(ਸਮਾਜ ਵੀਕਲੀ)
ਬਹੁਤ ਥੋੜੈ
ਬੜਾ ਕੀਮਤੀ ਐ
ਲੰਘੀ ਜਾ ਰਿਹੈ
ਮੁੜਦਾ ਵੀ ਨਹੀਂ
ਫ਼ੇਰ ਵੀ ਨੀ ਸੋਚਦੇ
ਫੜ ਲਈਏ
ਵਰਤ ਲਈਏ
ਮਰ ਤਾਂ ਜਾਣਾ ਈ ਐ
ਕਿਉਂ ਨਾ ਜੀ ਲਈਏ
ਹੱਸ ਲਈਏ
ਖੇਡ ਲਈਏ
ਨੱਚ ਲਈਏ
ਮਾਣ ਲਈਏ
ਚਾਰ ਦਿਨ
ਜਿਹੜੇ ਆਪਣੇ ਨੇ
ਵਕਤ ਨੇ ਤਾਂ
ਚੱਲਦੇ ਹੀ ਜਾਣਾ
ਦਰਿਆ ਵਾਂਗਰ
ਆਓ ਵਗ ਚਲੀਏ
ਇਸ ਵੇਗ ਦੇ ਨਾਲ
ਇਸ ਰਵਾਨੀ ਦੇ ਵਿੱਚ
ਹਾਣੀ ਵਕਤ ਦਾ ਬਣ
ਆਓ ਵੇਖ ਆਈਏ
ਓਹ ਨਜ਼ਾਰੇ
ਜਿਹੜੇ ਸੋਚੇ ਹੀ ਨੇ
ਕਦੇ ਮਾਣੇ ਨਹੀਂ
ਸ਼ਿਵਾਲੀ
ਗਣਿਤ ਅਧਿਆਪਕਾ
8289020303
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly