ਆਪਣੀ ਹਵਾਈ ਫੌਜ਼ ਦੀ ਬਣਾਉਣ ਦੀ ਤਿਆਰੀ *ਚ ਤਾਲਿਬਾਨ

ਹਰਪ੍ਰੀਤ ਸਿੰਘ ਬਰਾੜ

(ਸਮਾਜ ਵੀਕਲੀ)

ਕਾਬੁਲ *ਤੇ ਕਬਜਾ ਕਰਨ ਤੋਂ ਬਾਅਦ ਹੁਣ ਤਾਲਿਬਾਨ ਨੇ ਐਲਾਨ ਕਰ ਦਿੱਤਾ ਹੈ ਕਿ ਦੇਸ਼ *ਚ ਆਪਣੀ ਹਵਾਈ ਫੌਜ਼ ਦਾ ਹੋਣਾ ਲਾਜ਼ਮੀ ਹੈ। ਅਜਿਹੇ * ਚ ਹੁਣ ਤਾਲਿਬਾਨ ਨੇ ਆਪਣੀ ਹਵਾਈ ਫੌਜ਼ ਬਣਾਉਣ ਦਾ ਫੈਸਲਾ ਕੀਤਾ ਹੈ। ਮੁਲਕ *ਚ ਹਕੂਮਤ ਸੰਭਾਲਣ ਤੋਂ ਦੋ ਮਹੀਨੇ ਬਾਅਦ ਤਾਲਿਬਾਨ ਨੇ ਆਪਣੀ ਹਵਾਈ ਫੌਜ਼ ਖੜੀ ਕਰਨ ਅਤੇ ਉਸ ਨੂੰ ਤਾਕਤਵਰ ਬਣਾਉਣ ਦੀ ਗੱਲ ਕਹੀ। ਰਾਜਧਾਨੀ ਕਾਬੁਲ *ਚ ਆਈਐਸਆਈਐਸ ਦੇ ਲੜਕਿਆਂ ਨੇ ਦਾਉਦ ਖਾਨ ਹਸਪਤਾਲ *ਤੇ ਵੱਡਾ ਹਮਲਾ ਕੀਤਾ ਸੀ, ਜਿਸ ਵਿਚ ਤਕਰੀਬਨ 23 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਮਲੇ *ਚ ਤਾਲਿਬਾਨ ਵੱਲੋਂ ਹਸਪਤਾਲ ਦੀ ਸੁਰੱਖਿਆ *ਚ ਤੈਨਾਤ ਕੀਤੇ ਬਲੈਕ ਹਾੱਕ ਅਤੇ ਤਿੰਨ ਹੈਲੀਕਾਪਟਰਾਂ ਨੇ ਅਹਿਮ ਰੋਲ ਨਿਭਾਇਆ ਸੀ।

ਇਸ ਤੋਂ ਬਾਅਦ ਹੀ ਤਾਲਿਬਾਨ ਨੇ ਹੁਣ ਕਿਹਾ ਹੈ ਕਿ ਦੇਸ਼ *ਚ ਹਵਾਈ ਫੌਜ਼ ਨੂੰ ਤਾਕਤਵਾਰ ਕੀਤਾ ਜਾਵੇਗਾ, ਤਾਂ ਜੋ ਦੇਸ਼ ਦੇ ਸੁਰੱਖਿਆ ਪ੍ਰਭੰਧਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਤਾਲਿਬਾਨ ਵੱਲੋਂ ਜਾਰੀ ਬਿਆਨ *ਚ ਕਿਹਾ ਗਿਆ ਹੈ ਕਿ ਅਸੀਂ ਪਿਛਲੀ ਸਰਕਾਰ ਦੀ ਹਵਾਈ ਫੌਜ਼ *ਚ ਸ਼ਾਮਲ ਫੌਜ਼ ਨੂੰ ਇਸਤਮਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਉਹ ਸਾਰੇ ਸਾਡੇ ਕੋਲ ਵਾਪਸ ਆ ਜਾਣ।ਇਹ ਦੱਸਣਯੋਗ ਹੈ ਕਿ ਤਾਲਿਬਾਨ ਨੇ ਕਾਬੁਲ ਦੇ ਰਾਸ਼ਟਰਪਤੀ ਭਵਨ *ਚ ਘੁਸਪੈਠ ਕਰਨ ਤੋਂ ਕੁਝ ਦਿਨ ਪਹਿਲਾਂ ਹੀ ਕੰਧਾਰ ਏਅਰਫੋਰਸ ਨੂੰ ਜਬਤ ਕਰ ਲਿਆ ਸੀ ਅਤੇ ਅਮਰੀਕੀ ਹਵਾਈ ਜਹਾਜ ਐਮਆਈ —17 ਨੂੰ ਵੀ ਤਾਲਿਬਾਨ ਨੇ ਆਪਣੇ ਕਬਜੇ *ਚ ਲੈ ਲਿਆ ਸੀ।

ਹਰਪ੍ਰੀਤ ਸਿੰਘ ਬਰਾੜ

ਮੇਨ ਏਅਰ ਫੋਰਸ ਰੋਡ,ਬਠਿੰਡਾ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਲਮ
Next articleਮੁੱਖ ਮੰਤਰੀ ਦੇ ਹਲਕੇ ਵਿਚ ਵਿਸ਼ਾਲ ਝੰਡਾ ਮਾਰਚ ਲਈ ਅਧਿਆਪਕਾਂ ਦਾ ਵੱਡਾ ਜਥਾ ਰਵਾਨਾ