ਪਿੰਡ ਦੀ ‘ਧੀ ਰਾਣੀ’ ਤੇ ‘ਨੂੰਹ ਰਾਣੀ’ ਦੇ ਅਧਿਆਪਕ ਵਜੋਂ ਪੱਕੇ ਹੋਣ ‘ਤੇ ‘ਭਲੂਰ’ ਵਾਸੀਆਂ ਨੂੰ ਚੜ੍ਹਿਆ ਚਾਅ

ਸਮਾਗਮ ਦੌਰਾਨ ਅਮਨਦੀਪ ਕੌਰ ਤੇ ਇੰਦਰਜੀਤ ਕੌਰ ਨੂੰ ਕੀਤਾ ਸਨਮਾਨਿਤ 
ਮੋਗਾ/ਫਰੀਦਕੋਟ 28 ਜੁਲਾਈ (ਬੇਅੰਤ ਗਿੱਲ ਭਲੂਰ) ਅੱਜ ਪੰਜਾਬ ਸਰਕਾਰ ਵੱਲੋਂ 12500 ਬਤੌਰ ਸਿੱਖਿਆ ਪ੍ਰੋਵਾਇਡਰ ਅਤੇ ਸਿੱਖਿਆ ਵਲੰਟੀਅਰਜ਼ ਕੰਮ ਰਹੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਗਿਆ। ਪਿਛਲੇ 15 ਵਰ੍ਹਿਆਂ ਤੋਂ ਇਹ ਸਾਰੇ ਅਧਿਆਪਕ ਸੰਘਰਸ਼ ਦੇ ਰਾਹਾਂ ਉੱਪਰ ਸਨ। ਪਿਛਲੀਆਂ ਸਰਕਾਰਾਂ ਨਾਲ ਜੰਗ ਲੜ੍ਹਦਿਆਂ ਇਹ ਸੰਘਰਸ਼ੀ ਅਧਿਆਪਕ ਆਮ ਆਦਮੀ ਪਾਰਟੀ ਵਾਲੀ ਸਰਕਾਰ ਦੇ ਕਾਰਜਕਾਲ ਤੱਕ ਅੱਪੜ ਗਏ। ਅੱਜ ਉਨ੍ਹਾਂ ਦੇ ਚਿਹਰਿਆਂ ‘ਤੇ ਖੁਸ਼ੀ ਦੇ ਰੰਗ ਆਏ ਤਾਂ ਸਕੂਲ ਵਿਦਿਆਰਥੀ ਵੀ ਖੁਸ਼ੀ ਨਾਲ ਖਿੜ ਉੱਠੇ। ਪਰਿਵਾਰਿਕ ਮੈਂਬਰਾਂ ਨੂੰ ਵੀ ਸੁੱਖ ਦਾ ਸਾਹ ਆਇਆ। ਕਰੜੀ ਮਿਹਨਤ ਮਗਰੋਂ ਜਦੋਂ ਨੌਕਰੀ ਲਈ ਤਰਲੋ ਮੱਛੀ ਹੋਣਾ ਪੈਂਦਾ ਤਾਂ ਸੰਘਰਸ਼ ਕਰ ਰਿਹਾ ਵਿਆਕਤੀ ਇਕੱਲਾ ਪ੍ਰੇਸ਼ਾਨ ਨਹੀਂ ਹੁੰਦਾ ਸਗੋਂ ਉਸ ਸਮੇਂ ਘਰ ਦੇ ਬਾਕੀ ਮੈਂਬਰ ਵੀ ਇਸ ਪ੍ਰੇਸ਼ਾਨੀ ‘ਚੋਂ ਗੁਜ਼ਰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਨੀ ਬਣਦੀ ਹੈ।
ਇਹ ਸ਼ਬਦ ਇੱਥੇ ਹਾਜ਼ਿਰ ਭਲੂਰ ਤੋਂ ਨੌਜਵਾਨ ਆਗੂ ਅਰਸ਼ਵਿੰਦਰ ਸਿੰਘ ਅਰਸ਼ ਵਿਰਕ, ਨੌਜਵਾਨ ਸੁਖਦੀਪ ਸਿੰਘ ਬਰਾੜ ਅਤੇ ਸੀਨੀਅਰ ਆਗੂ ਬਲਦੇਵ ਸਿੰਘ ਮਿਸਤਰੀ ਨੇ ਸਾਂਝੇ ਤੌਰ ‘ਤੇ ਕਹੇ। ਅਧਿਆਪਕਾਂ ਦੇ ਪੱਕੇ ਹੋਣ ਦੀ ਇਸ ਕੜੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਭਲੂਰ ਦੀਆਂ ਦੋ ਅਧਿਆਪਕਾਂਵਾ ਅਮਨਦੀਪ ਕੌਰ ਸਪੁੱਤਰੀ ਜਗਦੇਵ ਸਿੰਘ ਢਿੱਲੋਂ ਵਾਸੀ ਭਲੂਰ ਅਤੇ ਇੰਦਰਜੀਤ ਕੌਰ ਵਾਸੀ ਭਲੂਰ ਨੂੰ ਵੀ ਪੱਕੇ ਅਧਿਆਪਕ ਬਣਨ ਦਾ ਮਾਣ ਮਿਲਿਆ ਹੈ। ਦੱਸ ਦੇਈਏ ਕਿ ਅਮਨਦੀਪ ਕੌਰ ਢਿੱਲੋਂ ਪਿੰਡ ਦੀ ‘ਧੀ ਰਾਣੀ’ ਹੈ ਅਤੇ ਇੰਦਰਜੀਤ ਕੌਰ ਪਿੰਡ ਦੀ  ‘ਨੂੰਹ ਰਾਣੀ’  ਹੈ। ਦੋਵੇਂ ਆਪਣੇ ਹੀ ਪਿੰਡ ਦੇ ਸਕੂਲ ਵਿੱਚ ਸੇਵਾਵਾਂ ਨਿਭਾਅ ਰਹੀਆਂ ਹਨ। ਦੋਵਾਂ ਦੇ ਪੱਕੇ ਹੋਣ ਦਾ ‘ਭਲੂਰ’ ਵਾਸੀਆਂ ਨੂੰ ਬਹੁਤ ਚਾਅ ਚੜ੍ਹਿਆ ਹੈ। ਖੁਸ਼ੀ ਵਿੱਚ ਇੱਥੇ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਆਮ ਆਦਮੀ ਪਾਰਟੀ ਭਲੂਰ ਦੇ ਪ੍ਰਧਾਨ ਅਰਸ਼ਵਿੰਦਰ ਸਿੰਘ ਉਰਫ਼ ਅਰਸ਼ ਵਿਰਕ ਨੇ ਆਪਣੇ ਪਿੰਡ ਦੀ ਤਰਫੋਂ ਹਲਕੇ ਦੇ ਐੱਮ ਐੱਲ ਏ ਸਰਦਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਦਾ ਉਚੇਚਾ ਧੰਨਵਾਦ ਕੀਤਾ ਅਤੇ ਮੁੱਖ ਮੰਤਰੀ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਇਸ ਸਮੇਂ ਸੀਨੀਅਰ ਆਗੂ ਬਲਦੇਵ ਸਿੰਘ ਮਿਸਤਰੀ ਨੇ ਕਿਹਾ ਕਿ ਸਰਕਾਰ ਦੇ ਚੰਗੇ ਕਾਰਜਾਂ ਦੀ ਸ਼ਲਾਘਾ ਕਰਨ ਦਾ ਜਿਗਰਾ ਵੀ ਜ਼ਰੂਰ ਰੱਖਣਾ ਚਾਹੀਦਾ, ਕਿਉਂਕਿ ਅਜਿਹੇ ਕੰਮ ਪਿਛਲੀਆਂ ਸਰਕਾਰਾਂ ਤੋਂ ਨਹੀਂ ਹੋ ਸਕੇ। ਬਲਵਿੰਦਰ ਸਿੰਘ ਕਲੇਰ ਨੇ ਆਪਣੇ ਸ਼ਬਦਾਂ ਵਿਚ ਆਖਿਆ ਕਿ ਇਹਨਾਂ ਦੋਵੇਂ ਟੀਚਰਾਂ ਦੇ ਪੱਕੇ ਹੋਣ ਨਾਲ ਭਲੂਰ ਸਕੂਲ ਨੂੰ ਹੋਰ ਵੀ ਵੱਡਾ ਲਾਭ ਹਾਸਿਲ ਹੋਵੇਗਾ। ਆਪ ਪਾਰਟੀ ਆਗੂ ਸੁਖਦੀਪ ਸਿੰਘ ਬਰਾੜ ਨੇ ਕਿਹਾ ਕਿ ਉਹ ਆਪਣੇ ਸਮੁੱਚੇ ਨਗਰ ਵੱਲੋਂ ਸਰਕਾਰ ਦੇ ਇਸ ਖੂਬਸੂਰਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦੇ ਹਨ ਅਤੇ ਆਸ ਰੱਖਦੇ ਹਨ ਕਿ ਭਗਵੰਤ ਮਾਨ ਸਰਕਾਰ ਇਸੇ ਤਰ੍ਹਾਂ ਸ਼ਲਾਘਾਯੋਗ ਕਾਰਜ ਕਰਦੀ ਰਹੇਗੀ।
ਨੌਜਵਾਨ ਹਰਦੀਪ ਸਿੰਘ ਹੀਪਨ ਨੇ ਕਿਹਾ ਕਿ ਸਾਡੇ ਪਿੰਡ ਲਈ ਮਾਣ ਵਾਲੀ ਗੱਲ ਹੈ ਕਿ ਅਧਿਆਪਕ ਵਜੋਂ ਪੱਕੇ ਹੋਣ ਵਾਲੀ ਇਕ ਪਿੰਡ ਦੀ ‘ਨੂੰਹ ਰਾਣੀ’ ਹੈ ਅਤੇ ਇਕ ਪਿੰਡ ਦੀ ‘ਧੀ ਰਾਣੀ’ ਹੈ। ਸਾਨੂੰ ਉਮੀਦ ਹੈ ਕਿ ਦੋਵੇਂ ਆਪਣੇ ਪਿੰਡ ਨੂੰ ਵਿੱਦਿਅਕ ਪੱਖੋਂ ਉੱਚਾ ਚੁੱਕਣ ਲਈ ਇਮਾਨਦਾਰੀ ਨਾਲ ਸੇਵਾਵਾਂ ਦਿੰਦੀਆਂ ਰਹਿਣਗੀਆਂ। ਵਿਸ਼ੇਸ਼ ਤੌਰ ‘ਤੇ ਪਹੁੰਚੇ ਸੀ. ਐੱਚ. ਟੀ. ਸ੍ਰੀ ਸੁਗਰੀਵ ਕੁਮਾਰ ਨੇ ਪੱਕੇ ਹੋਣ ਵਾਲੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਸਰਕਾਰ ਦੇ ਇਸ ਫੈਸਲੇ ਦੀ ਪ੍ਰੋੜਤਾ ਕੀਤੀ। ਇਸ ਉਪਰੰਤ ਪ੍ਰਮੁੱਖ ਸਖ਼ਸ਼ੀਅਤ ਮਾਸਟਰ ਬਿੱਕਰ ਸਿੰਘ ਹਾਂਗਕਾਂਗ ਹੋਰਾਂ ਨੇ ਬਹੁਤ ਹੀ ਸੁਚੱਜੇ ਸ਼ਬਦਾਂ ਰਾਹੀਂ ਇਕ ਅਧਿਆਪਕ ਦੀ ਖ਼ੂਬੀ ਬਾਰੇ ਚਾਨਣਾ ਪਾਉਂਦਿਆਂ ਉਸਦੀ ਸਮਾਜ ਪ੍ਰਤੀ ਦੇਣ ਦਾ ਉਚੇਚਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਕ ਅਧਿਆਪਕ ਜੱਜ, ਵਕੀਲ, ਡਾਕਟਰ ਅਤੇ ਵੱਡੇ ਵੱਡੇ ਅਫਸਰ ਪੈਦਾ ਕਰਦਾ ਹੈ ਅਤੇ ਆਪ ਸਾਰੀ ਜ਼ਿੰਦਗੀ ਇਕ ਅਧਿਆਪਕ ਵਜੋਂ ਹੀ ਜਾਣਿਆ ਜਾਂਦਾ ਹੈ। ਇਸ ਲਈ ਅਧਿਆਪਕ ਦੀ ਬਦੌਲਤ ਹੀ ਸਮਾਜ ਤਰੱਕੀ ਦੇ ਰਾਹਾਂ ਉੱਪਰ ਤੁਰਨ ਦੇ ਕਾਬਿਲ ਹੁੰਦਾ ਹੈ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਦਵਿੰਦਰ ਕੌਰ, ਮਾਸਟਰ ਬਲਪ੍ਰੀਤ ਸਿੰਘ, ਜਸਵਿੰਦਰ ਸਿੰਘ ਮਾਹਲਾ ਖੁਰਦ ਸਕੂਲ, ਨਵਨੀਤ ਕੌਰ ਭਲੂਰ ਬ੍ਰਾਂਚ ਸਕੂਲ, ਮਾ ਹਰਜਿੰਦਰ ਸਿੰਘ ਬਰਾੜ ਭਲੂਰ ਬ੍ਰਾਂਚ ਸਕੂਲ ਅਤੇ ਮਾ ਅਸ਼ੋਕ ਕੁਮਾਰ ਤੋਂ ਇਲਾਵਾ ਭੋਲਾ ਸਿੰਘ ਢਿੱਲੋਂ, ਜੱਸ ਨੱਥੂਵਾਲਾ ਗਰਬੀ, ਆਪ ਆਗੂ ਮਨਜੀਤ ਸਿੰਘ ਬੰਬ,  ਅਨਵਰ ਖਾਨ, ਹੈਪੀ ਨਰੂਲਾ, ਪਟਵਾਰੀ ਰਾਜਦੀਪ ਸਿੰਘ, ਦੀਪ ਸਿੰਘ, ਗੁਰਜੰਟ ਸਿੰਘ ਅਤੇ ਨੌਜਵਾਨ ਸਾਹਿਤ ਸਭਾ ਭਲੂਰ ਅਤੇ ’35 ਅੱਖਰ ਲੇਖਕ ਮੰਚ ਭਲੂਰ’ ਵੱਲੋਂ ਅਮਨਦੀਪ ਕੌਰ ਅਤੇ ਇੰਦਰਜੀਤ ਕੌਰ ਨੂੰ ਮੁਬਾਰਕਬਾਦ ਦਿੱਤੀ ਗਈ। ਇਸ ਸਮੇਂ ਦੋਵਾਂ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAsians found guilty of smuggling migrants to UK
Next articleਬਠਿੰਡਾ ਜ਼ਿਲ੍ਹੇ ਦੇ 621 ਕੱਚੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ*