#ਚਾਰ ਬੱਚਿਆਂ ਦੀ ਦਹਿਸ਼ਤ ?

ਰੋਮੀ ਘੜਾਮਾਂ
(ਸਮਾਜ ਵੀਕਲੀ)
ਚਾਰ ਬੱਚਿਆਂ ਨੇ ਬਾਹਲੀ ਚੁੱਕੀ ਹੋਈ ਅੱਤ ਜੀ।
ਚੰਗੇ ਭਲੇ ਟੱਬਰਾਂ ਦੀ ਮਾਰੀ ਪਈ ਐ ਮੱਤ ਜੀ।
ਮਾਪਿਆਂ ਦੀ ਖ਼ਬਰਾਂ ‘ਤੇ ਸੀਰੀਅਲ ਖਾ ਗਏ।
ਦਾਦੇ-ਦਾਦੀਆਂ ਦੇ ਕੀਰਤਨ ਖੂੰਜੇ ਲਾ ਗਏ।
ਥਾਲੀ ਮੂਹਰੇ ਹੋਵੇ ਬੱਚੇ ਖਾਣਾ ਭੁੱਲ ਜਾਂਦੇ ਨੇ।
ਸਕੂਲ ਵਾਲਾ ਕੰਮ ਨਿਪਟਾਣਾ ਭੁੱਲ ਜਾਂਦੇ ਨੇ।
ਤੋਪਾਂ ਵਾਗੂੰ ਇੱਕੋ ਥਾਵੇਂ ਅੱਖਾਂ ਰਹਿਣ ਬੀੜੀਆਂ।
ਬਣ ਜਾਣ ਬੁੱਤ ਹੀ ਖੜ੍ਹਾ ਲੈਂਦੇ ਧੀਰੀਆਂ।
ਰਹੇ ਨਾ ਖਿਆਲ ਕੋਲ਼ ਖੜ੍ਹਿਆ ਏ ਕੋਣ ਜੀ।
‘ਕੇਰਾਂ ਇੰਝ ਲੱਗੇ ਜਿਵੇਂ ਗੂੰਗੇ-ਬੋਲ਼ੇ ਹੋਣ ਜੀ।
ਸੋਚਦੇ ਹੋਵੋਂਗੇ ‘ਰੋਮੀ’ ਪਾਵੇ ਕੀ ਬੁਝਾਰਤਾਂ ?
ਸੁੱਝੀਆਂ ‘ਘੜਾਮੇਂ ਪਿੰਡ’ ਅੱਜ ਕੀ ਸ਼ਰਾਰਤਾਂ।
ਦੱਸ ਹੀ ਦਿੰਨੇ ਹਾਂ ਇਹ ਚਾਰ ਬੱਚੇ ਕੋਣ ਜੀ।
ਨੋਬੀਤਾ, ਸੁਜ਼ੂਕਾ ‘ਤੇ ਜ਼ਿਆਨ, ਡੋਰੇਮੋਨ ਜੀ।
ਨੋਬੀਤਾ, ਸੁਜ਼ੂਕਾ ‘ਤੇ ਜ਼ਿਆਨ, ਡੋਰੇਮੋਨ ਜੀ।
ਰੋਮੀ ਘੜਾਮੇਂ ਵਾਲਾ’।
Previous article*ਅੰਨ੍ਹੀ ਸ਼ਰਧਾ *
Next articleਭਾਸ਼ਾ ਪਿਆਰ ਤੇ ਅਹਿਮੀਅਤ‌!