ਸੱਚ

ਸੁਰਜੀਤ ਸਾਰੰਗ

(ਸਮਾਜ ਵੀਕਲੀ)

ਅੱਖਾਂ ਵਿੱਚ ਸੁਪਨੇ ਨੇ ਦਿਲ ਵਿਚ ਅੱਗ ਹੈ।
 ਵਿਰੋਧ ਵਿਚ ਬਹੁਤ ਨੇ ਤੇ ਸਪੋਟ ਵਿਚ ਰੱਬ ਹੈ।
ਇਕ ਗੱਲ ਯਾਦ ਰੱਖਣਾ ਤਾਰੀਫਾਂ ਦੇ
ਪੁੱਲ ਦੇ ਹੇਠੋਂ ਮਤਲਬ ਦੀ ਨਦੀ ਗੁਜਰਦੀ ਹੈ।
ਧੋਖੇ ਤੇ ਅਹਿਸਾਨ ਸਭ ਦੇ ਯਾਦ ਨੇ
ਵਕਤ ਆਉਣ ਤੇ ਸਭ ਦੇ ਵਾਪਿਸ ਕਰ ਦੇਣੇ ਆ।
ਰਹਿਣਾਂ ਤਾਂ ਜੱਗ ਤੇ ਕਿਸੇ ਨੇ ਵੀ ਨਹੀਂ।
ਪਤਾ ਨਹੀਂ ਫਿਰ ਵੀ ਲੋਕ ਐਨੀਆਂ ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ।
ਕੰਧਾਂ ਨੂੰ ਦੇਖ ਕੇ ਰਿਸ਼ਤੇ ਨਹੀਂ
ਕਰੀਦੇ।
ਸੂਰਤਾਂ ਨੂੰ ਦੇਖ ਕੇ ਮੁਹੱਬਤਾਂ ਨੀ ਕਰਦੀਆਂ।
ਰਹਿਣ ਦੀਆਂ ਚੰਗੀਆਂ ਥਾਵਾਂ
ਵਿਚੋਂ
ਇਕ ਥਾਂ ਆਪਣੀ ਔਕਾਤ ਵੀ ਹੈ।
ਬੜੇ ਰਿਸ਼ਤੇ ਨਿਭਾ ਲਏ ਪੈਰੀ ਗਿਰ ਕੇ
ਹੁਣ ਦਸੱਣਾ ਹੈ ਕਿਉਂਕਿ ਐਟੀਟੀਉਟ ਕਿਸ ਨੂੰ ਆਖਦੇ ਹਨ।
ਚੰਗਿਆਂ ਵਿਚੋਂ ਨਾ ਲੱਭ ਮੈਨੂੰ
ਲੋਕ ਬੁਰਾ ਦਸਦੇ ਨੇ ਅਜ ਕਲ
ਕੁਝ ਲੋਕ ਆਪਣੇ ਹੋਣ ਦਾ ਦਿਖਾਵਾ ਕਰਦੇ ਨੇ
ਪਰ ਅਸਲ ਵਿਚ ਉਹ ਆਪਣੇ ਨਹੀਂ ਹੁੰਦੇ ਕਦੀ।
ਸੁਰਜੀਤ ਸਾਰੰਗ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾ
Next articleਕਵਿਤਾ