ਚੋਰ

(ਸਮਾਜ ਵੀਕਲੀ) ਮੈਨੂੰ ਅਣਗਿਣਤ ਲੋਕਾਂ ਦਾ ਕਰਜ਼ ਚੁਕਾਉਣਾ ਪਿਆ ਅਤੇ ਇਹ ਸੱਭ ਸ਼ਰਾਬਬੰਦੀ ਕਾਰਨ ਹੀ ਹੋਇਆ ਹੈ।ਜਦੋਂ ਮੈ ਰਾਤ ਨੂੰ ਮੰਜ਼ੇ ‘ਤੇ ਲੇਟਦਾ ਹਾਂ ਤਾਂ ਮੇਰਾ ਹਰ ਕਰਜ਼ਾ ਅਤੇ ਸੁਪਨਾ ਮੇਰੇ ਸਿਰ ‘ਤੇ ਮੌਜੂਦ ਹੁੰਦਾ…ਕਹਿੰਦੇ ਹਨ ਕਿ ਸ਼ਰਾਬੀ ਦੀ ਜ਼ਮੀਰ ਮਰ ਜਾਂਦੀ ਹੈ,ਪਰ ਮੈਂ ਤੁਹਾਨੂੰ ਯਕੀਨ ਦਵਾਉਦਾ ਹਾਂ ਕਿ ਮੇਰੀ ਜ਼ਮੀਰ ਦਾ ਕੁਝ ਹੋਰ ਹੀ ਸਬੰਧ ਹੈ।ਉਹ ਇਹ ਸੀ ਕਿ ਉਹ ਰੋਜ਼ ਮੈਨੂੰ ਰਚਦਾ ਸੀ ‘ਤੇ ਮੈਂ ਡਰਦਾ ਰਹਿੰਦਾ ਸੀ।

ਇਕ ਰਾਤ ਸੌਣ ਤੋਂ ਪਹਿਲਾਂ,ਦੂਸਰੇ ਸ਼ਬਦਾਂ ਵਿੱਚ,ਸੌਣ ਦੀ ਅਸਫਲ ਕੋਸ਼ਿਸ ਕਰਨ ਤੋਂ ਪਹਿਲਾਂ,ਮੈਂ ਹਿਸਾਬ ਕਿਤਾਬ ਕੀਤਾ,ਤਾਂ ਲੱੱਗਭਗ ਡੇਢ ਹਜ਼ਾਰ ਰੁਪਏ ਮੇਰੀ ਜਿੰਮੇਵਾਰੀ ਦੇ ਨਿਕਲੇ।ਮੈਂ ਬਹੁਤ ਪ੍ਰੇਸ਼ਾਨ ਸੀ ਤੇ ਮੈਂ ਸੋਚਿਆ ਕਿ ਇਹ ਡੇਢ ਹਜ਼ਾਰ ਰੁਪਏ ਕਿਵੇਂ ਦਿੱਤੇ ਜਾਣਗੇ।ਇੱਥੇ ਰੋਜ਼ਾਨਾ 20-25 ਰੁਪਏ ਦੀ ਆਮਦਨ ਹੈ ਇਹ ਤਾਂ ਮੇਰੇ ਲਈ ਸ਼ਰਾਬ ਲਈ ਵੀ ਕਾਫ਼ੀ ਨਹੀ ਹੈ।

ਤੁਸੀ ਸਮਝ ਰਹੇ ਹੋਵੋਗੇ ਕਿ ਹਰ ਰੋਜ਼ ਥਰਡ ਕਲਾਸ ਦੀ ਰਮ ਦੀ ਇੱਕ ਬੋਤਲ…ਕੀਮਤ ਬਹੁਤ ਹੈ…16 ਰੁਪਏ…ਸੋਲਾਂ ਰੁਪਏ ਤਾਂ ਇਕ ਪਾਸੇ ਰਹੇ,ਲੱਤਾਂ ਤੇ ਖਰਚ ਕਰਦੇ ਹੁੰਦਾ ਹੈ।ਕੰਮ ਤਾਂ ਹੁੰਦਾ ਨਹੀ ਸੀ,ਸਾਹੂਕਾਰ ਵੀ ਤੰਗ ਆ ਗਏ ਸਨ,ਉਹਨਾਂ ਨੇ ਮੇਰਾ ਚਿਹਰਾ ਦੇਖ ਕੋਈ ਨਾ ਕੋਈ ਬਹਾਨਾ ਲੱਭ ਲਿਆ ਜਾਂ ਮੈਂ ਉਹਨਾਂ ਨੂੰ ਮਿਲਣ ਤੋਂ ਪਹਿਲਾਂ ਹੀ ਕਿਤੇ ਗਾਇਬ ਹੋ ਗਿਆ।ਆਖਰ ਉਹ ਕਦੋਂ ਤੱਕ ਮੈਨੂੰ ਅਡਵਾਂਸ ਦਿੰਦੇ ਰਹਿਣਗੇ……ਪਰ ਮੈਂ ਨਿਰਾਸ਼ ਨਹੀ ਹੋਵਾਂਗਾ ਅਤੇ ਰੱਬ ‘ਤੇ ਭਰੋਸਾ ਰੱਖ ਕੇ ਕਿਸੇ ਨਾ ਕਿਸੇ ਹੀਲੇ ਪੰਦਰਾਂ ਰੁਪਏ ਉਧਾਰ ਲੈ ਲਵਾਂਗਾ।

ਪਰ ਇਹ ਆਦਤ ਕਦੋਂ ਤੱਕ ਬਣੀ ਰਹਿ ਸਕਦੀ ਹੈ?ਲੋਕ ਮੇਰੀ ਬਹੁਤ ਇੱਜ਼ਤ ਕਰਦੇ ਸਨ ਤੇ ਹੁਣ ਮੇਰਾ ਚਿਹਰਾ ਦੇਖ ਕੇ ਭੱਜ ਜਾਂਦੇ ਸਨ…ਸੱਭ ਨੂੰ ਇਹ ਅਫ਼ਸੋਸ ਸੀ ਕਿ ਏਨਾ ਵਧੀਆਂ ਮਕੈਨਿਕ ਸ਼ਰਾਬ ਦੇ ਨਸ਼ੇ ਵਿੱਚ ਤਬਾਹ ਹੋ ਰਿਹਾ ਹੈ।

ਇਸ ਵਿੱਚ ਕੋਈ ਸ਼ੱਕ ਨਹੀ ਸੀ ਕਿ ਮੈਂ ਬਹੁਤ ਵਧੀਆ ਮਕੈਨਿਕ ਸੀ।ਜੇ ਮੈਨੂੰ ਟੁੱਟੀ ਹੋਈ ਮਸ਼ੀਨ ਦਿੱਤੀ ਗਈ ਹੁੰਦੀ,ਤਾਂ ਮੈ ਉਸ ਨੂੰ ਝੱਟਪਟ ਦੇਖ ਕੇ ਠੀਕ ਕਰ ਦਿੰਦਾ।ਪਰ ਜਿੱਥੋ ਤੱਕ ਮੈਂ ਸਮਝਦਾ ਹਾਂ ਕਿ ਮੇਰਾ ਜੀਵਨ ਸ਼ਰਾਬ ਪ੍ਰਾਪਤ ਕਰਨ ਤੱਕ ਹੀ ਅਧਾਰਤ ਰਹਿ ਗਿਆ,ਕਿਉਕਿ ਮੈਂ ਪਹਿਲਾਂ ਫੈਸਲਾ ਕਰਦਾ ਸੀ ਕਿ ਜੇ ਕੰਮ ਠੀਕ ਹੋ ਗਿਆ ਤਾਂ ਉਹ ਮੈਨੂੰ ਇਨੇ ਪੈਸੇ ਦੇਣਗੇ ਤਾਂ ਕਿ ਮੇਰੀ ਦੋ ਦਿਨ ਦੀ ਸ਼ਰਾਬ ਚੱਲ ਸਕੇ।

ਉਹ ਲੋਕ ਬਹੁਤ ਖੁਸ਼ ਸਨ।ਉਹ ਮੈਨੂੰ ਤਿੰਨ ਦਿਨ ਦੀ ਸ਼ਰਾਬ ਦੀ ਕੀਮਤ ਦੇ ਦਿੰਦੇ ਸਨ।ਕਿਉਕਿ ਜੋ ਕੰਮ ਮੈਂ ਕਰ ਲੈਦਾ ਸੀ ਉਹ ਕਿਸੇ ਹੋਰ ਨਹੀ ਸੀ ਹੁੰਦਾ।

ਲ਼ੋਕ ਮੈਨੂੰ ਲੁੱਟ ਰਹੇ ਸਨ…ਮੇਰੀ ਮਰਜ਼ੀ ਨਾਲ ਮੇਰੀ ਜਾਨ ਤੇ ਵੀ ਡਾਕਾ ਡਾਲ ਰਹੇ ਸਨ…ਤੇ ਮਜ਼ਾ ਤਾਂ ਇਹ ਹੈ ਕਿ ਮੈਂ ਸੋਚਦਾ ਸੀ ਕਿ ਮੈਂ ਲੁੱਟ ਰਿਹਾ ਹਾਂ…ਮੈਂ ਉਹਨਾਂ ਦੀਆਂ ਜੇਬਾਂ ਸਾਫ਼ ਕਰ ਰਿਹਾ ਸੀ…ਅਸਲ ਵਿੱਚ ਇਹ ਮੈਂ ਨਹੀ ਸੀ ਕੀਤਾ।ਮੇਰੀ ਇਹ ਸੋਚ ਸੀ,ਅਤੇ ਮੈਂ ਇਹ ਸੋਚ ਲੋਕਾਂ ਤੱਕ ਪਹੁੰਚਦਾ ਸੀ।ਮੈਂ ਸੋਚਦਾ ਸੀ ਕਿ ਤੰਤਰ ਸਿਰਫ਼ ਖਾਣਾ ਖਾਣ ਜਾਂ ਸ਼ਰਾਬ ਪੀਣ ਵਰਗਾ ਹੈ।

ਮੈਂ ਲੱਗਭਗ ਤਕਰੀਬਨ ਹਰ ਰੋਜ਼ ਕੰਮ ਕਰਦਾ ਸੀ।ਮੇਰੀ ਮੰਗ ਬਹੁਤ ਜਿਆਦਾ ਸੀ ਕਿਉਕਿ ਮੈਂ ਪੂਰੇ ਦੇਸ਼ ਵਿੱਚ ਅਜਿਹਾ ਕਾਰੀਗਰ ਸੱਭ ਤੋਂ ਘੱਟ ਸੀ,ਜਿਵੇਂ ਹੀ ਮੈਂ ਖਰਾਬ ਮਸੀਨ ਨੂੰ ਦੇਖਦਾ,ਮੈਂ ਝੱਟ ਸਮਝ ਜਾਂਦਾ ਸੀ ਕਿ ਇਸ ਵਿੱਚ ਕੀ ਖਰਾਬੀ ਹੈ।

