ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੰਤਰਰਾਸ਼ਟਰੀ ਹੋਟਲ ਕਾਰੋਬਾਰੀ ਜੋਗਿੰਦਰ ਸੰਗਰ (82) ਦਾ ਲੰਡਨ ਵਿਖੇ ਬੀਤੇ ਦਿਨ ਦੇਹਾਂਤ ਹੋ ਗਿਆ ਸੀ | | ਉਨਾਂ ਦਾ ਪਿਛੋਕੜ ਕਸਬਾ ਅੱਪਰਾ ਨਾਲ ਜੁੜਿਆ ਹੋਇਆ ਹੈ | ਉਨਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦਿਆਂ ਕਸਬਾ ਅੱਪਰਾ ਦੇ ਸਾਬਕਾ ਪੰਚ ਤੇ ਸਮਾਜ ਸੇਵਕ ਸ੍ਰੀ ਬਾਲ ਕਿ੍ਸ਼ਨ ਖੋਸਲਾ ਨੇ ਕਿਹਾ ਕਿ ਸ੍ਰੀ ਜੋਗਿੰਦਰ ਸੰਗਰ ਦੀ ਮੌਤ ਅੱਪਰਾ ਤੇ ਪੂਰੇ ਪੰਜਾਬੀਆਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ | ਉਨਾਂ ਅੱਗੇ ਕਿਹਾ ਕਿ ਸ੍ਰੀ ਜੋਗਿੰਦਰ ਸੰਗਰ ਜੀ ਇੱਕ ਪਾਕ ਤੇ ਸਾਫ਼ ਰੂਹ ਸਨ, ਜੋ ਕਿ ਹਰ ਸਮੇਂ ਵਿਦੇਸ਼ਾਂ ਵਿੱਚ ਵਸਦੇ ਤੇ ਪੰਜਾਬ ਰਹਿੰਦੇ ਪੰਜਾਬੀਆਂ ਦੀ ਤਰੱਕੀ ਲੋਚਦੇ ਸਨ | ਉਹ ਵਿਦੇਸ਼ ਜਾ ਕੇ ਵੀ ਪੰਜਾਬ ਤੇ ਖਾਸਕਰ ਅੱਪਰਾ ਨੂੰ ਕਦੇ ਵੀ ਨਹੀਂ ਭੁੱਲੇ ਤੇ ਅੱਪਰਾ ਦੀਆਂ ਯਾਦਾਂ ਨੂੰ ਆਪਣੀ ਨਿੱਘੀ ਬੁੱਕਲ ‘ਚ ਸੰਭਾਲੀ ਬੈਠੇ ਸਨ | ਗੌਰ ਕਰਨਯੋਗ ਹੈ ਕਿ ਉਨਾਂ ਨੇ ਲੰਡਨ ਜਾ ਕੇ ਆਪਣੇ ਬਿਜਨਸ ਦੀ ਸ਼ੁਰੂਆਤ ਏਅਰ ਇੰਡੀਆ ਦੀ ਅਧਿਕਾਰਿਤ ਏਜੰਸੀ ਨਾਲ ਕੀਤੀ | ਇਸ ਸਮੇਂ ਉਹ ਹੋਟਲਾਂ ਦੀ ਲੜੀ ਦੇ ਮਾਲਕ ਸਨ | ਸ੍ਰੀ ਬਾਲ ਕ੍ਰਿਸਨ ਖੋਸਲਾ ਨੇ ਕਿਹਾ ਕਿ ਉਨਾਂ ਨੇ ਮੇਰੇ ਬੇਟੇ ਗੋਰਵ ਖੋਸਲਾ (ਅੱਪੂ) ਨੂੰ ਵੀ ਯੂ. ਕੇ ਦੇ ਵਿੱਚ ਆਪਣੇ ਬੇਟੇ ਵਾਂਗ ਪਿਆਰ ਦਿੱਤਾ ਤੇ ਉਸ ਨੂੰ ਉੱਥੇ ਸੰਭਾਲਿਆ, ਇਸ ਦੇ ਪਿੱਛ ਸ੍ਰੀ ਪ੍ਰਮੋਦ ਘਈ ਬਿੱਟੂ ਸਰਾਫ਼ ਦਾ ਵੀ ਅਹਿਮ ਯੋਗਦਾਨ ਰਿਹਾ ਹੈ | ਉਨਾਂ ਅੱਗੇ ਕਿਹਾ ਕਿ ਪ੍ਰਮਾਤਾਮਾ ਉਨਾਂ ਦੀ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਿੱਛੋਂ ਪੂਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj