(ਸਮਾਜ ਵੀਕਲੀ)
ਰਮਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਕੱਲਾ ਕੱਲਾ ਹੋਣ ਕਰਕੇ ਮਾਪਿਆਂ ਨੇ ਪੂਰੇ ਲਾਡਾਂ ਨਾਲ ਪਾਲਿਆ,,,, ਹਰ ਨਿੱਕੀ ਵੱਡੀ ਖਵਾਇਸ਼ ਪੂਰੀ ਕੀਤੀ। ਛੋਟੇ ਹੁੰਦਿਆਂ ਈ ਕਹਿਣ ਲੱਗਾ ਪਾਪਾ ਮੈਨੂੰ ਟਰੈਕਟਰ ਲੈ ਦਿਓ,, ਮੈਂ ਪੜਨਾ ਨੀਂ ਖੇਤੀਬਾੜੀ ਈ ਕਰੂੰ। ਮਸਾਂ ਮਸਾਂ ਦਸਵੀਂ ਪਾਸ ਕੀਤੀ। ਪਿਓ ਨੇ ਟਰੈਕਟਰ ਲੈ ਕੇ ਦੇ ਦਿੱਤਾ,,,, ਚਾਅ ਨਾਲ ਖੇਤੀਬਾੜੀ ਕਰਨ ਲੱਗ ਪਿਆ।
ਥੋੜ੍ਹੇ ਦਿਨਾਂ ਬਾਅਦ ਵੱਡੇ ਫੋਨ ਦੀ ਮੰਗ ਰੱਖ ਦਿੱਤੀ,,, ਕਿ ਮੇਰੇ ਸਾਰੇ ਦੋਸਤਾਂ ਕੋਲ ਵਧੀਆ ਫੋਨ ਐ,, ਮੈਂ ਉਹਨਾਂ ਤੋਂ ਵੀ ਵਧੀਆ ਲੈਣਾ ਏ। ਪਿਓ ਨੇ ਆਖਿਆ ਪੁੱਤ ਹੁਣੇ ਤਾਂ ਲੈ ਕੇ ਦਿੱਤਾ ਸੀ,,, ਫੇਰ ਟਰੈਕਟਰ ਵੀ ਲਿਆ, ,,,,,ਵਿਚੇ ਟੋਕਦੇ ਹੋਏ ਰਮਨ ਬੋਲਿਆ ਕਿ ਮੈਂ ਘਰੋਂ ਬਾਹਰ ਚਲੇ ਜਾਣਾ,,, ਜੇ ਤੁਸੀਂ ਮੈਨੂੰ ਫੋਨ ਨਾ ਦਵਾਇਆ ਤੇ,,, ਆਹੀ ਗੱਲਾਂ ਤਾਂ ਹੁੰਦੀਆਂ ਜਿਹੜੀਆਂ ਮਾਪਿਆਂ ਨੂੰ ਤੀਰ ਵਾਂਗ ਲੱਗਦੀਆਂ,,, ਸਾਡਾ ਪੁੱਤ ਸੱਚੀਂ ਘਰ ਛੱਡ ਕੇ ਨਾ ਚਲਾ ਜਾਏ। ਅਗਲੇ ਦਿਨ ਫੋਨ ਹਾਜਰ ਲਾਡ੍ਹ ਸਾਬ੍ਹ ਲਈ।
ਦੋਸਤਾਂ ਚ ਪੂਰੀ ਟੌਹਰ ਨਾਲ ਫਿਰਦਾ ਸੀ ਚਾਅ ਜੋ ਚੜਿਆ ਸੀ।ਕਿਸੇ ਦੋਸਤ ਕੋਲ ਲੰਡੀ ਜੀਪ ਵੇਖ ਲੀ,,,,, ਯਾਰ ਬੜੀ ਸੋਹਣੀ ਐ ਮੈਨੂੰ ਦੇ ਦੇ ਗੇੜੀ ਲਾਉਣ ਲਈ। ਦੋਸਤ ਬੋਲਿਆ ਨਾ ਯਾਰ ਨਵੀਂ ਆ ਘਰੇ ਖਹਿੜੇ ਪੈ ਕੇ ਲਈ ਐ,, ,,ਮੇਰਾ ਈ ਚਾਅ ਨੀਂ ਪੂਰਾ ਹੋਇਆ ਅਜੇ ਤਾਂ,,, ਫੇਰ ਸਹੀ।
ਦੋਸਤਾਂ ਨੇ ਜੀਪ ਦੀ ਪਾਰਟੀ ਮੰਗੀ ਤੇ ਬਹਿ ਗਏ ਦਾਰੂ ਪੀਣ,,,,, ਰਾਤੀਂ ਦਸ ਵਜੇ ਘਰ ਪਹੁੰਚਿਆ ਰਮਨ। ਮਾਤਾ ਪਿਤਾ ਨੂੰ ਕਦੋਂ ਦੀ ਤਮੱਸਣੀ ਛਿੜੀ ਸੀ ਕਿ ਰਮਨ ਆਇਆ ਨੀਂ,,,, ਆਇਆ ਵੀ ਤੇ ਐਨ ਟੁੰਨ ਹੋ ਕੇ। ਓਏ ਪੁੱਤ ਤੈਨੂੰ ਕਿੰਨੀ ਵਾਰ ਕਿਹਾ ਦਾਰੂ ਨਾ ਪੀਆ ਕਰ,,,,ਕਦੇ ਬੁੱਢੇ ਮਾਪਿਆਂ ਵੱਲ ਵੀ ਵੇਖ ਲਿਆ ਕਰ।
ਮੈਨੂੰ ਨੀਂ ਪਤਾ ਪਾਪਾ ਮੈਂ ਤਾਂ ਲੰਡੀ ਜੀਪ ਲੈਣੀ,,, ਰਮਨ ਤਰਲੇ ਨਹੀਂ ਔਡਰ ਮਾਰ ਕੇ ਕਹਿ ਰਿਹਾ ਸੀ। ਜੇ ਤੁਸੀਂ ਨਾ ਲੈ ਕੇ ਆਏ ਤਾਂ ਮੈਂ ਕੁਝ ਖਾ ਕੇ ਮਰਜੂੰ,,,, ਮੇਰੀ ਯਾਰਾਂ ਚ ਬੇਜਤੀ ਹੋਜੂ। ਪਿਓ ਦੀ ਵੀ ਸੁਣ ਲਾ ਪੁੱਤ ਤੇਰੇ ਪਿਓ ਕੋਲ ਕਿੱਥੇ ਐਨੇ ਪੈਸੇ,,,,,, ਟਰੈਕਟਰ ਦੀਆਂ ਕਿਸ਼ਤਾਂ ਜਾਂਦੀਆਂ, ਤੇਰੇ ਬੁਲਟ ਦੀਆਂ ਕਿਸ਼ਤਾਂ,,,,,, ਹੁਣ ਜੀਪ ਕਿੱਥੋਂ ਲਿਆਵਾਂ?ਰਮਨ ਕਿੱਥੇ ਸੁਣਦਾ ਸੀ,,,,, ਤੁਰ ਪਿਆ ਬਾਹਰ ਵੱਲ,,,,,,ਤੁਰਦੇ ਤੁਰਦੇ ਧੜ੍ਹਾਮ ਕਰਕੇ ਡਿੱਗ ਪਿਆ। ਘਰਦਿਆਂ ਨੇ ਚੁੱਕ ਕੇ ਅੰਦਰ ਪਾਇਆ।
ਸਭ ਗਲਤ ਸੰਗਤ ਦਾ ਅਸਰ ਸੀ,,,,, ਦਾਰੂ ਦੇ ਨਾਲ ਨਾਲ ਪਤਾ ਨੀਂ ਕਿਹੜੇ ਕਿਹੜੇ ਨਸ਼ੇ ਕਰਨ ਲੱਗ ਪਿਆ ਸੀ। ਕਿੰਨੀ ਵਾਰ ਮਰਨ ਦਾ ਡਰਾਬਾ ਦੇ ਕੇ ਪੈਸੇ ਮੰਗਦਾ ਤੇ ਘਰਦੇ ਡਿਮਾਂਡ ਪੂਰੀ ਵੀ ਕਰ ਦਿੰਦੇ,,,,,,, ਪਤਾ ਸੀ ਓਹਨੂੰ ਮਾਪਿਆਂ ਦਾ ਲਾਡਲਾ ਜੋ ਸੀ।
ਅਗਲੇ ਦਿਨ ਉੱਠਦੇ ਸਾਰ ਈ ਫੇਰ ਓਹੀ ਜਿੱਦ ਫੜ ਬੈਠਾ,,,,,, ਜੀਪ ਲੈਣੀ,,,,,,,,,ਬੜਾ ਸਮਝਾਇਆ ਪੁੱਤ ਪੈਸੇ ਆ ਲੈਣ ਦੇ ਤੇਰਾ ਪਿਓ ਤੇਰੇ ਸਾਰੇ ਸ਼ੌਂਕ ਪਗਾਊ,,,,,,,, ਰਮਨ ਕੁਝ ਨਾ ਬੋਲਿਆ ਉੱਠ ਕੇ ਤੁਰ ਪਿਆ,,,,,,,, ਪਤਾ ਨੀਂ ਕਿੱਥੋਂ ਚੰਦਰੇ ਦੇ ਹੱਥ ਕਣਕ ਚ ਪਾਉਣ ਵਾਲੀ ਦਵਾਈ ਲੱਗ ਗਈ,,,,,,,, ਗਟ ਗਟ ਕਰਕੇ ਪੀ ਗਿਆ,,,,,,,,,,, ਆਕੇ ਕਹਿਣ ਲੱਗਾ ਤੁਹਾਨੂੰ ਕੀ ਲੱਗਦੈ ਮੈਂ ਝੂਠ ਬੋਲਦਾਂ,,,,, ਆਹ ਦੇਖੋ,,,,, ਮੁੰਡੇ ਦੇ ਹੱਥ ਚ ਦਵਾਈ ਦੇਖ ਮਾਪਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਝੱਟ ਕਿੰਨੇ ਜਣੇ ਕੱਠੇ ਹੋ ਗਏ,,,,,,, ਫਟਾਫਟ ਲੈ ਗਏ ਹਸਪਤਾਲ,, ,,,, ਧਾਹ ਨਿਕਲ ਗਈ ਬੁੱਢੇ ਪਿਓ ਦੀ ਜਦ ਡਾਕਟਰ ਨੇ ਆ ਕੇ ਸੌਰੀ ਕਿਹਾ,,,,,,,,,, ਹਾਏ ਓਏ ਰੱਬਾ ਤੂੰ ਅੱਠ ਸਾਲ ਤੜਪਾ ਕੇ ਪੁੱਤ ਝੋਲੀ ਪਾਇਆ ਸੀ,,, ਖੋਹਣ ਲੱਗੇ ਤੂੰ ਰਤਾ ਟੈਮ ਨੀਂ ਲਾਇਆ,,,,,,ਆਪਣੇ ਆਪ ਨੂੰ ਕੋਸ ਰਿਹਾ ਹਾਂ ਪੁੱਤ ਮੈਂ ਤੇਰੀ ਮੌਤ ਦਾ ਜਿੰਮੇਵਾਰ ਆਂ।
ਅੱਜ ਮਾਪੇ ਪੁੱਤ ਨੂੰ ਵੇਖਣ ਲਈ ਤਰਸਦੇ ਨੇ,,,,,,, ਪਰ ਗੲੇ ਕਿੱਥੋਂ ਮੁੜਦੇ ਨੇ। ਸੋਚਾਂ ਦੇ ਤਾਣੇ ਬਾਣੇ ਚ ਉਲਝ ਕੇ ਰਹਿ ਗਈ ਜਿੰਦਗੀ,,,,,,,,,,, ਬਰਾਬਰ ਦਾ ਪੁੱਤ ਤੋਰਨਾ ਸੱਚੀਂ ਬੜਾ ਔਖਾ ਐ।