ਮੈਂ ਬਿੰਨ-ਨਾਗਾ ਸ਼ਰਾਬ ਪੀਦਾ ਸੀ ਅਤੇ ਸੌਂਦੇ ਸਮ੍ਹੇਂ ਬਿੰਨ-ਨਾਗਾ ਆਪਣੇ ਕਰਜ਼ਿਆਂ ਬਾਰੇ ਸੋਚਦਾ ਸੀ ਜੋ ਮੈਂ ਵੱਖ-ਵੱਖ ਆਦਮੀਆਂ ਨੂੰ ਅਦਾ ਕਰਨੇ ਸੀ।ਇਹ ਵੀ ਇਕ ਬਹੁਤ ਵੱਡਾ ਅਜੂਬਾ ਸੀ।ਸ਼ਰਾਬ ਪੀਣ ਦੇ ਬਾਵਜੂਦ ਜੋਸ਼ ਕਾਰਨ ਨੀਂਦ ਨਹੀ ਆਉਦੀ ਸੀ…ਮਨ ਵਿੱਚ ਸੈਕੜੇ ਸਕੀਮਾਂ ਆਉਦੀਆਂ ਸਨ।ਮੇਰੀ ਤਾਂ ਬਸ ਇਹੀ ਇੱਛਾ ਸੀ ਕਿ ਕਿਤੇ ਦਸ ਹਜ਼ਾਰ ਰੁਪਏ ਆ ਜਾਣ ਤਾਂ ਮੇਰੀ ਜਾਨ ਵਿੱਚ ਜਾਨ ਆ ਜਾਵੇ…ਮੈਂ ਡੇਢ ਹਜ਼ਾਰ ਦਾ ਕਰਜ਼ਾ ਝੱਟ ਚੁਕਾ ਦੇਵਾਂ।ਮੈਂ ਟੈਕਸੀ ਲੈ ਕੇ ਹਰ ਕਰਜ਼ਾਂ ਲੈਣ ਵਾਲੇ ਕੋਲ ਜਾ ਕੇ ਫੈਸਲਾ ਕਰਾਂਗਾਂ ਅਤੇ ਆਪਣੀ ਜੇਬ ਵਿੱਚੋਂ ਪੈਸੇ ਕੱਢਕੇ ਉਹਨਾਂ ਨੂੰ ਦੇਵਾਂਗਾ।ਬਾਕੀ ਬਚੇ ਪੈਸਿਆਂ ਨਾਲ ਸੈਕਿੰਡ ਹੈਡ ਕਾਰ ਖਰੀਦ ਲਵਾਂਗਾ ਅਤੇ ਸ਼ਰਾਬ ਪੀਣੀ ਬਿਲਕੁਲ ਛੱਡ ਦੇਵਾਂਗਾ।ਮੈਂ ਪਹਾੜ ‘ਤੇ ਜਾਵਗਾ ਅਤੇ ਘੱਟੋ-ਘੱਟ ਛੇ ਮਹੀਨੇ ਉਥੇ ਰਹਾਂਗਾ ਤਾਂ ਕਿ ਮੇਰੀ ਸਿਹਤ ਠੀਕ ਰਹੇ।ਮੈਂ ਸ਼ਰਾਬ ਦੀ ਜਗ੍ਹਾ ਦੁੱਧ ਪੀਵਾਂਗਾ।

ਬਸ ਇਵੇਂ ਹੀ ਖਿਆਲਾਂ ਵਿੱਚ ਦਿਨ ਗੁਜ਼ਰ ਰਹੇ ਸਨ…ਪਤਾ ਨਹੀ ਸੀ ਕਿ ਪੰਜਾਹ ਹਜ਼ਾਰ ਰੁਪਏ ਕਿਥੋਂ ਆਉਣਗੇ…ਇਹ ਸੱਭ ਸਕੀਮਾਂ ਸੋਚਦਿਆਂ ਸੋਚਦਿਆਂ ਮੇਰੇ ਮਨ ਨੂੰ ਚੱਕਰ ਆ ਗਏ…ਪਤਾ ਹੀ ਨਹੀ ਕਿ ਇਹ ਕਿਵੇਂ ਪਤਾ ਲੱਗਾ ਕਿ ਇਹ ਚੋਰੀ ਸੀ…ਕਰਾਂਗਾਂ …ਪਤਾ ਹੀ ਨਹੀ ਮੈਨੂੰ ਕਿਵੇ ਪਤਾ ਲੱਗਾ…ਇਲਾਕੇ ਵਿੱਚ ਇਕ ਵਿਧਵਾ ਔਰਤ ਰਹਿੰਦੀ ਹੈ,ਜਿਸ ਦੇ ਕੋਲ ਬੇਸ਼ੁਮਾਰ ਦੌਲਤ ਹੈ…ਇਕੱਲੀ ਰਹਿੰਦੀ ਹੈ…ਮੈਂ ਦੋ ਵਜੇ ਉਸ ਦੇ ਘਰ ਕੋਲ ਪਹੁੰਚ ਗਿਆ।ਇਹ ਮੈਨੂੰ ਪਹਿਲਾਂ ਹੀ ਪਤਾ ਚਲ ਚੁੱਕਿਆ ਸੀ ਕਿ ਉਹ ਦੂਸਰੀ ਮੰਜ਼ਲ ‘ਤੇ ਰਹਿੰਦੀ ਹੈ। ਥੱਲੇ ਪਠਾਨ ਦਾ ਪਹਿਰਾ ਹੈ,ਮੈਂ ਸੋਚਿਆ ਕਿ ਮੈਨੂੰ ਉਪਰ ਜਾਣ ਲਈ ਕੁਝ ਹੋਰ ਚਾਲ ਸੋਚਣੀ ਚਾਹੀਦੀ ਹੈ,ਮੈਂ ਅਜੇ ਸੋਚ ਹੀ ਰਿਹਾ ਸੀ ਕਿ ਮੈਂ ਇਕਦਮ ਉਸ ਵਿਧਵਾ ਔਰਤ ਦੇ ਘਰ ਵਿੱਚ ਆਪਣੇ ਆਪ ਨੂੰ ਪਾਇਆ,ਮੇਰੇ ਕੋਲ ਇਕ ਟਾਰਚ ਸੀ ਅਤੇ ਮੈਂ ਉਸ ਦੀ ਰੌਸ਼ਨੀ ਨਾਲ ਇਧਰ-ਉਧਰ ਦੇਖਿਆ ਤਾਂ ਇਕ ਬਹੁਤ ਵੱਡਾ ਸਾਰਾ ਲੌਕਰ(ਗਹਿਣਿਆਂ ਵਾਲੀ ਅਲਮਾਰੀ)ਪਿਆ ਸੀ।ਮੈਂ ਕਦੇ ਵੀ ਆਪਣੀ ਜਿੰਦਗੀ ਵਿੱਚ ਐਡਾ ਵੱਡਾ ਲੌਕਰ ਨਹੀ ਖੋਲਿਆ ਤੇ ਨਾਹੀ ਕਦੇ ਬੰਦ ਕੀਤਾ ਸੀ,ਪਰ ਉਸ ਸਮੇਂ ਮੈਨੂੰ ਪਤਾ ਨਹੀ ਕਿੱਥੋਂ ਹਦਾਇਤ ਮਿਲੀ ਕਿ ਮੈਂ ਉਸ ਨੂੰ ਇਕ ਸਧਾਰਨ ਤਾਰ ਨਾਲ ਖੋਲ ਦਿੱਤਾ।ਉਸ ਦੇ ਅੰਦਰ ਸਿਰਫ਼ ਗਹਿਣੇ ਹੀ ਸਨ।ਉਹਨਾਂ ਗਹਿਣਿਆਂ ਦੀ ਬਹੁਤ ਹੀ ਜਿਆਦਾ ਕੀਮਤੀ ਸੀ,ਮੈਂ ਸੱਭ ਨੂੰ ਪੈਕ ਕਰਕੇ ਇਕ ਰੁਮਾਲ ਵਿੱਚ ਬੰਨ੍ਹ ਲਏ…ਅਚਾਨਕ ਦੂਜੇ ਕਮਰੇ ਵਿੱਚੋਂ ਇਕ ਬੁੱਢੀ ਪਾਰਸੀ ਔਰਤ ਦਿਖਾਈ ਦਿੱਤੀ…ਮੈਨੂੰ ਦੇਖ ਕੇ ਉਸ ਦੇ ਬੁੱਲ੍ਹਾਂ ‘ਤੇ ਥੋੜ੍ਹੀ ਜਿਹੀ ਮੁਸਕ੍ਰਾਹਟ ਦਿਖਾਈ ਦਿੱਤੀ।ਉਸ ਨੇ ਆਪਣੀ ਜੇਬ ਵਿੱਚੋਂ ਭਰੀ ਹੋਈ ਪਿਸਤੌਲ ਕੱਢੀ ਅਤੇ ਮੇਰੇ ਵੱਲ ਨੂੰ ਤਾਣ ਲਈ…ਉਸ ਦੀ ਪੋਪਲੀ ਜਿਹੀ ਮੁਸਕ੍ਰਾਹਟ ਉਸ ਦੇ ਬੁੱਲ੍ਹਾਂ ‘ਤੇ ਹੋਰ ਵੀ ਫੈਲ ਗਈ।ਉਸ ਨੇ ਮੈਨੂੰ ਬੜੇ ਪਿਆਰ ਨਾਲ ਪੁੱਛਿਆ ।‘ਤੁਸੀ ਇੱਥੇ ਕੀ ਕਰਨ ਆਏ?’ਮੈਂ ਸਧਾਰਨ ਜਵਾਬ ਦਿੱਤਾ।‘ਚੋਰੀ ਕਰਨ ਲਈ’

