ਘੁੰਮਣਾਂ ਦੀ ਟੀਮ ਨੇ ਜਿੱਤਅਿਾ ਛੋਕਰਾਂ ਦਾ 9ਵਾਂ ਸ਼ਾਨਦਾਰ ਕਾਸਕੋ ਕਿ੍ਰਕਟ ਟੂਰਨਾਮੈਂਟ

Tournament

ਜਲੰਧਰ, ਫਿਲੌਰ, ਅੱਪਰਾ-( ਸਮਾਜ ਵੀਕਲੀ) – ਹਰ ਸਾਲ ਦੀ ਤਰਾਂ ਇਸ ਸਾਲ ਵੀ ਕਰੀਬੀ ਪਿੰਡ ਛੋਕਰਾਂ ਤਹਿ. ਫਿਲੌਰ ਵਿਖੇ ਸ਼ਹੀਦ ਭਗਤ ਸਿੰਘ ਿਕਟ ਕਲੱਬ ਵਲੋਂ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਤੇ ਸਮੂਹ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਾਲਾਨਾ 9ਵਾਂ ਿਕਟ ਟੂਰਨਾਮੈਂਟ ਪੂਰੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਉਦਘਾਟਨ ਬਲਵੀਰ ਕੌਰ ਛੋਕਰ (ਕੈਨੇਡਾ) ਵਾਲਿਆਂ ਨੇ ਆਪਣੇ ਕਰ-ਕਮਲਾਂ ਨਾਲ ਰੀਬਨ ਕੱਟ ਕੇ ਕੀਤਾ ਸੀ। ਇਸ ਟੂਰਨਾਮੈਂਟ ਦੌਰਾਨ ਕੁੱਲ 84 ਟੀਮਾਂ ਨੇ ਹਿੱਸਾ ਲਿਆ ਤੇ ਹਰ ਰੋਜ਼ 14 ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਸਾਰੇ ਹੀ ਮੁਕਾਬਲੇ ਰੋਮਾਂਚਕ ਤੇ ਦਿਲਖਿੱਚਵੇ ਹੋਏ ਹਨ।

ਟੂਰਨਾਮੈਂਟ ਦਾ ਫਾਈਨਲ ਮੁਕਾਬਲੇ ’ਚ ਘੁੰਮਣਾਂ ਦੀ ਟੀਮ ਨੇ ਸਮਰਾੜੀ ਦੀ ਟੀਮ ਨੂੰ ਹਰਾ ਕੇ ਛੋਕਰਾਂ ਦਾ ਟੂਰਨਾਮੈਂਟ ਆਪਣੇ ਨਾਂ ਕਰ ਲਿਆ। ਇਸ ਮੌਕੇ ਅਹੁਦੇਦਾਰਾਂ ਤੇ ਪ੍ਰਬੰਧਕਾਂ ਨੇ ਘੁਮਣਾਂ ਦੀ ਜੈਤੂ ਟੀਮ ਨੂੰ 51 ਹਜ਼ਾਰ ਨਕਦ, ਇੱਕ ਕੱਪ ਤੇ 11 ਸ਼ੀਲਡਾਂ, ਉੱਪ ਜੈਤੂ ਟੀਮ ਸਮਰਾੜੀ ਨੂੰ 31 ਹਜ਼ਾਰ ਨਕਦ, ਇੱਕ ਕੱਪ ਤੇ 11 ਸ਼ੀਲਡਾਂ, ਤੀਸਰੇ ਸਥਾਨ ’ਤੇ ਰਹਿਣ ਵਾਲੀ ਲੁਧਿਆਣਾ ਦੀ ਟੀਮ ਨੂੰ 51 ਸੌ ਨਕਦ, ਇੱਕ ਕੱਪ ਤੇ 11ਮੈਡਲ, ਚੌਥੇ ਸਥਾਨ ਵਾਲੀ ਟੀਮ ਨੂੰ 51 ਸੌ ਨਕਦ, ਇੱਕ ਕੱਪ ਤੇ 11 ਮੈਡਲ ਤੇ ਇਸੇ ਤਰਾਂ ਪੰਜਵੇ ਤੋਂ ਅੱਠਵਾਂ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਵੀ 21 ਸੌ ਰੁਪਏ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਨ ਆਫ ਦਿ ਸੀਰੀਜ਼ (ਪਿੰਡ ਵਾਲਾ) ਅਮਨ ਘੁਮਣ ਨੂੰ 51 ਸੌ ਰੁਪਏ ਨਕਦ ਇੱਕ ਕੱਪ ਤੇ ਇੱਕ ਸ਼ਾਨਦਾਰ ਬੈਟ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰਾਂ ਮੈਨ ਆਫ ਦਿ ਸੀਰੀਜ਼ (ਬਾਹਰ ਵਾਲਾ) ਨੂੰ ਕਾਕਾ ਰਸੂਲਪੁਰ ਨੂੰ 51 ਸੌ ਰੁਪਏ ਨਕਦ, ਇੱਕ ਕੱਪ ਤੇ ਇੱਕ ਸ਼ਾਨਦਾਰ ਬੈਟ ਨਾਲ ਸਨਮਾਨਿਤ ਕੀਤਾ ਗਿਆ।

ਬੈਸਟ ਬਾਲਰ ਰਵੀ ਤੇ ਸੰਨੀ ਘੁਮਣ (ਸਾਂਝੇ ਤੌਰ ’ਤੇ) ਤੇ ਬੈਸਟ ਬੈਟਸਮੈਨ ਪ੍ਰਭਾਵ ਨੂੰ ਵੀ 31-31 ਸੌ ਰੁਪਏ ਨਕਦ, ਇੱਕ ਕੱਪ ਤੇ ਬੈਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਬਜੀਤ ਸਿੰਘ ਰਾਣਾ, ਬਾਵਾ ਸਿੰਘ ਪੰਚ, ਸੰਤ ਰਾਮ ਪੰਚ, ਮਨਜੀਤ ਸਿੰਘ ਮੀਤਾ, ਹਰਜਿੰਦਰ ਸਿੰਘ ਹਨੀ ਰਾਣਾ, ਕਾਕਾ ਛੋਕਰਾਂ, ਬਚਨਾ ਰਾਮ ਸਾਬਕਾ ਪੰਚ, ਦੀਪਾ ਛੋਕਰ, ਗੁਰਮੇਜ ਸਿੰਘ, ਪਰਮਜੀਤ ਪੰਮਾ, ਮੁਹੰਮਦ ਸਰਵ ਮੱਖਣ ਮੈਂਬਰ ਪੰਚਾਇਤ, ਪਵਿੱਤਰ ਕੰਗ, ਪੰਡਿਤ ਦਮਨ, ਸੁਲੇਮਾਨ, ਪੰਡਿਤ ਵਿਪਨ ਸ਼ਰਮਾ, ਗੋਲਡੀ, ਡਾ. ਰਮੇਸ਼, ਧਰਮਿੰਦਰ ਸਿੰਘ, ਬਿੰਦਰ ਛੋਕਰਾਂ ਵੀ ਉੱਚੇਚੇ ਤੌਰ ’ਤੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਦੋਲਨ ਦੀ ਜਿੱਤ ਤੋਂ ਬਾਅਦ
Next articleਲਪੋਟ ਸ਼ੰਖ