ਸਮੇਂ ਦਾ ਸੱਚ

ਸਿਮਰਨਜੀਤ ਕੌਰ ਸਿਮਰ

(ਸਮਾਜ ਵੀਕਲੀ)

ਚੜ੍ਹਿਆ ਦਸੰਬਰ ਹੁਣ ਬਾਲ ਚੇਤਾ ਆਉਣਗੇ,
ਜਾ ਕੇ ਫਤਿਹਗੜ੍ਹ ਸਾਹਿਬ ਲੋਕੀਂ ਲੰਗਰ ਲਗਾਉਣਗੇ।

ਲਿਖਣੇ ਨੂੰ ਬੈਠੀ ਆਂ ਖਿਆਲ ਵੀ ਤੇ ਆਉਣਗੇ,
ਸਮੇਂ ਵਾਲੇ ਸੱਚ ਮੈਨੂੰ ਬੜਾ ਹੀ ਸਤਾਉਣਗੇ।

ਹੋ ਕੇ ਸਾਰੇ ਇਕੱਠੇ ਦਾਨ ਇੰਝ ਕਰ ਆਉਣਗੇ,
ਜਲੇਬੀਆਂ,ਪਕੌੜੇ ਬਣਾ ਅਫਸੋਸ ਏ ਜਤਾਉਣਗੇ।

ਬਣੇ ਪਕਵਾਨ ਲੋਕੀਂ ਘਰਾਂ ਵਿੱਚ ਢੋਹਣਗੇ,
ਵੇਖ ਬਾਬਾ ਸ਼ਹੀਦੀ ਜੋੜ ਕਿਵੇਂ ਮਨਾਉਣਗੇ।

ਤੇਰੇ ਦਰ ਆ ਕੇ ਵੀ ਜੋਰ ਪੈਸੇ ਦਾ ਹੀ ਲਾਉਣਗੇ,
ਲੀਡਰ ਵੀ ਗੁਣ ਆ ਸਿਆਸਤ ਦੇ ਗਾਉਣਗੇ।

ਕਿਵੇਂ ਲਿਖ ਬੱਚਿਆਂ ਦੇ ਕੀਤੇ ਬਲੀਦਾਨ ਨੂੰ,
ਮੇਰੇ ਇਹ ਖਿਆਲ ਉਹਨਾਂ ਪਾਸ ਕੁ ਵੀ ਨਾ ਆਉਣਗੇ।

ਲਿਖਤ :- ਸਿਮਰਨਜੀਤ ਕੌਰ ਸਿਮਰ
ਪਿੰਡ :- ਮਵੀ ਸੱਪਾਂ ( ਸਮਾਣਾ )
ਮੋਬਾਈਲ :- 7814433063

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleपूर्व प्रेसिडेंट श्री जसवंत राय सिद्धु जी की पुण्यतिथि पर भाव पूर्ण श्रद्धांजलि अर्पित की गई
Next articleਇੱਕ ਹੋਰ ਸੰਘਰਸ਼ ਜਿੱਤਣ ਦੀ ਲੋੜ