‘ਓਏ,?ਬੁੱਢੀ ਦੇ ਚਿਹਰੇ ‘ਤੇ ਝੁਰੜੀਆਂ ਮੁਸਕਰਾਉਣ ਲੱਗ ਪਈਆਂ।‘ਸੋ ਬੈਠੋ…ਮੇਰੇ ਘਰ ਵਿੱਚ ਸਿਰਫ਼ ਡੇਢ ਸੌ ਰੁਪਏ ਹਨ…ਤੁਸੀ ਗਹਿਣੇ ਚੋਰੀ ਕੀਤੇ ਹਨ ਪਰ ਮੈਨੂੰ ਅਫ਼ਸੋਸ ਹੈ ਕਿ ਤੁਸੀ ਫੜੇ ਜਾਓਗੇ ਕਿਉਕਿ ਇਹ ਗਹਿਣਿਆਂ ਨੂੰ ਕੋਈ ਵੱਡਾ ਜੌਹਰੀ ਹੀ ਲਿਜਾ ਸਕਦਾ ਹੈ……ਅਤੇ ਹਰ ਵੱਡਾ ਜੌਹਰੀ ਇਹਨਾਂ ਗਹਿਣਿਆਂ ਨੂੰ ਪਛਾਣਦਾ ਹੈ …’

ਇਹ ਕਹਿ ਕੇ ਉਹ ਨੇੜੇ ਪਈ ਕੁਰਸੀ ‘ਤੇ ਬੈਠ ਗਈ…ਮੈਂ ਬਹੁਤ ਚਿੰਤਤ ਸੀ ਕਿ ਯਾ ਇਲਾਹੀ ਨੇ ਇਹ ਸੱਭ ਕੁਝ ਕੀਤਾ ਹੈ।ਮੈਂ ਚੋਰੀ ਕੀਤੀ ਹੈ ਅਤੇ ਵਿਧਵਾਂ ਪਾਰਸੀ ਔਰਤ ਮੇਰੇ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੀ ਹੈ…ਕਿਉਂ?

ਪਰ ਮੈਨੂੰ ਇਸ ਦਾ ਮਤਲਬ ਉਦੋਂ ਸਮਝ ਆਇਆ ਜਦੋਂ ਉਸ ਔਰਤ ਨੇ ਮੇਰੇ ਪਿਸਤੌਲ ਦੀ ਪਰਵਾਹ ਕੀਤੇ ਬਿੰਨਾਂ ਮੇਰੇ ਬੁੱਲ੍ਹਾਂ ਨੂੰ ਚੁੰਮਿਆ ਅਤੇ ਮੇਰੇ ਗਲੇ ਵਿੱਚ ਆਪਣੀਆਂ ਬਾਹਾਂ ਪਾ ਲਈਆਂ…ਮੈਂ ਸੌਂਹ ਖਾਂਦਾ ਹਾਂ ਕਿ ਮੈਂ ਬੰਡਲ ਸੁੱਟ ਕੇ ਉਥੋਂ ਭੱਜਣਾ ਚਾਹੁੰਦਾ ਸੀ।ਪਰ ਉਹ ਔਰਤ ਬਹੁਤ ਤੇਜ਼ ਨਿਕਲੀ ਉਸ ਦੀ ਪਕੜ ਇਨੀ ਮਜ਼ਬੂਤ ਸੀ ਕਿ ਮੈਂ ਬਿਲਕੁਲ ਵੀ ਹਿਲ-ਜੁਲ ਨਹੀ ਸਕਦਾ ਸੀ… ਅਸਲ ਵਿੱਚ ਇਕ ਅਜੀਬ ਕਿਸਮ ਦਾ ਡਰ ਮੇਰੀ ਹਰ ਰਗ ਵਿੱਚ ਘੁਲਿਆ ਹੋਇਆ ਸੀ।ਮੈਂ ਉਸ ਨੂੰ ਇਕ ਡੈਣ ਸਮਝਣਾ ਸ਼ੁਰੂ ਕਰ ਦਿੱਤਾ ਜੋ ਮੇਰੇ ਦਿਲ ਨੂੰ ਬਾਹਰ ਕੱਢ ਕੇ ਖਾ ਜਾਣਾ ਚਾਹੁੰਦੀ ਸੀ।ਮੇਰੇ ਹੋਸ਼ ਉਡ ਗਏ…ਉਹ ਬਹੁਤ ਹੀ ਜਾਲਮ ਸੀ ਮੈਂ ਉਸ ਨੂੰ ਹੱਥ ਜੋੜ ਕੇ ਕਿਹਾ।ਮਾਤਾ ਜੀ ਮੈਨੂੰ ਬਖਸ਼ੋ…ਇਹ ਪਏ ਤੁਹਾਡੇ ਗਹਿਣੇ…ਮੈਨੂੰ ਜਾਣ ਦੀ ਅਗਿਆ ਦਿਓ।’

