ਤਾਲਿਬਾਨ ਨੇ ਜ਼ਬਤ ਕੀਤੀ ਨਕਦੀ ਅਤੇ ਸੋਨਾ ਕੇਂਦਰੀ ਬੈਂਕ ਵਿੱਚ ਜਮ੍ਹਾਂ ਕਰਾਇਆ

Taliban

ਕਾਬੁਲ (ਸਮਾਜ ਵੀਕਲੀ):  ਤਾਲਿਬਾਨ ਨੇ ਮੁਲਕ ਦੇ ਕੇਂਦਰੀ ਬੈਂਕ ‘ਦਾ ਅਫਗਾਨਿਸਤਾਨ ਬੈਂਕ’ (ਡੀਏਬੀ) ਨੂੰ 12.3 ਮਿਲੀਅਨ ਦੀ ਨਕਦੀ ਅਤੇ ਕੁਝ ਸੋਨਾ ਸੌਂਪਿਆ ਹੈ। ਇਹ ਜਾਣਕਾਰੀ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਦਿੱਤੀ ਗਈ। ਸ਼ਿਨਹੂਆ ਖ਼ਬਰ ਏਜੰਸੀ ਨੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਹ ਨਕਦੀ ਅਤੇ ਸੋਨੇ ਦੀਆਂ ਛੜਾਂ ਸਾਬਕਾ ਪ੍ਰਸ਼ਾਸਕੀ ਅਧਿਕਾਰੀ ਅਤੇ ਸਾਬਕਾ ਸਰਕਾਰ ਦੀ ਖੁਫੀਆ ਏਜੰਸੀ ਦੇ ਸਥਾਨਕ ਦਫ਼ਤਰ ਤੋਂ ਜ਼ਬਤ ਕੀਤੀ ਗਈ ਸੀ, ਜੋ ‘ਦਾ ਅਫਗਾਨਿਸਤਾਨ ਬੈਂਕ’ ਨੂੰ ਸੌਂਪੀ ਗਈ ਹੈ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ ਦੇ ਅਧਿਕਾਰੀ ਨੇ ਇਹ ਪੂੰਜੀ ਕੌਮੀ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਕੇ ਪਾਰਦਰਸ਼ਤਾ ਅਤੇ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਕੇਂਦਰੀ ਬੈਂਕ ਦੇ ਕਾਰਜਕਾਰੀ ਗਵਰਨਰ ਮੁਹੰਮਦ ਇਦਰੀਸ ਨੇ ਕਮਰਸ਼ੀਅਲ ਬੈਂਕ ਵਿੱਚ ਅਫਗਾਨਾਂ ਦੀ ਪੂੰਜੀ ਸੁਰੱਖਿਅਤ ਹੋਣ ਦਾ ਦਾਅਵਾ ਕੀਤਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੌਤ ਦੀਆਂ ਅਫ਼ਵਾਹਾਂ ਮਗਰੋਂ ਮੁੱਲ੍ਹਾ ਬਰਾਦਰ ਨੇ ਜਾਰੀ ਕੀਤਾ ਵੀਡੀਓ ਸੁਨੇਹਾ
Next articleਸਭਨਾਂ ਸਬੰਧਤ ਧਿਰਾਂ ਨਾਲ ਸੰਪਰਕ ਵਿੱਚ ਹਾਂ: ਕਾਬੁਲ ਵਿੱਚ ਭਾਰਤੀ ਦੇ ਅਗਵਾ ਦੀਆਂ ਰਿਪੋਰਟਾਂ ਬਾਅਦ ਭਾਰਤ ਦਾ ਦਾਅਵਾ