀ ਸ਼ਰਮਾ ਆਦਿ  ਦੀ ਦੇਖਰੇਖ ਹੇਠ ਕਰਵਾਏ ਗਏ। ਜਿਨਾਂ ਵਿੱਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਜੇਤੂ ਪੁਜੀਸ਼ਨਾਂ ਹਾਸਿਲ ਕੀਤੀਆਂ ਗਈਆਂ
ਇਸ ਮੌਕੇ ਸੈਂਟਰ ਇੰਚਾਰਜ ਜੈਮਲ ਸਿੰਘ ਨੇ ਜੇਤੂ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਖੇਡਾਂ ਵਿਦਿਆਰਥੀਆਂ ਸਰ ਪੱਕੀ ਵਿਕਾਸ ਕਰਦੀਆਂ ਹਨ ਅਤੇ ਪ੍ਰਾਈਮਰੀ ਪੱਧਰ ਤੋਂ ਹੀ ਖੇਡਾਂ ਦੀ ਨੀਂਹ ਮਜਬੂਤ ਕਰਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਕੀਤੇ ਜਾ ਸਕਦੇ ਹਨ। ਸਕੂਲ ਮੈਨੇਜਮੈਂਟ ਕਮੇਟੀ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਕਰਵਾਈ ਗਈ ਇਹਨਾਂ ਦੋ ਰੋਜਾ ਖੇਡਾਂ ਵਿੱਚ ਬਲਾਕ ਪੱਧਰ ਦੀਆਂ ਟੀਮਾਂ ਵਾਸਤੇ ਖਿਡਾਰੀਆਂ ਦੀ ਚੋਣ ਕੀਤੀ ਗਈ ਅਤੇ ਟੀਮ ਨੂੰ ਪ੍ਰੈਕਟਿਸ ਕਰਾਉਣ ਲਈ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਇਸ ਮੌਕੇ ਨੀਤੂ ਆਨੰਦ, ਮੋਨਿਕਾ ਅਰੋੜਾ, ਰੇਖਾ ਮਹਿੰਗੀ, ਰੇਨੂ ਬਾਲਾ, ਹਰਪ੍ਰੀਤ ਕੌਰ, ਬਰਿੰਦਾ ਸ਼ਰਮਾ, ਰਿਤੂ ਬਾਲਾ, ਗਗਨਦੀਪ ਕੌਰ, ਸ਼ਿਵ ਕੁਮਾਰ ਪਾਲ, ਕੁਲਵਿੰਦਰ ਕੌਰ ,ਜਤਿੰਦਰ ਕੌਰ, ਰਚਨਾ, ਸਰੋਜ ਆਦਿ ਅਧਿਆਪਕ ਹਾਜ਼ਰ ਸਨ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ‘ਤੇ ਜਥੇਬੰਦੀਆਂ ਨੇ ਸਾੜਿਆ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦਾ ਪੁੱਤਲਾ
Next articleਸੈਂਟਰ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦੇ ਵਿਦਿਆਰਥੀਆਂ ਨੇ ਲਗਾਈ ਤਗਮਿਆਂ ਦੀ ਝੜੀ