ਉਸ ਨੇ ਬੜੇ ਗੁਸੇ ਵਾਲੇ ਲਹਿਜੇ ਵਿੱਚ ਕਿਹਾ।‘ਤੂੰ ਨਹੀ ਜਾ ਸਕਦਾ…ਮੇਰੇ ਕੋਲ ਤੇਰੀ ਪਿਸਤੌਲ ਹੈ…ਜੇ ਤੂੰ ਮਾਮੂਲੀ ਜਿਹੀ ਵੀ ਕੋਸ਼ਿਸ਼ ਕੀਤੀ ਤਾਂ ਮੈਂ ਤੈਨੂੰ ਚੁੱਕ ਕੇ ਥੱਲੇ ਸੁੱਟ ਦੇਵਾਂਗੀ…ਜਾਂ ਪੁਲਿਸ ਨੂੰ ਫ਼ੋਨ ਕਰ ਦੇਵਾਂਗੀ ਕਿ ਉਹ ਆ ਕੇ ਤੈਨੂੰ ਗ੍ਰਿਫ਼ਤਾਰ ਕਰ ਲੈਣ,ਪਰ ਮੈਂ ਆਪਣੇ ਦਿਲ ਵਿੱਚ ਅਜਿਹਾ ਨਹੀ ਕਰਾਂਗੀ…ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਹੈ…ਮੈਂ ਹੁਣ ਤੱਕ ਕੁਆਰੀ ਰਹੀ ਹਾਂ…ਹੁਣ ਤੁਸੀ ਏਥੌ ਨਹੀ ਜਾ ਸਕਦੇ।’

ਮੈਂ ਬਿੱਗ ਬੀ ਦੀ ਠੋਡੀ ਨੂੰ ਫੜ੍ਹ ਲਿਆ ਅਤੇ ਉਸ ਦੇ ਸੁੱਕੇ ਬੁੱਲ੍ਹਾਂ ਨੂੰ ਚੁੰਮਿਆਂ ਅਤੇ ਬੋਲਿਆ।‘ਮੈਂ ਆਪਣੀ ਜਿੰਦਗੀ ਵਿੱਚ ਸੈਕੜੈ ਔਰਤਾਂ ਦੇਖੀਆਂ ਹਨ,ਪਰ ਰੱਬ ਜਾਣਦਾ ਹੈ ਕਿ ਮੈ ਅਜਿਹੀ ਔਰਤ ਨਾਲ ਕਦੇ ਵੀ ਰਿਸ਼ਤਾ ਨਹੀ ਰੱਖਿਆ ਹੈ।ਤੁਸੀ ਕਿਸੇ ਵੀ ਆਦਮੀ ਲਈ ਗੈਰ-ਅਨੁਕੂਲ ਹੋ,ਮੈਨੂੰ ਅਫ਼ਸੋਸ ਹੈ ਕਿ ਮੈਂ ਆਪਣੀ ਜਿੰਦਗੀ ਦੀ ਪਹਿਲੀ ਚੋਰੀ ਤੁਹਾਡੇ ਘਰੋਂ ਸ਼ੁਰੂ ਕੀਤੀ ਹੈ।ਇਹ ਤੁਹਾਡੇ ਗਹਿਣੇ ਪਏ ਨੇ,ਮੈਂ ਕੱਲ ਆਵਾਂਗਾ ਬਸ਼ਰਤੇ ਕਿ ਤੁਸੀ ਵਾਅਦਾ ਕਰੋ ਕਿ ਘਰ ਵਿੱਚ ਕੋਈ ਹੋਰ ਨਹੀ ਹੋਵੇਗਾ।

ਇਹ ਸੁਣ ਕੇ ਉਹ ਬਜੁਰਗ ਵਿਧਵਾ ਔਰਤ ਬਹੁਤ ਖੁਸ਼ ਹੋਈ।‘ਤੂੰ ਜਰੂਰ ਆਉਣਾ…ਜੇ ਤੂੰ ਚਾਹੇਂ ਤਾਂ ਇਸ ਘਰ ਵਿੱਚ ਇਕ ਮੱਛਰ ਤੱਕ ਨਹੀ ਆਏਗਾ ਜੋ ਤੁਹਾਡੇ ਕੰਨਾਂ ਨੂੰ ਤਕਲੀਫ਼ ਦੇਵੇ…ਮੈਨੂੰ ਅਫਸੋਸ ਹੈ ਕਿ ਘਰ ਵਿੱਚ ਇਕ ਰੁਪਏ ਅੱਠ ਆਨੇ ਸਨ…ਕੱਲ ਤੁਸੀ ਆਓਗੇ ਤਾਂ ਮੈਂ ਬੈਕ ਵਿੱਚੋਂ ਪੱਚੀ ਹਜਾਰ ਰੁਪਏ ਕਢਵਾ ਲਵਾਂਗੀ…ਇਹ ਲਓ ਆਪਣਾ ਪਿਸਤੌਲ।

ਮੈਂ ਆਪਣਾ ਪਿਸਤੌਲ ਲੈ ਲਿਆ ਅਤੇ ਆਪਣੀ ਪੂਛ ਨੂੰ ਦਬਾ ਕੇ ਉਥੋਂ ਭੱਜਿਆ…ਇਹ ਮੇਰਾ ਪਹਿਲਾ ਗੇੜਾ ਖਾਲੀ ਸੀ…ਮੈਂ ਸੋਚਿਆ ਕਿ ਮੈਨੂੰ ਕਿਤੇ ਹੋਰ ਕੋਸ਼ਿਸ ਕਰਨੀ ਚਾਹੀਦੀ ਹੈ,ਕਿਉਂਕਿ ਕਰਜ਼ਾ ਮੋੜਣਾ ਸੀ ਅਤੇ ਜੋ ਯੋਜਨਾ ਮੈਂ ਬਣਾਈ ਹੈ,ਉਸ ਨੂੰ ਵੀ ਪੂਰਾ ਕੀਤਾ ਜਾਵੇ।

ਇਸ ਲਈ ਮੈਂ ਇਕ ਹੋਰ ਜਗ੍ਹਾ ਦੀ ਕੋਸ਼ਿਸ਼ ਕੀਤੀ… ਸਰਦੀਆਂ ਦੇ ਦਿਨ ਸਨ,ਸਵੇਰ ਦੇ ਛੇ ਵੱਜ ਚੁੱਕੇ ਸਨ…ਇਹ ਅਜਿਹਾ ਸਮ੍ਹਾਂ ਹੈ ਜਦੋਂ ਹਰ ਕੋਈ ਜਲਦੀ ਸੌ ਰਿਹਾ ਹੁੰਦਾ ਹੈ…ਮੈਨੂੰ ਇਕ ਘਰ ਬਾਰੇ ਪਤਾ ਸੀ ਕਿ ਇਸ ਘਰ ਦਾ ਮਾਲਕ ਬਹੁਤ ਅਮੀਰ ਹੈ,ਪਰ ਹੈ ਬਹੁਤ ਹੀ ਕੰਜੂਸ…ਆਪਣਾ ਪੈਸਾ ਬੈਕ ਵਿੱਚ ਨਹੀ ਰੱਖਦਾ…ਘਰ ਵਿੱਚ ਹੀ ਰੱਖਦਾ ਹੈ।ਮੈਂ ਸੋਚਿਆ ਕਿ ਇਹ ਕੰਮ ਕਰਨਾ ਚਾਹੀਦਾ ਹੈ।

ਮੈਂ ਬੜੀ ਮੁਸ਼ਕਲ ਨਾਲ ਉਹਦੇ ਘਰ ਵਿੱਚ ਦਾਖਲ ਹੋਇਆ,ਮੈਂ ਬਿਆਨ ਨਹੀ ਕਰ ਸਕਦਾ…ਮੈ ਕਿਸੇ ਨਾ ਕਿਸੇ ਤਰਾਂ ਉਥੇ ਪਹੁੰਚਿਆ, ਸਾਹਿਬ ਖਾਨਾ ਜੋ ਮਾਸ਼ਾ-ਅੱਲ੍ਹਾ ਜਵਾਨ ਸੀ।ਪਰ ਸੌ ਰਹੇ ਸਨ ਮੈਂ ਉਸ ਦੇ ਸਿਰ ਦੇ ਸਰਹਾਣੇ ਥੱਲਿਓ ਚਾਬੀਆਂ ਕੱਢੀਆਂ ਅਤੇ ਉਸ ਦੀ ਅਲਮਾਰੀ ਖੋਲਣਾ ਸ਼ੁਰੂ ਕਰ ਦਿੱਤੀ,

ਮੈ ਉਸ ਦੇ ਸਾਰੇ ਘਰ ਦੀ ਤਲਾਸ਼ੀ ਲਈ ਪਰ ਮੈਂਨੂੰ ਉਸ ਦੇ ਘਰ ਵਿਚੋਂ ਇਕ ਪੈਸਾ ਵੀ ਨਹੀ ਮਿਲਿਆ,ਮੈਂ ਸੋਚਿਆ ਕਿ ਜਰੂਰ ਉਸ ਸਖਸ਼ ਨੇ ਆਪਣੀ ਦੌਲਤ ਕਿਤੇ ਦਬਾ ਰੱਖੀ ਹੋਵੇਗੀ…ਤਾਂ ਮੈਂ ਉਸ ਦੀ ਛਾਤੀ ‘ਤੇ ਭਰਿਆ ਹੋਇਆ ਪਿਸਤੌਲ ਰੱਖ ਕੇ ਉਸ ਨੂੰ ਜਗਾਇਆ।ਉਹ ਏਨਾ ਹੜ-ਬੜਾ ਗਿਆ ਤਾਂ ਮੇਰੀ ਪਿਸਤੌਲ ਥੱਲੇ ਡਿੱਗ ਪਈ।ਮੈਂ ਝੱਟ ਦੇਣਾ ਪਿਸਤੌਲ ਚੁੱਕਿਆ ਤਾਂ ਉਸ ਨੂੰ ਕਿਹਾ ਕਿ ‘ਮੈਂ ਚੋਰ ਹਾਂ…ਮੈਂ ਏਥੇ ਚੋਰੀ ਕਰਨ ਆਇਆ ਹਾਂ…ਪਰ ਮੈਂ ਤੁਹਾਡੀਆਂ ਆਹ ਤਿੰਨ ਅਲਮਾਰੀਆਂ ਵਿੱਚੋਂ ਇਕ ਪੈਸਾ ਵੀ ਨਹੀ ਲੱਭ ਸਕਿਆ…ਹਾਲਾਂਕਿ ਮੈ ਸੁਣਿਆ ਸੀ ਕਿ ਤੁਸੀ ਬਹੁਤ ਅਮੀਰ ਆਦਮੀ ਹੋ।’

ਉਹ ਆਦਮੀ ਜਿਸ ਦਾ ਨਾਮ ਮੈਨੂੰ ਯਾਦ ਨਹੀ ,ਹੱਸਿਆ,‘ਯਾਰ ਤੂੰ ਚੋਰ ਏ,ਤੂੰ ਮੈਨੂੰ ਪਹਿਲਾਂ ਹੀ ਸੂਚਿਤ ਕਰ ਦਿੰਦਾ,ਮੈਂ ਚੋਰਾਂ ਨੂੰ ਬਹੁਤ ਪਿਆਰ ਕਰਦਾ ਹਾਂ…ਜਿਹੜਾ ਵੀ ਇੱਥੇ ਆਉਦਾ ਹੈ,ਉਹ ਆਪਣੇ ਆਪ ਨੂੰ ਬਹੁਤ ਵਧੀਆ ਬੱਦਾ ਕਹਿੰਦਾ ਹੈ,ਭਾਵੇਂ ਉਹ ਉਚੇ ਦਰਜ਼ੇ ਦਾ ਚੋਰ ਹੀ ਕਿਉਂ ਨਾ ਹੋਵੇ…ਪਰ ਤੂੰ ਚੋਰ ਹੈ…ਘੱਟੋ ਘੱਟ ਇਹ ਤਾਂ ਹੈ ਕਿ ਤੂੰ ਕੁਝ ਲੁਕਾਇਆ ਨਹੀ…ਮੈਂ ਤੈਨੂੰ ਮਿਲ ਕੇ ਬਹੁਤ ਖੁਸ਼ ਹੋ ਰਿਹਾ ਹਾਂ।ਇਹ ਕਹਿ ਕੇ ਮੇਰੇ ਨਾਲ ਉਸ ਨੇ ਹੱਥ ਮਿਲਾਇਆ,ਉਸ ਤੋਂ ਬਾਅਦ ਫ਼ਰਿੱਜ਼ ਖੋਲਿਆ।ਮੈਂ ਸੋਚਿਆ ਕਿ ਸ਼ਾਇਦ ਉਹ ਮੇਰੀ ਸੇਵਾ ਕਿਸੇ ਸ਼ਰਬਤ ਆਦਿ ਨਾਲ ਕਰੇਗਾ…ਪਰ ਉਸ ਨੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਫਰਿੱਜ਼ ਕੋਲ ਲੈ ਗਿਆ ਅਤੇ ਕਿਹਾ,‘ਦੋਸਤ,ਮੈਂ ਆਪਣੇ ਸਾਰੇ ਪੈਸੇ ਇਸ ਫ਼ਰਿੱਜ਼ ਵਿੱਚ ਰੱਖਦਾ ਹਾਂ…ਤੂੰ ਇਹ ਸੰਦੂਕ ਦੇਖ …ਇਸ ਵਿੱਚ ਇਕ ਲੱਖ ਦੇ ਕਰੀਬ ਹੈ…ਤੈਨੰੂ ਕਿੰਨੇ ਚਾਹੀਦੇ ਹਨ?

ਉਸ ਨੇ ਅੰਦਰੋਂ ਇਕ ਬੈਗ ਕੱਢਿਆ ਜਿਸ ਵਿੱਚ ਹਰੇ-ਹਰੇ ਰੰਗ ਦੇ ਨੋਟਾਂ ਦੇ ਬੰਡਲ ਪਏ ਸਨ,ਉਸ ਵਿੱਚੋ ਇਕ ਬੰਡਲ ਕੱਢ ਕੇ ਉਸ ਨੇ ਮੇਰੇ ਹਵਾਲੇ ਕਰਦਿਆਂ ਕਿਹਾ ।ਬੱਸ ਏਨਾਂ ਹੀ ਬਹੁਤ ਹੈ… ਪੁੂਰੇ ਦੱਸ ਹਜ਼ਾਰ ਹਨ।

ਮੈਨੂੰ ਕੁਝ ਸਮਝ ਨਹੀ ਆ ਰਿਹਾ ਸੀ ਕਿ ਉਸ ਨੂੰ ਕੀ ਜਵਾਬ ਦੇਵਾਂ।ਮੈਂ ਚੋਰੀ ਕਰਦਾ ਹਾਂ… ‘ਤੇ ਚੋਰੀ ਕਰਨ ਲਈ ਆਇਆ ਹਾਂ…ਮੈਂ ਉਸ ਨੂੰ ਬੰਡਲ ਵਾਪਸ ਦੇ ਕੇ ਕਿਹਾ,‘ਸਾਹਿਬ,ਮੈਨੂੰ ਕੁਝ ਨਹੀ ਚਾਹੀਦਾ…ਬੱਸ ਮੈਨੂੰ ਮੁਆਫ਼ ਕਰ ਦਿਓ…ਮੈਂ ਫ਼ਿਰ ਕਿਤੇ ਹਾਜ਼ਰ ਹੋਵਾਂਗਾ।’

ਜਦੋਂ ਮੈਂ ਘਰ ਪਹੁੰਚਿਆ ਤਾਂ ਦਿਨ ਚੜ੍ਹ ਆਇਆ ਸੀ…ਮੈਂ ਸੋਚਿਆ ਕਿ ਚੋਰੀ ਦੇ ਇਰਾਦੇ ਨਾਲ ਬਹਿਸ ਕੀਤੀ ਜਾਵੇ…ਦੋ ਥਾਂਵਾਂ ‘ਤੇ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕਿਆ…ਆਖਰ ਮੈਂ ਮਨ ਬਣਾ ਲਿਆ ਕਿ ਜਦੋਂ ਸਾਰੇ ਸੌ ਜਾਣਗੇ ਤਾਂ ਮੈਂ ਖੁਦਕਸ਼ੀ ਕਰ ਲਵਾਂਗਾ।

ਸੁੱਤਾ ਪਿਆ ਹੀ ਸੀ ਕਿ ਦਰਵਾਜੇ ‘ਤੇ ਕਿਸੇ ਦੇ ਆਉਣ ਦੀ ਆਵਾਜ਼ ਆਈ…ਮੈਂ ਜਾਗਿਆ…ਦਰਵਾਜ਼ਾ ਖੋਲਿਆ… ਸਾਹਮਣੇ ਇਕ ਬਜੁਰਗ ਖੜ੍ਹਾ ਸੀ।ਮੈਂ ਉਸ ਨੂੰ ਨਿਮਰਤਾ ਸਹਿਤ ਪੁੱਛਿਆ…ਉਸ ਨੇ ਮੈਨੂੰ ਕਿਹਾ।‘ਮੈਂ ਇਹ ਤੁਹਾਨੂੰ ਲਿਫ਼ਾਫ਼ਾ ਦੇਣਾ ਸੀ,ਇਸ ਲਈ ਮੈਂ ਤੁਹਾਨੂੰ ਤਕਲੀਫ਼ ਦੇ ਰਿਹਾ ਹਾਂ…ਮੁਆਫ਼ ਕਰਨਾ,ਕਿਉਕਿ ਤੁਸੀ ਸੌ ਰਹੇ ਸੀ।’

ਮੈਂ ਉਸ ਦੇ ਕੋਲੋ ਲਿਫ਼ਾਫ਼ਾ ਲੈ ਲਿਆ…ਉਸ ਨੇ ਮੈਨੂੰ ਸਲਾਮ ਕੀਤਾ ਤਾਂ ਚਲਾ ਗਿਆ…ਮੈਂ ਦਰਵਾਜ਼ਾ ਬੰਦ ਕਰ ਦਿੱਤਾ… ਲਿਫ਼ਾਫ਼ਾ ਬਹੁਤ ਭਾਰਾ ਸੀ…ਮੈਂ ਉਸ ਨੂੰ ਖੋਲਿਆ ਤਾਂ ਦੇਖਿਆ ਤਾਂ ਉਸ ਵਿੱਚ ਸੌ ਸੌ ਦੇ ਨੋਟ ਅਣਗਿਣਤ ਹੀ ਸਨ…ਜਦੋਂ ਮੈਂ ਉਹਨਾਂ ਨੂੰ ਗਿਣਿਆਂ ਤਾਂ ਪੂਰੇ ਪੰਜਾਹ ਹਜ਼ਾਰ ਨਿਕਲੇ,ਇਕ ਉਸ ਵਿੱਚ ਪਰਚੀ ਸੀ…ਜਿਸ ਵਿੱਚ ਲਿਖਿਆ ਸੀ ਕਿ ਮੈਂ ਇਹ ਤੁਹਾਡੇ ਪੈਸੇ ਬਹੁਤ ਪਹਿਲਾਂ ਦੇ ਦੇਣੇ ਸਨ…ਮੈਨੂੰ ਅਫ਼ਸੋਸ ਹੈ ਕਿ ਮੈਂ ਹੁਣ ਭੁਗਤਾਨ ਕਰਨ ਦੇ ਕਾਬਲ ਹਾਂ,ਮੈਂ ਬਹੁਤ ਸੋਚਿਆ ਸੀ ਕਿ ਮੈ ਕਿਸ ਦੇ ਕਰਜ਼ ਲਿਆ ਜਿਸ ਦਾ ਭੁਗਤਾਨ ਕਰਨਾ ਹੈ,ਜੋ ਕਿ ਮੈਨੂੰ ਯਾਦ ਨਹੀ ਸੀ।

ਉਸ ਨੇ ਵੀਹ ਹਜ਼ਾਰ ਆਪਣੀ ਬੀਵੀ ਨੂੰ ਦਿੱਤੇ…ਪੰਦਰਾਂ ਹਜ਼ਾਰ ਆਪਣੀ ਵਿਧਵਾ ਭੈਣ ਨੂੰ…ਦੋ ਹਜ਼ਾਰ ਜੋ ਕਰਜ਼ਾਂ ਸੀ…ਬਾਕੀ ਬਚੇ ਤੇਰਾਂ ਹਜ਼ਾਰ…ਇਕ ਹਜ਼ਾਰ ਰੁਪਏ ੳੇਸ ਨੇ ਵਧੀਆ ਸ਼ਰਾਬ ਲਈ…ਪਹਾੜ ‘ਤੇ ਜਾਣ ਦਾ ਅਤੇ ਦੁੱਧ ਪੀਣ ਦਾ ਵਿਚਾਰ ਮੈ ਹੁਣ ਛੱਡ ਦਿੱਤਾ ਹੈ।

ਦਰਵਾਜ਼ੇ ‘ਤੇ ਮੁੜ ਅਵਾਜ਼ ਆਈ,ਦਰਵਾਜ਼ਾ ਖੋਲਿਆ,ਤਾਂ ਦੇਖਿਆ ਕਿ ਬਾਹਰ ਮੇਰਾ ਇਕ ਕਰਜ਼ਦਾਰ ਖੜ੍ਹਾ ਸੀ।ਉਸ ਨੇ ਮੇਰੇ ਕੋਲੋ ਪੰਜ ਸੌ ਰੁਪਏ ਲੈਣੇ ਸੀ।ਮੈਂ ਝੱਟਦੇਣਾ ਅੰਦਰ ਗਿਆ ਨੋਟਾਂ ਵਾਲਾ ਲਿਫ਼ਾਫ਼ਾ ਚੁਕਿਆ ਤਾਂ ਦੇਖਿਆਂ ਕਿ ਲਿਫ਼ਾਫ਼ਾ ਖਾਲੀ ਸੀ ਉਸ ਵਿੱਚ ਕੁਝ ਵੀ ਨਹੀ ਸੀ।

ਮੂਲ ਲੇਖਿਕ:-ਸਆਦਤ ਹਸਨ ਮੰਟੀ

ਅਨੁਵਾਦ :-ਅਮਰਜੀਤ ਚੰਦਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਵਿਚ ਕੋਠੀ
Next articleਵਧ ਰਹੇ ਜਲਵਾਯੂ ਸੰਕਟ ਰੋਕਣ ਲਈ ਗਲਾਸਗੋ-26 ਪੈਕਟ ਲਈ ਸੰਘਰਸ਼ ਜ਼ਰੂਰੀ