HOME ਮੰਡਿਆਲਾਂ ਦੇ ਭਿਆਨਕ ਅਗਨੀ ਕਾਂਡ ਲਈ ਜਿੰਮੇਵਾਰ 4 ਕਥਿਤ ਦੋਸ਼ੀ ਹੁਸ਼ਿਆਰਪੁਰ ਪੁਲਿਸ...

ਮੰਡਿਆਲਾਂ ਦੇ ਭਿਆਨਕ ਅਗਨੀ ਕਾਂਡ ਲਈ ਜਿੰਮੇਵਾਰ 4 ਕਥਿਤ ਦੋਸ਼ੀ ਹੁਸ਼ਿਆਰਪੁਰ ਪੁਲਿਸ ਵੱਲੋਂ ਗ੍ਰਿਫਤਾਰ

1
ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ,  (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਹੁਸ਼ਿਆਰਪੁਰ ਧਰਮਸ਼ਾਲਾ ਮਾਰਗ ਐੱਨ ਐੱਚ 503 ‘ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਅੱਡਾ ਮੰਡਿਆਲਾ ਵਿਖੇ ਐੱਚਪੀ ਗੈਸ ਟੈਂਕਰ ਅਤੇ ਮਹਿੰਦਰਾ ਪਿੱਕਅੱਪ ਗੱਡੀ ਦੀ ਟੱਕਰ ਦੌਰਾਨ ਹੋਏ ਭਿਆਨਕ ਅਗਨੀ ਕਾਂਡ ਦੇ ਮਾਮਲੇ ‘ਚ ਹੁਸ਼ਿਆਰਪੁਰ ਪੁਲਿਸ ਨੇ 4 ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਕਥਿਤ ਦੋਸ਼ੀ ਬਣਾਏ ਗਏ ਵਿਅਕਤੀਆਂ ਵਿੱਚ ਹਾਦਸੇ ਦਾ ਕਾਰਨ ਬਣਨ ਵਾਲਾ ਐੱਚਪੀ ਗੈਸ ਟੈਂਕਰ ਦਾ ਡਰਾਈਵਰ ਅਤੇ ਗੈਸ ਚੋਰੀ ਦਾ ਧੰਦਾ ਚਲਾਉਣ ਵਾਲੇ 4 ਵਿਅਕਤੀ ਸ਼ਾਮਿਲ ਹਨ | ਇਹ ਖੁਲਾਸਾ ਜ਼ਿਲਾ ਪੁਲਿਸ ਮੁਖੀ ਸੰਦੀਪ ਮਲਿਕ ਆਈ ਪੀ ਐਸ ਨੇ ਪੁਲਿਸ ਲਾਈਨ  ਵਿੱਚ ਕਰਵਾਈ ਪ੍ਰੈਸ ਕਾਨਫਰੰਸ ਦੌਰਾਨ ਕੀਤਾ | ਇਸ ਪ੍ਰੈਸ ਕਾਨਫਰੰਸ ਵਿੱਚ ਮੇਜਰ ਸਿੰਘ ਐਸ ਪੀ, ਨਰਿੰਦਰ ਸਿੰਘ ਡੀ ਐਸ ਪੀ, ਸੁਖਨਿੰਦਰ ਸਿੰਘ ਡੀ ਐਸ ਪੀ, ਇੰਸਪੈਕਟਰ ਅਮਰਜੀਤ ਕੌਰ ਐਸਐਚਓ ਥਾਣਾ ਹਰਿਆਣਾ, ਮਨਿੰਦਰ ਸਿੰਘ ਸਬ ਇੰਸਪੈਕਟਰ ਐਸਐਚਓ ਥਾਣਾ ਬੁੱਲੋਵਾਲ, ਸੁਰਿੰਦਰ ਪਾਲ ਸਿੰਘ ਏਐਸਆਈ ਚੌਂਕੀ ਇੰਚਾਰਜ ਨਸਰਾਲਾ ਵੀ ਮੌਜੂਦ ਸਨ | ਕਾਨਫਰੰਸ ਦੌਰਾਨ ਐਸਐਸਪੀ ਸੰਦੀਪ ਕੁਮਾਰ ਮਲਿਕ ਆਈਪੀਐਸ ਨੇ ਦੱਸਿਆ ਕਿ 22 ਅਗਸਤ  ਨੂੰ ਰਾਤ ਕਰੀਬ 10 ਵਜੇ ਕੰਟਰੋਲ ਰੂਮ ਵਿੱਚ ਫੋਨ ਰਾਹੀਂ ਸੂਚਨਾ ਮਿਲੀ ਕਿ ਜਲੰਧਰ-ਹੁਸ਼ਿਆਰਪੁਰ ਮਾਰਗ ਤੇ ਸਥਿਤ ਪਿੰਡ ਮੰਡਿਆਲਾ ਵਿਖੇ ਇੰਡੀਅਨ ਆਇਲ ਪੈਟਰੋਲ ਪੰਪ ਨਜ਼ਦੀਕ ਇਕ ਗੈਸ ਦੇ ਟੈਂਕਰ ਅਤੇ ਜਲੰਧਰ ਸਾਈਡ ਤੋਂ ਸਬਜੀਆਂ ਨਾਲ ਲੋਡ ਹੋਈ ਮਹਿੰਦਰਾ ਪਿੱਕਅੱਪ ਦੀ ਆਪਸ ਵਿਚ ਟੱਕਰ ਹੋਈ ਹੈ ਜਿਸ ਕਾਰਨ  ਬਹੁਤ ਭਿਆਨਕ ਅੱਗ ਲੱਗੀ ਹੋਈ ਹੈ। ਜਿਸ ਉਪਰੰਤ ਡੀਐਸਪੀ ਨਰਿੰਦਰ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਬ-ਡਵੀਜ਼ਨ ਦਿਹਾਤੀ, ਐਸ.ਆਈ ਮਨਿੰਦਰ ਸਿੰਘ ਮੁੱਖ ਅਫਸਰ ਥਾਣਾ ਬੁੱਲੋਵਾਲ, ਏ.ਐਸ.ਆਈ ਸੁਰਿੰਦਰਪਾਲ ਸਿੰਘ ਇੰਚਾਰਜ਼ ਚੌਂਕੀ ਨਸਰਾਲਾ, ਏ.ਐਸ.ਆਈ ਸੰਜੀਵ ਕੁਮਾਰ ਇੰਚਾਰਜ ਚੌਂਕੀ ਸ਼ਾਮ ਚੌਰਾਸੀ ਸਮੇਤ ਫੋਰਸ ਸਮੇਤ ਮੌਕੇ ‘ਤੇ ਪਹੁੰਚੇ ਅਤੇ ਜਨਤਾ ਦੇ ਸਹਿਯੋਗ ਨਾਲ ਬਚਾਅ ਕਾਰਜ ਸ਼ੁਰੂ ਕੀਤੇ ਗਏ, ਕੰਟਰੋਲ ਰੂਮ ਨੂੰ ਮੌਕਾ ਪਰ ਤੁਰੰਤ ਫਾਇਰ ਬਿਗ੍ਰੇਡ ਦੀਆਂ ਵੱਧ ਤੋਂ ਵੱਧ ਗੱਡੀਆਂ ਅਤੇ ਐਬੂਲੈਂਸਾਂ ਭੇਜਣ ਦੀ ਹਦਾਇਤ ਕੀਤੀ। ਇਸ ਐਕਸੀਡੈਂਟ ਹੋਣ ਕਾਰਨ ਟੈਂਕਰ ਵਿਚੋਂ ਗੈਸ ਲੀਕ ਹੋਣ ਕਰਕੇ ਬਹੁਤ ਭਿਆਨਕ ਅੱਗ ਲੱਗੀ, ਜਿਸ ਕਾਰਨ ਦੋਨੋਂ ਗੱਡੀਆਂ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ ਅਤੇ ਭਾਰੀ ਤਬਾਹੀ ਹੋਈ ਉਨ੍ਹਾਂ ਦੱਸਿਆ ਕਿ ਗੈਸ ਟੈਂਕਰ ਡਰਾਇਵਰ ਵਲੋਂ ਇਹ ਜਾਣਦੇ ਹੋਏ ਕਿ ਟੈਂਕਰ ਵਿਚ ਮੌਜੂਦ ਜਲਨਸ਼ੀਲ ਪਦਾਰਥ ਨਾਲ ਆਮ ਲੋਕਾਂ ਦਾ ਜਾਨੀ-ਮਾਲੀ ਨੁਸਕਾਨ ਹੋ ਸਕਦਾ ਹੈ, ਫਿਰ ਵੀ ਉਸ ਵਲੋਂ ਗੈਸ ਨਾਲ ਲੋਡ ਵੱਡੇ ਟੈਂਕਰ ਨੂੰ ਤੰਗ ਲਿੰਕ ਰੋਡ ਵੱਲ ਲੈ ਕੇ ਜਾਣ ਕਰਕੇ ਇਹ ਹਾਦਸਾ ਵਾਪਰਿਆ ਹੈ। ਇਸ ਲਈ ਟੈਂਕਰ ਦੇ ਡਰਾਇਵਰ ਦੇ ਖਿਲਾਫ ਥਾਣਾ ਬੁੱਲੋਵਾਲ ਵਿਖੇ ਦਰਜ਼  ਕੀਤਾ ਗਿਆ। ਉਪਰੋਕਤ ਮੁਕੱਦਮੇ ਦੀ ਡੂੰਘਾਈ ਨਾਲ ਤਫਤੀਸ਼ ਕਰਦੇ ਹੋਏ ਇਹ ਪਤਾ ਲੱਗਾ ਕਿ ਐਕਸੀਡੈਂਟ ਟੈਂਕਰ ਦੇ ਡਰਾਇਵਰ ਦਾ ਨਾਮ ਸੁਖਜੀਤ ਵਾਸੀ ਪੰਧੇਰ ਖੇੜੀ, ਥਾਣਾ ਮਲੋਦ, ਜਿਲ੍ਹਾ ਖੰਨਾ ਹੈ ਅਤੇ ਉਹ ਹਾਦਸੇ ਦੇ ਸਮੇਂ ਸੁਖਚੈਨ ਸਿੰਘ ਸੁੱਖਾ ਵਾਸੀ ਰਾਮ ਨਗਰ   ਢੇਹਾ ਦੇ ਡੇਰੇ ਤੇ ਜਾ ਰਿਹਾ ਸੀ, ਕਿਉਕਿ ਉਪਰੋਕਤ ਸੁਖਚੈਨ ਸਿੰਘ ਉਰਫ ਸੁੱਖਾ ਵਾਸੀ ਰਾਮ ਨਗਰ ਢੇਹਾਂ ਗੈਸ ਪਲਾਂਟ ਵਿੱਚੋਂ ਆਉਂਦੇ ਟੈਂਕਰਾਂ ਦੇ ਡਰਾਇਵਰਾਂ ਨਾਲ ਮਿਲੀਭੁਗਤ ਕਰਕੇ ਟੈਂਕਰਾਂ ਵਿਚੋਂ ਗੈਰ ਕਾਨੂੰਨੀ ਤਰੀਕੇ ਨਾਲ ਜੁਗਾੜੂ ਪਾਈਪ ਦੀ ਮਦਦ ਨਾਲ ਗੈਸ ਕੱਢ ਕੇ ਸਿਲੰਡਰਾਂ ਵਿੱਚ ਭਰ ਕੇ ਅੱਗੇ ਗ੍ਰਾਹਕਾ ਨੂੰ ਵੇਚਦਾ ਸੀ । ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਇਸੇ ਤਰਾਂ  ਹੋਰ ਵਿਅਕਤੀ ਅਵਤਾਰ ਸਿੰਘ ਉਰਫ ਮਤੀ ਪੁੱਤਰ ਪ੍ਰਕਾਸ਼ ਸਿੰਘ ਵਾਸੀ ਜੰਡੀ ,ਰਮੇਸ਼ ਕੁਮਾਰ ਅਤੇ ਰਾਜ ਕੁਮਾਰ ਪੁੱਤਰਾਨ ਜਨਕ ਦਾਸ ਵਾਸੀਆਨ ਲੰਮਾ ਪਿੰਡ ਜਲੰਧਰ ਵੀ ਗੈਸ ਟੈਂਕਰਾਂ ਦੇ ਡਰਾਇਵਰਾਂ ਨਾਲ ਮਿਲੀਭੁਗਤ ਕਰਕੇ ਐੱਚਪੀ ਗੈਸ ਪਲਾਂਟ ਵਿੱਚ ਆਉਂਦੇ ਟੈਂਕਰਾਂ ਵਿੱਚੋਂ ਗੈਸ ਕੱਢ ਕੇ ਅੱਗੇ ਸਿਲੰਡਰਾਂ ਵਿੱਚ ਭਰ ਕੇ ਆਪਣੇ-ਆਪਣੇ ਗਾਹਕਾਂ ਨੂੰ ਵੇਚਦੇ ਹਨ। ਜਿਸ ਸਬੰਧੀ ਕਾਰਵਾਈ ਕਰਦੇ ਹੋਏ ਟਿਪਰ ਡਰਾਇਵਰ ਸੁਖਜੀਤ ਸਿੰਘ ਦੇ ਸਮੇਤ ਕੁੱਲ 5 ਕਥਿਤ ਦੋਸ਼ੀਆਂ ਖਿਲਾਫ ਥਾਣਾ ਬੁੱਲੋਵਾਲ ਵਿਖ਼ੇ ਮੁਕੱਦਮਾ ਰਜ਼ਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਐੱਸਐੱਸਪੀ ਸੰਦੀਪ ਮਲਿਕ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਸੁਖਚੈਨ ਸਿੰਘ ਉਰਫ ਸੁੱਖਾ ਨੂੰ  23 ਅਗਸਤ  ਨੂੰ ਗ੍ਰਿਫਤਾਰ ਕੀਤਾ ਗਿਆ, ਜਿਸਨੇ ਇੰਕਸ਼ਾਫ ਕੀਤਾ ਕਿ ਉਸਦਾ ਘਰ ਬਾਹਰ-ਬਾਹਰ ਖੇਤਾਂ ਵਿਚ ਹੋਣ ਕਰਕੇ ਉਹ ਡਰਾਇਵਰਾਂ ਨੂੰ ਆਪਣੇ ਘਰ ਬੁਲਾ ਕੇ ਇਕ ਟੈਂਕਰ ਵਿਚੋਂ ਜੁਗਾੜੂ ਪਾਈਪ ਦੀ ਮਦਦ ਨਾਲ ਕ੍ਰੀਬ 4/5 ਸਿਲੰਡਰਾਂ ਦੀ ਗੈਸ ਕੱਢਦਾ ਸੀ ਅਤੇ ਜਿਸ ਬਦਲੇ ਉਹ 1000/-ਰੁਪਏ ਪ੍ਰਤੀ ਸਿਲੰਡਰ ਟੈਂਕਰ ਡਰਾਇਵਰ ਨੂੰ ਦਿੰਦਾ ਸੀ ਅਤੇ ਉਹ ਅੱਗੇ 1200/1300 ਰੁਪਏ ਵਿਚ ਇਕ ਸਿਲੰਡਰ ਆਪਣੇ ਗ੍ਰਾਹਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵੇਚਦਾ ਸੀ। ਜੋ ਉਪਰੋਕਤ ਸੁਖਚੈਨ ਸਿੰਘ ਉਰਫ ਸੁੱਖਾ ਦੀ ਰਿਹਾਇਸ਼ ਵਿਚੋਂ ਪਸ਼ੂਆਂ ਦੀ ਸ਼ੈੱਡ ਵਿਚੋਂ 10 ਐਲਪੀਜੀ ਗੈਸ ਸਿਲੰਡਰ ਕਮਰਸ਼ੀਅਲ ਅਤੇ ਇਕ ਜੁਗਾੜੂ ਪਾਈਪ ਬ੍ਰਾਮਦ ਕਰਕੇ ਕਬਜੇ ਵਿੱਚ ਲੈ ਲਿਆ ਗਿਆ। ਇਸ ਤੋਂ ਇਲਾਵਾ ਹੋਰਨਾਂ ਕਥਿਤ ਦੋਸ਼ੀਆਨ ਅਵਤਾਰ ਸਿੰਘ ਉਰਫ ਮਤੀ ਪੁੱਤਰ ਪ੍ਰਕਾਸ਼ ਸਿੰਘ ਵਾਸੀ ਜੰਡੀ ਜਿਲ੍ਹਾ ਹੁਸ਼ਿਆਰਪੁਰ, ਰਮੇਸ਼ ਕੁਮਾਰ ਅਤੇ ਰਾਜ ਕੁਮਾਰ ਪੁੱਤਰਾਨ ਜਨਕ ਦਾਸ ਵਾਸੀਆਨ ਲੰਮਾ ਪਿੰਡ ਜਲੰਧਰ ਨੰ ਵੀ  23 ਅਗਸਤ  ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਹਨਾਂ ਨੇ ਵੀ ਇੰਕਸ਼ਾਫ ਕੀਤਾ ਕਿ ਉਹ ਟੈਂਕਰ ਡਰਾਇਵਰਾਂ ਨਾਲ ਮਿਲੀਭੁਗਤ ਕਰਕੇ ਟੈਂਕਰ ਵਿਚੋਂ ਗੈਸ ਕੱਢ ਕੇ ਸਲੰਡਰ ਆਪਣੇ ਗ੍ਰਾਹਕਾਂ ਨੂੰ ਵੇਚਦੇ ਸਨ। ਉਪਰੋਕਤ ਤਿੰਨਾਂ ਕਥਿਤ ਦੋਸ਼ੀਆਂ ਦੇ ਮੰਡਿਆਲਾ ਵਿਖੇ ਵਿਸ਼ਕਰਮਾ ਮੰਦਿਰ ਨੇੜੇ ਬਣੇ ਗਡਾਉਨ ਵਿਚੋਂ 40 ਸਲੰਡਰ, 9 ਤੇਲ ਦੇ ਖਾਲੀ ਡਰੰਮ ਅਤੇ ਜੁਗਾੜੂ ਪਾਈਪਾਂ (ਨੋਜ਼ਲਾਂ) ਬ੍ਰਾਮਦ ਹੋਈਆਂ ਹਨ। ਉਹਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀਆਂ ਕੋਲੋਂ ਡੁੰਘਾਈ ਨਾਲ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਸ਼ੇਸ਼ ਬੱਚਿਆਂ ਨੂੰ ਵੀ ਜ਼ਿੰਦਗੀ ਵਿੱਚ ਅੱਗੇ ਵੱਧਣ ਦੇ ਮੌਕੇ ਮਿਲਣੇ ਚਾਹੀਦੇ ਹਨ : ਰਜਿੰਦਰ ਅਗਰਵਾਲ
Next articleਡਿਪਟੀ ਸਪੀਕਰ ਰੌੜੀ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਨਿਸ਼ਕਾਮ ਸੇਵਾ ਸੋਸਇਟੀ ਮਾਹਿਲਪੁਰ ਨੂੰ 7 ਲੱਖ ਰੁਪਏ ਦਾ ਚੈੱਕ ਭੇਂਟ