ਤਾਲਿਬਾਨ ਨੇ ਮਾਨਵੀ ਸਹਾਇਤਾ ਦੇ ਅਮਲੇ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ): ਤਾਲਿਬਾਨ ਨੇ ਅਫ਼ਗਾਨਿਸਤਾਨ ’ਚ ਮਾਨਵੀ ਸਹਾਇਤਾ ਪ੍ਰਦਾਨ ਕਰ ਰਹੇ ਅਮਲੇ ਨੂੰ ਸੁਰੱਖਿਆ ਦਾ ਭਰੋਸਾ ਦਿੰਦਿਆਂ ਸੰਯੁਕਤ ਰਾਸ਼ਟਰ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ। ਸੰਯੁਕਤ ਰਾਸ਼ਟਰ ਮਾਨਵੀ ਸਹਾਇਤਾ ਦੇ ਮੁਖੀ ਮਾਰਟਿਨ ਗ੍ਰਿਫਿਥਜ਼ ਨੇ ਤਾਲਿਬਾਨ ਦੇ ਸਹਿ-ਬਾਨੀ ਅਤੇ ਸਿਆਸੀ ਮਾਮਲਿਆਂ ਦੇ ਮੁਖੀ ਮੁੱਲ੍ਹਾ ਅਬਦੁੱਲ ਗਨੀ ਬਰਾਦਰ ਅਤੇ ਹੋਰ ਆਗੂਆਂ ਨਾਲ ਐਤਵਾਰ ਨੂੰ ਕਾਬੁਲ ’ਚ ਮੁਲਾਕਾਤ ਕੀਤੀ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਟੇਰੇਜ਼ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਕਿਹਾ ਕਿ ਬੈਠਕ ਦੌਰਾਨ ਗ੍ਰਿਫਿਥਜ਼ ਨੇ ਦੁਹਰਾਇਆ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਲੱਖਾਂ ਲੋਕਾਂ ਨੂੰ ਨਿਰਪੱਖ ਅਤੇ ਆਜ਼ਾਦ ਮਾਨਵੀ ਸਹਾਇਤਾ ਤੇ ਸੁਰੱਖਿਆ ਦਿੱਤੀ ਜਾਵੇਗੀ। ਉਨ੍ਹਾਂ ਸਹਾਇਤਾ ਪਹੁੰਚਾਉਣ ’ਚ ਮਹਿਲਾਵਾਂ ਦੀ ਭੂਮਿਕਾ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਮਹਿਲਾਵਾਂ ਦੀ ਸੁਰੱਖਿਆ ਹੱਕ ਯਕੀਨੀ ਬਣਾਉਣ ਲਈ ਕਿਹਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੇਪਾਲ ਵਿੱਚ ਆਏ ਹੜ੍ਹ ਕਾਰਨ 380 ਤੋਂ ਵੱਧ ਘਰਾਂ ਵਿੱਚ ਪਾਣੀ ਭਰਿਆ
Next articleਫਲੋਰਿਡਾ: ਬੰਦੂਕਧਾਰੀ ਦੇ ਹਮਲੇ ’ਚ ਚਾਰ ਜਣੇ ਹਲਾਕ