ਸੱਚ

ਸੁਖਚੈਨ ਸਿੰਘ, ਠੱਠੀ ਭਾਈ

(ਸਮਾਜ ਵੀਕਲੀ)

ਦੁਨੀਆਂ ਉੱਤੇ ਫਿਰਦੇ ਲੱਖਾਂ ਚਿਹਰੇ ਨੇ
ਸਾਰਿਆਂ ਦੇ ਪੈਂਦੇ ਮੜੰਗੇ ਉੱਤੇ ਤੇਰੇ ਨੇ
ਇਹ ਗੱਲ ਰਾਜ਼ ਦੀ ਸਮਝ ਨਾ ਆਉਣੀ ਏ
ਆਖਰ ਨੂੰ ਮੌਤ ਸੱਚ ਬਣ ਸਹਾਮਣੇ ਆਉਣੀ ਏ।
ਕੋਈ ਨੀਂ ਇੱਥੇ ਮੰਨੇ ਗੱਲਾਂ ਸਿਆਣਿਆਂ ਦੀ
ਚੱਲਦੀ ਰਹਿੰਦੀ ਗੱਲ ਵੱਡੇ ਘਰਾਣਿਆਂ ਦੀ
ਹਰ ਕੋਈ ਕਹੇ ਆਪਾਂ ਆਪਣੀ ਹੋਂਦ ਬਚਾਉਣੀ ਏ
ਆਖਰ ਨੂੰ ਮੌਤ ਸੱਚ ਬਣ ਸਹਾਮਣੇ ਆਉਣੀ ਏ।
ਕੀ ਕਿਸੇ ਤੋਂ ਲੈਣਾ ਮਰਦਾਂ ਕੋਈ ਮਰ ਜਾਵੇ
ਆਪਣਾ ਭਾਵੇਂ ਕੋਈ ਹਰਦਾ ਹਰ ਜਾਵੇ
ਯਾਰੀ ਬੱਸ ਬੇਗਾਨਿਆਂ ਨਾਲ ਪਗਾਉਣੀ ਏ
ਆਖਰ ਨੂੰ ਮੌਤ ਸੱਚ ਬਣ ਸਹਾਮਣੇ ਆਉਣੀ ਏ।

ਪਲ ਜਿੰਦਗੀ ਦੇ ਸੱਜਣੋਂ ਬੜੇ ਸੋਹਣੇ ਲੱਗਦੇ ਨੇ
ਕਈਆਂ ਦੇ ਤਾਂ ਸੱਜਣਾ ਗਲ ਢੋਲ ਪਏ ਵੱਜਦੇ ਨੇ
ਸੁਖਚੈਨ,ਮੁੜ ਨਾ ਇਹ ਅਨਮੋਲ ਦੇਹ ਥਿਆਉਣੀ ਏ
ਆਖਰ ਨੂੰ ਮੌਤ ਸੱਚ ਬਣ ਸਹਾਮਣੇ ਆਉਣੀ ਏ।

ਸੁਖਚੈਨ ਸਿੰਘ,ਠੱਠੀ ਭਾਈ,
00971527632924

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePak stokes controversy over Int’l Hijab Day suggestion on March 8
Next articleਭਾਜਪਾ ਉਮੀਦਵਾਰ ਖੋਜੇਵਾਲ ਨੇ ਆਪਣੀ ਚੋਣ ਮੁਹਿੰਮ ਦੌਰਾਨ ਪਿੰਡ ਕਾਲਾ ਸੰਘਿਆਂ ਕਾਲੋਨੀ ਵਿਖੇ ਭਾਰੀ ਇਕੱਠ ਨੂੰ ਕੀਤਾ ਸੰਬੋਧਨ