#ਲਾਡ ਪਿਆਰ ਬੱਚੇ ਨੂੰ ਆਪਣੇਪਣ ਦਾ ਅਹਿਸਾਸ ਕਰਵਾਉਂਦਾ ਏ,,,,,, ਪਰ ਹੱਦੋਂ ਵੱਧ ਪਿਆਰ ਬੱਚੇ ਨੂੰ ਜਿੱਦੀ ਬਣਾ ਦਿੰਦਾ ਏ,,,,,, ਥੋੜ੍ਹਾ ਤੇ ਰੋਅਬ ਜਰੂਰੀ ਏ ਨਹੀਂ ਤਾਂ ਬੱਚੇ ਆਪਣੀ ਮਨਮਰਜੀ ਕਰਨ ਲੱਗ ਪੈਂਦੇ ਨੇ ,,ਤੇ ਗਲਤ ਰਾਹੇ ਤੁਰ ਪੈਂਦੇ ਨੇ ।ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਏ ਮੈਂ ਆਪਣੇ ਬੱਚਿਆਂ ਲਈ ਵੱਧ ਤੋਂ ਵੱਧ ਕਰਾਂ,,,,,,,,,,, ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ,, ਪਰ ਬੱਚਿਆਂ ਦੀ ਹਰ ਲੋੜ ਪੂਰੀ ਹੋਣ ਤੇ ਉਹਨਾਂ ਨੂੰ ਚੀਜ਼ ਦੀ ਅਹਿਮੀਅਤ ਦਾ ਅੰਦਾਜ਼ਾ ਨਹੀਂ ਲੱਗਦਾ। ਬੱਚਿਆਂ ਦੀ ਸਿਰਫ਼ ਜਾਇਜ਼ ਮੰਗ ਈ ਪੂਰੀ ਕਰਨੀ ਚਾਹੀਦੀ ਏ,,,,,,,, ਹਰ ਵਕਤ ਬੱਚੇ ਦੇ ਕੰਮ ਚ ਦਖਲਅੰਦਾਜ਼ੀ ਵੀ ਨਹੀਂ ਕਰਨੀ ਚਾਹੀਦੀ,,,,,,, ਕੋਸ਼ਿਸ਼ ਕਰਨ ਤੇ ਈ ਤਾਂ ਸੱਧਰਾਂ ਨੂੰ ਫਲ਼ ਲੱਗਦੇ ਨੇ,,,,, ,,,ਸਿਰਫ਼ ਸੇਧ ਦੇਣ ਲਈ ਤਿਆਰ ਰਹਿਣਾ ਚਾਹੀਦਾ ਏ।
ਬੱਚਿਆਂ ਨੂੰ ਵੀ ਪੂਰਾ ਅਹਿਸਾਸ ਹੋਣਾ ਚਾਹੀਦਾ ਏ ਕਿ ਘਰ ਦੀ ਹਾਲਤ ਕਿਵੇਂ ਆ,,,,,, ਥੋੜ੍ਹਾ ਤੇ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਏ। ਮਾਪੇ ਪੜ੍ਹਾ ਲਿਖਾ ਕੇ ਜਿੰਦਗੀ ਜੀਣ ਦੇ ਕਾਬਲ ਬਣਾਉਂਦੇ ਨੇ,,,,,,,,, ,,,,ਨਸ਼ਿਆਂ ਤੋਂ ਗੁਰੇਜ਼ ਕਰ ਫਰਜ਼ ਪਛਾਣਨ ਦੀ ਜਰੂਰਤ ਐ।
ਹਰਜੀਤ ਕੌਰ ਪੰਮੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly