ਠਰੀ ਕਵਿਤਾ ਦੀ ਪੱਗ

(ਸਮਾਜ ਵੀਕਲੀ)
ਮਾਤਮ ਦੇ ਦਿਨ
ਠਰੀ ਕਵਿਤਾ ਦੇ ਕਵੀ
ਆਪਣੇ ਸਿਰ
ਪੱਗ ਬਨਾਉਣ ਲਈ
ਤੜਫਦੇ, ਵਿਲਕਦੇ ਤੇ ਤਰਲੋ ਮੱਛੀ
ਹੁੰਦੇ ਦੇਖੇ ਨਹੀਂ ਸੀ ਜਾਂਦੇ
ਉਹਨਾਂ ਨੂੰ ਆਸ ਤੇ ਯਕੀਨ ਸੀ
ਕਵਿਤਾ ਦੇ ਦਿਉਰ ਤੇ ਜੇਠ
ਉਹ ਹਨ ਤੇ ਪੱਗ ਦੇ ਹੱਕਦਾਰ
ਉਹਨਾਂ ਤੋਂ ਬਿਨਾਂ ਹੋਰ ਕੋਈ ਨਹੀਂ
ਉਹ ਆਪਣੇ ਆਪ ਨੂੰ ਸ਼ਿੰਗਾਰ ਕੇ
ਸਜ ਧਜ ਕੇ ਬੈਠੇ ਸਨ
ਸਰਕਾਰ ਆਈ
ਭਾਸ਼ਣ ਦਿੱਤਾ ਤੇ ਚਲੀ ਗਈ
ਠਰੀ ਕਵਿਤਾ ਦੇ ਕਵੀ
ਇੱਕ ਦੂਜੇ ਦੇ ਗਲ਼ ਲੱਗ
ਧਾਹਾਂ ਮਾਰ ਕੇ ਰੋਂਦੇ ਰਹੇ
ਬੁੱਧ ਸਿੰਘ ਨੀਲੋਂ
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੋਟ ਦੀ ਤਾਕਤ….
Next articleਮਿੰਨੀ ਕਹਾਣੀ /ਤਿਆਗ