(ਸਮਾਜ ਵੀਕਲੀ)
ਪੱਗ ਹੁੰਦੀਂ ਉਚੇ ਕਿਰਦਾਰ ਦੀ ਨਿਸ਼ਾਨੀ
ਜਦੋ ਲੱਥ ਦੀ ਪੱਲੇ ਨਾਂ ਕੱਖ ਰਹਿੰਦਾਂ
ਜਦੋ ਦੂਸਰਾ ਲਾਵੇ ਬੇਜਤੀ ਮਹਿਸੂਸ ਕਰਦਾ
ਇਸ ਵਿੱਚ ਰਤਾ ਵੀ ਕੋਈ ਨਾਂ ਛੱਕ ਰਹਿੰਦਾਂ
ਪੱਗ ਦਾ ਮੁੱਲ ਪਾਉਦੇਂ ਬੰਦੇਂ ਅਣਖ ਵਾਲੇ
ਜਿੰਦਗੀ ਜਿਊਣ ਨਾਲੋ ਮਰਨਾ ਕਬੂਲ ਕਰਦੇ
ਡੂੰਘੇ ਜਖਮ ਨਾਂ ਬੇਇਜਤੀ ਦੇ ਸਹਾਰ ਹੁੰਦੇਂ
ਆਪਣੀ ਜਾਨ ਨੂੰ ਤਲੀ ਤੇ ਫਿਰਨ ਧਰਦੇ
ਕਲੇਸ਼ ਘਰਾਂ ਦੇ ਭਾਂਬੜ ਬਣ ਮੱਚਣ ਜਦੋ
ਬੋਲ ਕਬੋਲ ਡਾਗਾਂ ਸੋਟਿਆਂ ਨਾਲ ਲੜਨ
ਭਰੀ ਪੰਚਾਇਤ ਚ ਕਲੇਸ਼ ਆਕੇ ਮੁੱਕ ਜਾਦਾਂ
ਜਦੋ ਸਿਆਣੇ ਬੰਦੇ ਪੱਗ ਨੂੰ ਪੈਰਾਂ ਉਤੇ ਧਰਨ
ਪੱਗ ਦੀ ਲਾਜ ਰੱਖ ਲੈਦੇਂ ਸੀ ਪੁਰਾਣੇ ਸਮਿਆ ਚ
ਅੱਜਕਲ ਪੱਗ ਦੀ ਅਹਿਮਤ ਨੂੰ ਭੁੱਲ ਗਏ ਨੇਂ
ਜਦੋ ਆਪਦੀ ਪੱਗ ਨੂੰ ਕੋਈ ਹੱਥ ਪਾਵੇ
ਫਿਰ ਪੱਗ ਦੀ ਅਹਿਮਤ ਦੇ ਭੇਦ ਖੁੱਲ ਗਏ ਨੇਂ
ਗੁਰਚਰਨ ਸਿੰਘ ਧੰਜੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly