HOME ਬੰਗਾ ਹਲਕੇ ਵਿੱਚ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਦੇ ਹੋਏ ਪ੍ਰਵੀਨ...

ਬੰਗਾ ਹਲਕੇ ਵਿੱਚ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਦੇ ਹੋਏ ਪ੍ਰਵੀਨ ਬੰਗਾ

3

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) 1988 ਵਿੱਚ ਪੰਜਾਬ ਵਿੱਚ ਹੜ੍ਹ ਆਏ ਉਦੋਂ ਉਮਰ ਛੋਟੀ ਸੀ। ਪਰ ਇਸ ਵਾਰ ਆਈ ਪਾਣੀ ਦੀ ਮਾਰ ਨੂੰ ਅੱਖੀਂ ਵੇਖ ਰਹੇ ਹਾਂ ਸਚਮੁੱਚ ਭਾਵੁਕ ਕਰ ਦੇਣ ਵਾਲਾ ਮੰਜ਼ਰ। ਬੇਵੱਸ ਲੋਕ ਪੀਣ ਵਾਲੇ ਪਾਣੀ, ਰੋਜ਼ਮਰਾ ਵਰਤਣ ਦੀਆਂ ਚੀਜ਼ਾਂ ਤੋਂ ਬਗੈਰ ਬੇਹਾਲ ਹਨ। ਪਸ਼ੂਆਂ ਵਾਸਤੇ ਚਾਰਾ ਨਹੀਂ। ਜਿਥੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਨੂੰ ਹੜਾਂ ਨੇ ਆਪਣੀ ਲਪੇਟ ਵਿੱਚ ਲਿਆ ਹੈ ਉਥੇ ਸਾਡੇ ਹਲਕੇ ਬੰਗਾ ਦੇ ਕਈ ਪਿੰਡ ਪ੍ਰਭਾਵਿਤ ਹੋਏ ਹਨ।‌ ਚੇਤਾ ਪਿੰਡ ਵਿੱਚ ਬਹੁਤ ਜ਼ਿਆਦਾ ਪਾਣੀ ਹੈ। ਪਿੰਡ ਦਾ ਸੰਪਰਕ ਟੁੱਟ ਚੁੱਕਾ ਹੈ। ਘਰਾਂ ਵਿੱਚ ਜਾ ਕੇ ਦੇਖਿਆ ਕਈ ਘਰ ਬਹੁਤ ਹੀ ਖ਼ਸਤਾ ਸਥਿਤੀ ਵਿਚ ਹਨ। ਇਸੇ ਤਰ੍ਹਾਂ ਪਠਲਾਵਾ, ਲੋਧੀਪੁਰ, ਰਾਮਪੁਰ ਕਟਾਰੀਆ ਦੇ ਨਾਲ ਲਗਦੀਆਂ ਡਰੇਨਾਂ, ਬੇਈਂਆ ਦੀ ਕੋਈ ਸਫਾਈ ਨਹੀਂ ਹੋਈ। ਜਿਸ ਕਰਕੇ ਬਹੁਤ ਸਾਰੇ ਪਿੰਡਾਂ ਵਿੱਚ ਪਾਣੀ ਦੇ ਆਉਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਪ੍ਰਸ਼ਾਸਨ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ।‌ ਜਿਹੜੀਆਂ ਮਸ਼ੀਨਾਂ ਹੁਣ ਲੈ ਕੇ ਸਫ਼ਾਈਆਂ ਕਰਵਾ ਰਹੇ ਹਨ ਜੇਕਰ ਪਹਿਲਾਂ ਧਿਆਨ ਦਿੱਤਾ ਹੁੰਦਾ ਤਾਂ ਸ਼ਾਇਦ ਇਹ ਹਾਲਾਤ ਨਾ ਹੁੰਦੇ।‌ ਪ੍ਰਵੀਨ ਬੰਗਾ ਜਨਰਲ ਸਕੱਤਰ ਬਸਪਾ ਪੰਜਾਬ ਦੀ ਅਗਵਾਈ ਵਿੱਚ ਪੂਰੀ ਟੀਮ ਨੇ ਅੱਜ ਹਲਕੇ ਦੇ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਦੌਰਾ ਕੀਤਾ ਅਤੇ ਆ ਰਹੀਆਂ ਮੁਸਕਲਾਂ ਨੂੰ ਹੱਲ ਕਰਨ ਦੀ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ। ਇਨ੍ਹਾਂ ਦੇ ਨਾਲ ਸਨ ਵਿਜੇ ਗੁਣਾਚੌਰ ਜ਼ਿਲ੍ਹਾ ਸਕੱਤਰ ਬਸਪਾ, ਅਸ਼ੋਕ ਕੁਮਾਰ ਖੋਥੜਾ ਉਪ ਪ੍ਰਧਾਨ ਬੰਗਾ ਅਤੇ ਹੋਰ ਸਾਥੀ ਵੀ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੱਚ ਆਖਿਆ ਭਾਂਬੜ ਮਚਦਾ ਏ…
Next articleਪਿੰਡ ਧੈਂਗੜਪੁਰ ਵਿਖੇ ਬੰਨ੍ਹ ਨੂੰ ਲੱਗੀ ਢਾਅ ਨੂੰ ਸਮੇਂ ਸਿਰ ਵਧਣ ਤੋਂ ਰੋਕਿਆ