ਅੱਥਰੂ

(ਸਮਾਜ ਵੀਕਲੀ)

ਦੁੱਖ – ਸੁੱਖ ਦੋਹਾਂ ਦੇ ਵਿਚ ਸ਼ਿਰਕਤ ਕਰਦੇ ਨੇ ਅੱਥਰੂ,
ਬੜੀ ਅਜੀਬ ਤੇ ਨਿਰਾਲੀ ਫ਼ਿਤਰਤ ਰੱਖਦੇ ਨੇ ਅੱਥਰੂ ,

ਨਾ ਕਿਸੇ ਨਾਲ ਦੋਸਤੀ ਨਾ ਕਿਸੇ ਨਾਲ ਵੈਰ ਰੱਖਦੇ ਨੇ ,
ਗਮੀ, ਖੁਸ਼ੀ ਦੋਹਾਂ ਨਾਲ ਨਾ ਗੈਰਤ ਰੱਖਦੇ ਨੇ ਅੱਥਰੂ,

ਖੂਸ਼ੀਆਂ ਦੇ ਆਲਮ ਚ ਭਰ- ਭਰ ਅਖਾਂ ਛਲਕਦੇ ਨੇ,
ਗ਼ਮ ਦੇ ਮੌਸਮ ਚ ਹੜ ਦੀ ਮੁਹਾਰਤ ਰੱਖਦੇ ਨੇ ਅੱਥਰੂ,

ਵਿੱਛੜਿਆਂ ਦੇ ਹਿਰਵੇ ਚ ਗੁੰਮ- ਸੁੰਮ ਸ਼ਾਂਤ ਹੋ ਜਾਂਦੇ ਨੇ,
ਸ਼ਹਿਨਾਈ ਚ ਖਿੜੇ ਫੁੱਲਾਂ ਦੀ ਹਸਰਤ ਰੱਖਦੇ ਨੇ ਅੱਥਰੂ,

ਵੇਖ ਕੇ ਜਨਾਝਾ ਕਿਸੀ ਦਾ ਭੁੱਬਾਂ ਮਾਰ ਕੇ ਡੁੱਲ੍ਹਕਦੇ ਨੇ ,
ਚੜ੍ਹੇ ਜੇ ਜੰਝ ਤਾਂ ਹਾਸਿਆਂ ਦੀ ਮੋਹਲਤ ਰੱਖਦੇ ਨੇ ਅੱਥਰੂ,

ਨਾ ਰੰਗ , ਨਾ ਰੂਪ , ਨਾ ਜਾਤ – ਪਾਤ ਦਾ ਭੇਦ ਰੱਖਦੇ ਨੇ ,
ਸੈਣੀ ਸਰਬਸਾਂਝੇ ਕਿਸੇ ਨਾਲ ਨਾ ਨਫ਼ਰਤ ਰੱਖਦੇ ਨੇ ਅੱਥਰੂ,

ਸੁਰਿੰਦਰ ਕੌਰ ਸੈਣੀ

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleED summons Hemant Soren on Nov 17 in illegal mining case
Next articleTelangana Governor suspects phone tapping