HOME ਪਿੰਡ ਭੂਦਨ ਦੇ ਤਿੰਨ ਜਣਿਆ ਵੱਲੋਂ ਆਤਮਹੱਤਿਆ ਕਰਨ ਦੇ ਮਾਮਲੇ ਚ ਲੋਕਾਂ...

ਪਿੰਡ ਭੂਦਨ ਦੇ ਤਿੰਨ ਜਣਿਆ ਵੱਲੋਂ ਆਤਮਹੱਤਿਆ ਕਰਨ ਦੇ ਮਾਮਲੇ ਚ ਲੋਕਾਂ ਘੇਰਿਆ ਥਾਣਾ ਸੰਦੌੜ

2
(ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ, ਜਲਦੀ ਆਰੋਪੀ ਹੋਣਗੇ ਗ੍ਰਿਫਤਾਰ : ਡੀ ਐਸ.ਪੀ) 
 ਡੱਬੀ (ਥਾਣਾ ਸੰਦੌੜ ਦੇ ਪਿੰਡ ਭੂਦਨ ਦੇ 8 ਸਾਲ ਦੇ ਬੱਚੇ ਸਮੇਤ ਮਾਂ ਅਤੇ ਧੀ ਵੱਲੋਂ ਕੀਤੀ ਖੁਦਕੁਸ਼ੀ ਦੇ ਮਾਮਲੇ ਚ ਵੱਡੀ ਗਿਣਤੀ ‘ਚ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ, ਸਮਾਜ ਸੇਵੀਆਂ ਨੇ ਕਥਿਤ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਲਈ ਥਾਣੇ ਅੱਗੇ ਲਾਇਆ ਧਰਨਾ, ਸੰਦੌੜ ਪੁਲਿਸ ਉਪਰ ਲਗਾਏ ਗੰਭੀਰ ਇਲਜ਼ਾਮ, ਸਾਰੇ ਕਥਿਤ ਆਰੋਪੀ ਫੜੇ ਜਾਣ ਤੱਕ ਸਸਕਾਰ ਨਾ ਕਰਨ ਦਾ ਐਲਾਨ) 
ਮਾਲੇਰਕੋਟਲਾ-  (ਸਮਾਜ ਵੀਕਲੀ)  (ਕੁਲਵੰਤ ਸਿੰਘ ਮੁਹਾਲੀ) ਕਿਸਾਨ ਜਥੇਬੰਦੀਆਂ, ਇਨਸਾਫ਼ ਪਸੰਦ ਆਗੂਆਂ ਤੇ ਪਿੰਡ ਗੁਰਬਖ਼ਸ਼ਪੁਰਾ ਵਾਸੀਆਂ ਸਮੇਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਥਾਣਾ ਸੰਦੌੜ ਅਧੀਨ ਪੈਂਦੇ ਪਿੰਡ ਭੂਦਨ ਵਿਖੇ ਇਕੋ ਪਰਿਵਾਰ ਦੀਆਂ ਦੋ ਔਰਤਾਂ ਅਤੇ 8 ਸਾਲ ਦੇ ਬੱਚੇ ਵੱਲੋਂ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਸ਼ਾਮਿਲ ਕਥਿਤ ਸਾਰੇ ਦੋਸ਼ੀਆਂ ਨੂੰ ਪੁਲਿਸ ਵੱਲੋਂ ਨਾ ਫੜੇ ਜਾਣ ਕਾਰਨ, ਪੁਲਿਸ ਉਪਰ ਢਿੱਲ ਵਰਤਣ ਦੇ ਦੋਸ਼ ਲਗਾਉਂਦੇ ਹੋਏ ਥਾਣਾ ਸੰਦੌੜ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।ਦੇਰ ਸ਼ਾਮ ਤੱਕ ਜਾਰੀ ਧਰਨੇ ਲਾਉਣ ਵਾਲੇ ਧਰਨਾਕਾਰੀ ਇਸ ਗੱਲ ਤੇ ਅੜੇ ਹੋਏ ਹਨ ਕਿ ਜਦੋਂ ਤੱਕ ਸਾਰੇ ਆਰੋਪੀ ਫੜੇ ਨਹੀਂ ਜਾਂਦੇ, ਉਦੋਂ ਤੱਕ ਮ੍ਰਿਤਕਾਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮਾਮਲੇ ਚ ਢਿੱਲ ਵਰਤਣ ਵਾਲੇ ਪੁਲਿਸ ਕਰਮਚਾਰੀਆਂ ਖਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇ।ਗੌਰਮਤਲਬ ਹੈ ਕਿ ਮਿਰਤਿਕ ਇੰਦਰਪਾਲ ਕੌਰ ਵਿਧਵਾ ਭਵਨਦੀਪ ਸਿੰਘ, ਉਸਦਾ ਪੁੱਤਰ ਜੌਰਡਨ (8) ਸਾਲ ਅਤੇ ਮਿਰਤਿਕ ਇੰਦਰਪਾਲ ਕੌਰ ਦੀ ਮਾਤਾ ਹਰਦੀਪ ਕੌਰ ਪਤਨੀ ਅੱਛਰਾ ਸਿੰਘ ਵਾਸੀ ਗੁਰਬਖਸਪੁਰਾ (ਗੰਡੇਵਾਲ) ਦੀ ਲੰਘੇ ਦਿਨ ਕਿਸੇ ਜ਼ਹਿਰੀਲੀ ਚੀਜ਼ ਨਿਗਲਣ ਕਾਰਣ ਮੌਤ ਹੋ ਗਈ।ਮ੍ਰਿਤਕ ਇੰਦਰਪਾਲ ਕੌਰ ਨੇ ਮਰਨ ਤੋਂ ਪਹਿਲਾਂ ਇਕ ਵੀਡੀਓ ਰਾਹੀਂ ਪਿੰਡ ਭੂਦਨ ਦੇ ਹੀ ਕੁੱਝ ਲੋਕਾਂ ਤੇ ਉਸਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਜਾਨ ਤੋਂ ਮਾਰ ਦੇਣ ਦੇ ਦੋਸ਼ ਲਗਾਏ ਸਨ।ਉਸਨੇ ਵੀਡੀਓ ਜਾਰੀ ਕਰਦੇ ਹੋਏ ਦੋਸ਼ ਲਗਾਇਆ ਸੀ ਕਿ ਸਾਡੀ ਤਿੰਨਾਂ ਦੀ ਮੌਤ ਲਈ ਉਕਤ ਵਿਅਕਤੀ ਜਿੰਮੇਵਾਰ ਹੋਣਗੇ। ਇਸ ਵੀਡੀਓ ਤੋਂ ਬਾਅਦ ਲੰਘੇ ਦਿਨ  ਇੰਦਰਪਾਲ ਕੌਰ, ਉਸਦੇ ਪੁੱਤਰ ਜੌਰਡਨ ਅਤੇ ਉਸਦੀ ਮਾਤਾ ਹਰਦੀਪ ਕੌਰ ਦੀ ਮੌਤ ਹੋਣ ਦੀ ਖਬਰ ਜੰਗਲ ਦੀ ਅੱਗ ਵਾਂਗੂ ਪੂਰੇ ਇਲਾਕੇ ਚ ਫੈਲਣ ਕਾਰਨ, ਮ੍ਰਿਤਕ ਇੰਦਰਪਾਲ ਕੌਰ ਦੇ ਭਰਾ ਕੁਲਦੀਪ ਸਿੰਘ ਪੁੱਤਰ ਅੱਛਰਾ ਸਿੰਘ ਗੰਡੇਵਾਲ ਨੇ ਕਿਹਾ ਕਿ ਇੰਦਰਪਾਲ ਕੌਰ ਦੇ ਪਤੀ ਦੀ 2018 ਵਿਚ ਮੌਤ ਹੋ ਗਈ ਸੀ ਅਤੇ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਬੱਚੇ ਅਤੇ ਆਪਣੀ ਮਾਤਾ ਦੇ ਨਾਲ ਪਿੰਡ ਭੂਦਨ ਵਿਖੇ ਰਹਿ ਰਹੀ ਸੀ। ਪਤੀ ਦੀ ਮੌਤ ਤੋਂ ਬਾਅਦ ਮ੍ਰਿਤਕਾ ਦੀ ਸੱਸ ਅਤੇ ਹੋਰ ਕੁੱਝ ਵਿਅਕਤੀ ਇੰਦਰਪਾਲ ਕੌਰ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ।ਉਨ੍ਹਾਂ ਦੋਸ਼ ਲਗਾਇਆ ਕਿ ਇਨ੍ਹਾਂ ਸਾਰੇ ਜਣਿਆਂ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਦੀ ਭੈਣ ਨੇ ਆਖਰਕਾਰ ਆਪਣੀ ਮਾਂ ਅਤੇ ਬੱਚੇ ਸਮੇਤ ਜਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ।ਥਾਣਾ ਸੰਦੌੜ ਦੀ ਪੁਲਿਸ ਵਲੋਂ ਕਰੀਬ 10 ਅਰੋਪੀਆਂ ਖਿਲਾਫ ਮਾਮਲਾ ਤਾਂ ਦਰਜ ਕਰ ਲਿਆ ਪਰ ਕੋਈ ਗ੍ਰਿਫਤਾਰੀ ਨਾ ਹੋਣ ਕਾਰਨ ਇਹ ਮਾਮਲਾ ਹੁਣ ਕਾਫੀ ਗਰਮਾਅ ਗਿਆ ਹੈ।