(ਸਮਾਜ ਵੀਕਲੀ)
ਗੁੱਡੀ ਅੰਬਰਾਂ ਤੇ ਚੜ੍ਹੀ, ਕਦੋਂ ਜ਼ਰਦਾ ਜ਼ਮਾਨਾ,
ਥੱਲੇ ਲਾਉਣ ਦੀਆਂ ਘਾੜਤਾਂ, ਇਹ ਘੜਦਾ ਜ਼ਮਾਨਾ।
ਮੂੰਹ ਦੇ ਉੱਤੇ ਜੀ-ਜੀ ਇਹ ਕਰਦੇ ਨੇ ਬਾਈ,
ਪਿੱਠ ਪਿੱਛੇ ਧੂਹ ਧੂਹ ਇਹ, ਕਰਦਾ ਜ਼ਮਾਨਾ।
ਮਿਹਨਤ, ਨਾ ਦੇਖੇ ਕੋਈ ਦਿਨ ਰਾਤ ਦੀ,
ਤਰੱਕੀਆਂ ਨੂੰ ਵੇਖ ਵੇਖ, ਇਹ ਛੜਦਾ ਜ਼ਮਾਨਾ।
ਰੁੱਖੀ ਮਿੱਸੀ ਖਾ ਹੀ ,ਸਬਰ ਕਰਿਆ,
ਪਾਏ ਉਚਿਆਂ ਮੁਕਾਮਾਂ, ਕੋਲੋਂ,ਇਹ ਛੜਦਾ ਜ਼ਮਾਨਾ ।
ਹੱਥਾਂ ਵਾਲੇ ਛਾਲੇ ,ਨਾ, ਬਿਆਈਆਂ ਵੇਖੀਆਂ,
ਚੰਗੇ ਦਿਨ ਵੇਖ,ਹੌਕੇ,ਇਹ ਭਰਦਾ ਜ਼ੁਰਮਾਨਾ।
ਜੇਠ,ਹਾੜ੍ਹ , ਨਾਹੀਂ, ਕਿਸੇ ਪੋਹ, ਵੇਖਿਆ,
ਰੋਟੀ ਖਾਂਦਿਆਂ ਨੂੰ,ਇਹ ਕਿੱਥੇ ਜ਼ਰਦਾ ਜ਼ਮਾਨਾ।
ਹਾੜ੍ਹੀ ਸਾਉਣੀ ਕੁੱਟਿਆ ਨਾ, ਚੰਮ ਵੇਖਿਆਂ,
ਨਿੱਤ ਨਵੀਆਂ ਸਕੀਮਾਂ,ਇਹ ਘੜ੍ਹਦਾ ਜ਼ਮਨਾ ।
ਕਿਵੇਂ ਡਿੱਗ ਡਿੱਗ ਉੱਠੇ,ਨਾ ਕਿਸੇ ਘੁੰਮ ਵੇਖਿਆ,
ਨਿੱਤ ਡੇਗਣ ਦੀਆਂ ਸਕੀਮਾਂ,ਇਹ ਘੜ੍ਹਦਾ ਜ਼ਮਾਨਾ।
ਨਿੱਕੇ-ਨਿੱਕੇ ਹੰਝੂ ਨਾ, ਕਿਸੇ ਖੁਆਬ ਵੇਖਿਆ,
ਸੰਦੀਪ ਮਿੱਟੀ,’ਚੁ ਰਲਾਉਣ ਦੀਆਂ,ਸਕੀਮਾਂ ਇਹ,ਘੜਦਾ ਜ਼ਮਾਨਾ।
ਸੰਦੀਪ ਸਿੰਘ’ਬਖੋਪੀਰ’
ਸੰਪਰਕ:981532107