HOME ਸੱਚ ਆਖਿਆ ਭਾਂਬੜ ਮਚਦਾ ਏ…

ਸੱਚ ਆਖਿਆ ਭਾਂਬੜ ਮਚਦਾ ਏ…

ਆਪਣੇ ਹੀ ਵਿਧਾਇਕ ਉੱਤੇ ਕਸਿਆ ਸ਼ਿਕੰਜਾ ਬਾਕੀ ਕਿਵੇਂ ਬੋਲਣਗੇ 

ਬਲਬੀਰ ਸਿੰਘ ਬੱਬੀ  (ਸਮਾਜ ਵੀਕਲੀ)   ਆਮ ਆਦਮੀ ਪਾਰਟੀ ਦਾ ਜਦੋਂ ਜਨਮ ਹੋਇਆ ਤਾਂ ਇਨਕਲਾਬ ਜਿੰਦਾਬਾਦ ਦਾ ਨਾਅਰਾ ਪ੍ਰਮੁੱਖ ਤੌਰ ਉੱਤੇ ਇਹਨਾਂ ਦੀ ਜ਼ੁਬਾਨ ਵਿੱਚ ਸੀ ਭਿਰਸ਼ਟਾਚਾਰ ਵਿਰੁੱਧ ਚੱਲ ਕੇ ਨਵੀਂ ਰਾਜਨੀਤੀ ਦਾ ਨਾਅਰਾ ਲੈ ਕੇ ਆਮ ਆਦਮੀ ਪਾਰਟੀ ਭਾਰਤ ਦੀ ਸਿਆਸਤ ਵਿੱਚ ਆਈ ਪੰਜਾਬ ਦੇ ਵਿੱਚ ਭਗਤ ਸਿੰਘ ਦੀ ਇਨਕਲਾਬੀ ਸੋਚ ਨੂੰ ਲੋਕਾਂ ਰੱਖ ਕੇ ਲੋਕਾਂ ਅੱਗੇ ਰੱਖ ਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਸ਼ੁਰੂ ਹੋਇਆ ਤੇ ਲੋਕ ਆਪ ਮੁਹਾਰੇ ਇਸ ਪਾਰਟੀ ਦੇ ਨਾਲ ਜੁੜੇ ਨਵੇਂ ਜਨਮੀ ਪਾਰਟੀ ਨੂੰ ਪਹਿਲਾਂ ਦਿੱਲੀ ਤੇ ਫਿਰ ਪੰਜਾਬ ਦੇ ਵਿੱਚ ਬਹੁਤ ਹੁੰਗਾਰਾ ਮਿਲਿਆ। ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਨ ਤਾਂ ਉਹ ਅਜਿਹੀਆਂ ਗੱਲਾਂ ਲੋਕਾਂ ਵਿੱਚ ਕਰਦੇ ਸਨ ਕਿ ਲੋਕ ਅੰਦਰੋਂ ਖਿੱਚੇ ਜਾਂਦੇ ਕਿ ਸੱਚ ਮੁੱਚ ਹੀ ਆਮ ਆਦਮੀ ਪਾਰਟੀ ਨੇ ਨਿਜ਼ਾਮ ਬਦਲ ਦੇਣਾ ਹੈ। ਤਿੰਨ ਸਾਲ ਤੋਂ ਉੱਪਰ ਦਾ ਸਮਾਂ ਇਸ ਪਾਰਟੀ ਨੂੰ ਪੰਜਾਬ ਵਿੱਚ ਸਰਕਾਰ ਬਣਾਈ ਨੂੰ ਹੋ ਗਿਆ ਹੈ ਬੇਸ਼ਕ ਦੋ ਵਾਰ ਦਿੱਲੀ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪਰ ਇਸ ਵਾਰ ਦਿੱਲੀਓਂ ਪੂਰੀ ਤਰ੍ਹਾਂ ਧੋ ਦਿੱਤੇ ਤੇ ਇਹੀ ਲਾਣਾ ਹੁਣ ਪੰਜਾਬ ਦੇ ਵਿੱਚ ਕਾਬਜ਼ ਹੈ ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸੀਨੀਅਰ ਆਗੂ ਮਨੀਸ ਸਿਸੋਦੀਆ ਸੰਜੇ ਸਿੰਘ ਦਰਗੇਸ਼ ਪਾਠਕ ਰਾਘਵ ਚੱਡਾ ਜਿਹੇ ਆਗੂ ਪਾਰਟੀ ਦੇ ਉੱਪਰ ਕਾਬਜ ਤਾਂ ਹਨ ਹੀ ਤੇ ਨਾਲ ਹੀ ਗੁਪਤ ਰੂਪ ਵਿੱਚ ਧੱਕੇਸ਼ਾਹੀ ਵੀ ਪੂਰੀ ਕਰਦੇ ਹਨ। ਅਨੇਕਾਂ ਵਾਰ ਕਈ ਗੱਲਾਂ ਸਾਹਮਣੇ ਆਈਆਂ ਪਰ ਆਪਣੇ ਅਕਾਵਾਂ ਦੇ ਦਬਦਬੇ ਕਾਰਨ ਸਭ ਕੁਝ ਅੰਦਰ ਹੀ ਸਮੋਅ ਲਿਆ ਜਾਂਦਾ। ਮੌਜੂਦਾ ਸਮੇਂ ਪੰਜਾਬ ਦੇ ਵਿੱਚ ਜੋ ਹੜਾਂ ਦੀ ਸਥਿਤੀ ਹੈ ਉਸ ਦੇ ਵਿੱਚ ਚੋ ਜੋ ਕੁਝ ਸਾਹਮਣੇ ਆਇਆ ਹੈ ਉਹ ਹੈਰਾਨ ਕਰਨ ਵਾਲਾ ਹੈ ਖਾਸ ਤੌਰ ਉਤੇ ਆਮ ਆਦਮੀ ਪਾਰਟੀ ਦੇ ਪਟਿਆਲਾ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੇ ਪੱਤਰਕਾਰ ਭਾਈਚਾਰੇ ਅੱਗੇ ਸੋਸ਼ਲ ਮੀਡੀਆ ਰਾਹੀਂ ਜੋ ਗੱਲਾਂ ਰੱਖੀਆਂ ਹਨ ਉਹ ਪੰਜਾਬ ਦੇ ਨਾਲ ਖੜਨ ਦੀਆਂ ਹਨ ਪੰਜਾਬ ਦੇ ਹੱਕ ਵਿੱਚ ਕੀਤੀਆਂ ਗਈਆਂ ਹਨ ਕਿਉਂਕਿ ਪੰਜਾਬ ਦੇ ਸਮੁੱਚੇ ਐਮਐਲਏ ਇਸ ਮੰਤਰੀਆਂ ਤੇ ਮੁੱਖ ਮੰਤਰੀਆਂ ਦੀ ਸਥਿਤੀ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਇਹਨਾਂ ਨੂੰ ਸਵੀਕਾਰ ਕਰਨ ਦੇ ਹੱਕ ਵਿੱਚ ਨਹੀਂ। ਇਸ ਲਈ ਇਸ ਦੇ ਐਮਐਲਏ ਨੇ ਸੱਚ ਕਹਿ ਦਿੱਤਾ ਤੇ ਉਸ ਤੋਂ ਬਾਅਦ ਜੋ ਕਾਰਵਾਈ ਉਸ ਉੱਪਰ ਹੋਈ ਹੈ ਉਹ ਸਾਡੇ ਸਭ ਦੇ ਸਾਹਮਣੇ ਹੈ ਕਿਸ ਤਰ੍ਹਾਂ ਇੱਕ ਪੁਰਾਣਾ ਕੇਸ ਕੱਢ ਲਿਆ ਉਸ ਤੋਂ ਬਾਅਦ ਪੁਲਿਸ ਦੀ ਛਾਪੇਮਾਰੀ ਹੁਣ ਉਸ ਨੂੰ ਗ੍ਰਿਫਤਾਰ ਕਰਨ ਦੀਆਂ ਖਬਰਾਂ ਆ ਰਹੀਆਂ ਹਨ ਇਹ ਹੈ ਆਮ ਆਦਮੀ ਪਾਰਟੀ ਦੇ ਨਵੇਂ ਇਨਕਲਾਬੀਆਂ ਦਾ ਸੱਚ, ਜੋ ਸੱਚ ਸੁਣਨ ਨੂੰ ਵੀ ਤਿਆਰ ਨਹੀਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleKerala Science Centre to be named after Golwalkar: A pervert Racist and denigrator of Kerala Hindu women
Next articleਬੰਗਾ ਹਲਕੇ ਵਿੱਚ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਦੇ ਹੋਏ ਪ੍ਰਵੀਨ ਬੰਗਾ