ਜਿਸ ਕਰਕੇ ਅੱਜ ਸਵੇਰੇ ਹੀ ਮ੍ਰਿਤਕ ਲੜਕੀ ਦੇ ਪਰਿਵਾਰ ਦੇ ਹੱਕ ਵਿੱਚ ਕਿਸਾਨ ਜਥੇਬੰਦੀਆਂ ਤੇ ਹੋਰ ਇਨਸਾਫ਼ ਪਸੰਦ ਆਗੂਆਂ ਵੱਲੋਂ ਥਾਣਾ ਸੰਦੌੜ ਦੀ ਪੁਲਿਸ ਵੱਲੋਂ ਕਥਿਤ ਦੋਸ਼ੀਆਂ ਨੂੰ ਜਲਦੀ ਨਾ ਫੜੇ ਜਾਣ ਦੇ ਰੋਸ ਵੱਜੋਂ ਥਾਣੇ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਪੁਲਿਸ ਵਿਰੁੱਧ ਜਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ।ਇਸ ਮਾਮਲੇ ਵਿੱਚ ਇਨਸਾਫ਼ ਲਈ ਤਕੜਾ ਸੰਘਰਸ਼ ਵਿੱਢਣ ਦੀ ਗੱਲ ਕਹੀ ਗਈ ਅਤੇ ਇਹ ਵੀ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਪਰਚੇ ਵਿੱਚ ਅਤੇ ਵੀਡੀਓ ਰਾਹੀਂ ਮ੍ਰਿਤਕ ਲੜਕੀ ਵੱਲੋਂ ਜਿਹਨਾਂ ਜਿਹਨਾਂ ਦੇ ਨਾਮ ਨਸ਼ਰ ਕੀਤੇ ਗਏ ਸਨ ਉਹਨਾਂ ਸਾਰਿਆਂ ਨੂੰ ਫੜੇਆ ਨਹੀਂ ਜਾਵੇਗਾ ਤੱਦ ਤਕ ਮ੍ਰਿਤਕਾਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਅਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਇਸ ਮੌਕੇ ਬੀ.ਕੇ.ਯੂ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ, ਇਕਾਈ ਪ੍ਰਧਾਨ ਰਣਜੀਤ ਸਿੰਘ ਛੰਨਾ, ਬਲਾਕ ਪ੍ਰਧਾਨ ਕਰਮਜੀਤ ਸਿੰਘ ਗੰਡੇਵਾਲ ਨੌਜਵਾਨ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ, ਕਿਸਾਨ ਆਗੂ ਕੇਵਲ ਸਿੰਘ ਭੱਠਲ, ਬਿੱਕਰ ਸਿੰਘ ਛੰਨਾ, ਰਣਜੀਤ ਸਿੰਘ ਬਾਜਵਾ, ਹਰਪਾਲ ਸਿੰਘ ਫੌਜੀ ਗੰਡੇਵਾਲ, ਗੁਰਮੁੱਖ ਸਿੰਘ ਸੇਰਪੁਰ, ਰੂਪ ਸਿੰਘ ਜਵੰਧਾ ਸਮੇਤ ਵੱਡੀ ਗਿਣਤੀ ਵਿਚ ਲੋਕ ਹਾਜਰ ਸਨ।ਇਸ ਮਾਮਲੇ ਵਿੱਚ ਡੀ.ਐਸ.ਪੀ ਬਿਕਰਮਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ 10 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਵਲੋਂ ਦੋਸ਼ੀਆਂ ਨੂੰ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।ਇਸ ਮੌਕੇ ਪੁਲਿਸ ਵਲੋਂ ਦਿੱਤੇ ਭਰੋਸੇ ਤੋਂ ਬਾਅਦ ਲੋਕਾਂ ਨੇ ਧਰਨਾ ਚੁੱਕ ਦਿੱਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਧੰਨ ਮੋਤੀ ਜਿਨੁ ਪੁੰਨ ਕਮਾਇਆ, ਗੁਰ ਲਾਲਾਂ ਤਾਈਂ ਦੁੱਧ ਪਿਲਾਇਆ।
Next articleਸਬ ਇੰਸਪੈਕਟਰ ਰਾਮਪਾਲ ਨੇ ਸੰਭਾਲਿਆ ਐਸ.ਐਚ.ਓ. ਸਿਟੀ ਬਲਾਚੌਰ ਦਾ ਚਾਰਜ; ਨਸ਼ਾ ਤਸਕਰਾਂ ਨੂੰ ਦਿੱਤੀ ਸਖ਼ਤ ਚੇਤਾਵਨੀ।