ਰੁੱਖ

ਪ੍ਰਿੰਸ ਸਿੰਘ

(ਸਮਾਜ ਵੀਕਲੀ)

ਹਰੇ – ਹਰੇ ਉੱਚੇ – ਉੱਚੇ ਕਿੰਨੇ ਸੋਹਣੇ ਰੁੱਖ ਨੇ ,
ਰੁੱਖ ਇਹ ਕੱਟਦੇ ਸਭ ਦੇ ਦੁੱਖ ਨੇ ,
ਜੀਅ ਕਰਦਾ ਇਨ੍ਹਾਂ ਵੱਲ ਦੇਖੀ ਜਾਵਾਂ ,
ਕੋਲ ਇਨ੍ਹਾਂ ਦੇ ਘਰ ਮੈਂ ਪਾਵਾਂ ,
ਰੁੱਖਾਂ ਦੇ ਨਾਲ ਗੱਲਾਂ ਕਰਾਂ ,
ਰੁੱਖਾਂ ਕੋਲ ਹੀ ਬਹਿ ਜਾਵਾਂ ,
ਮਿੱਠੇ – ਮਿੱਠੇ ਫਲ ਰੁੱਖਾਂ ਦੇ ਮੈਂ ਖਾਵਾਂ ,
ਰੁੱਖਾਂ ਦੀ ਮੈਂ ਰਾਖੀ ਕਰਾਂ ,
ਰੁੱਖਾਂ ਨੂੰ ਮੈਂ ਪਾਣੀ ਪਾਵਾਂ ,
ਰੁੱਖ ਲਗਾਓ – ਰੁੱਖ ਲਗਾਓ ,
ਇਨ੍ਹਾਂ ਨੂੰ ਨਾ ਕੱਟੋ , ਰੁੱਖਾਂ ਨੂੰ ਬਚਾਓ।

ਪ੍ਰਿੰਸ ਸਿੰਘ , ਜਮਾਤ – ਚੌਥੀ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ,

ਸਿੱਖਿਆ ਬਲਾਕ – ਸ੍ਰੀ ਅਨੰਦਪੁਰ ਸਾਹਿਬ ( ਰੂਪਨਗਰ )
ਜਮਾਤ ਇੰਚਾਰਜ ਤੇ ਗਾਈਡ ਅਧਿਆਪਕ ਮਾਸਟਰ ਸੰਜੀਵ ਧਰਮਾਣੀ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿੱਤ ਕਿਸਾਨਾਂ ਦੀ
Next articleਬੱਦਲ