HOME ਧੁੱਪਾਂ ਰਹਿਣ ਸਦਾ ਹੀ ਚੜ੍ਹਦੀਆਂ

ਧੁੱਪਾਂ ਰਹਿਣ ਸਦਾ ਹੀ ਚੜ੍ਹਦੀਆਂ

2
ਜਸਵੰਤ ਕੌਰ ਕੰਗ ਬੈਂਸ

(ਸਮਾਜ ਵੀਕਲੀ) 

ਬੇਸ਼ੱਕ ਫਸਲਾਂ ਹੜ੍ਹਾਂ ਨਾਲ ਮਰਦੀਆਂ।
ਮੱਝਾਂ ਗਾਵਾਂ ਪਾਣੀ ਵਿੱਚ ਹੜ੍ਹਦੀਆਂ।
ਕਣਕਾਂ ਬੋਰੀਆਂ ਦੇ ਵਿੱਚ ਸੜਦੀਆਂ।
ਧੁੱਪਾਂ ਰਹਿਣ ਸਦਾ ਹੀ ਚੜ੍ਹਦੀਆਂ।

ਚਾਹੇ ਚੁੱਲਿਆਂ ਵਿੱਚ ਅੱਗਾਂ ਨਾ ਬਲ਼ਦੀਆਂ।
ਪਾਥੀਆਂ ਸੁੱਕੀਆਂ ਪਾਣੀ ਨਾਲ ਗਲ਼ਗੀਆਂ।
ਤਾਂ ਵੀ ਪੈਰ ਪਿਛਾਂਹ ਨਾ ਧਰਦੀਆਂ।
ਧੁੱਪਾਂ ਰਹਿਣ ਸਦਾ ਹੀ ਚੜ੍ਹਦੀਆਂ।

ਡੈਮਾਂ ਦੇ ਪਾਣੀ ਤੋਂ ਹੜ੍ਹਨੋਂ ਨਾ ਡਰਦੀਆਂ,
ਡਰ ਨਾਲ ਕਦੇ ਅੰਦਰ ਨਾ ਵੜਦੀਆਂ।
ਤਰਲੇ ਮਿੰਨਤਾਂ ਵੀ ਨਾ ਕਰਦੀਆਂ।
ਧੁੱਪਾਂ ਰਹਿਣ ਸਦਾ ਹੀ ਚੜ੍ਹਦੀਆਂ ।

ਟਰੈਕਟਰਾਂ ਦੇ ਨਾਲ ਸੇਵਾਵਾਂ ਕਰਦੀਆਂ।
ਆਪਣੀ ਕੌਮ ਲਈ ਅੱਗੇ ਹੋ ਖੜਦੀਆਂ,
ਕੋਕੇ ਡਾਂਗਾਂ ਦੇ ਵਿੱਚ ਜੜਦੀਆਂ।
ਧੁੱਪਾਂ ਰਹਿਣ ਸਦਾ ਹੀ ਚੜ੍ਹਦੀਆਂ।

ਬੇਸ਼ੱਕ ਲਾਸ਼ਾਂ ਪਾਣੀ ਵਿੱਚ ਸੜਦੀਆਂ ।
ਲਾਉਣ ਬਾਜ਼ੀਆਂ ਆਪਣੇ ਧੜ੍ਹ ਦੀਆਂ।
ਦਰਿਆਵਾਂ ਤੇ ਬੰਨ੍ਹ ਲਾ ਕੇ ਅੜਦੀਆਂ।
ਧੁੱਪਾਂ ਰਹਿਣ ਸਦਾ ਹੀ ਚੜ੍ਹਦੀਆਂ।

ਹੁਣ ਗੱਲਾਂ ਨੇ ਮੀਨਾਰਾਂ ਤੇ ਗੜ੍ਹ ਦੀਆਂ।
ਸੋਨਾ ਮੋਤੀਆਂ ਉੱਤੇ ਨੇ ਮੜ੍ਹਦੀਆਂ।
ਹਾਰਿਆਂ ਵਿੱਚ ਮਲਾਈਆਂ ਕੜਦੀਆਂ।
ਧੁੱਪਾਂ ਰਹਿਣ ਸਦਾ ਹੀ ਚੜ੍ਹਦੀਆਂ।

ਨਿੱਤ ਘਾੜੇ ਵੀ ਨਵੇਂ ਨੇ ਘੜਦੀਆਂ।
ਕਿਸ਼ਤੀਆਂ ਪਾਣੀ ਵਿੱਚ ਨੇ ਤਰਦੀਆਂ।
ਮਦਦ ਇੱਕ ਦੂਜੇ ਦੀ ਕਰਦੀਆਂ।
ਧੁੱਪਾਂ ਰਹਿਣ ਸਦਾ ਹੀ ਚੜ੍ਹਦੀਆਂ।

ਨਿੱਤ ਬਾਣੀ ਬਾਬੇ ਦੀ ਪੜ੍ਹਦੀਆਂ,
ਸਤਿਕਾਰ ਗੁਰੂਆਂ ਦਾ ਹੈ ਕਰਦੀਆਂ।
ਜੈਕਾਰਾ ਬੋਲੇ ਸੋ ਨਿਹਾਲ ਦਾ ਛੱਡਦੀਆਂ।
ਧੁੱਪਾਂ ਰਹਿਣ ਸਦਾ ਹੀ ਚੜ੍ਹਦੀਆਂ।

ਜਸਵੰਤ ਕੌਰ ਕੰਗ ਬੈਂਸ
ਲੈਸਟਰ ਯੂ ਕੇ

Previous articleਹੜ੍ਹਾਂ ਦੀ ਆੜ ਵਿੱਚ ਪੰਜਾਬ ਵਿੱਚ ਹਥਿਆਰਾਂ ਦੀ ਤਸਕਰੀ, 16 ਪਿਸਤੌਲ ਅਤੇ 1847 ਕਾਰਤੂਸ ਬਰਾਮਦ, ਦੋ ਤਸਕਰ ਗ੍ਰਿਫ਼ਤਾਰ
Next articleਸੀਪੀ ਰਾਧਾਕ੍ਰਿਸ਼ਨਨ ਨੇ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ, ਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਜਗਦੀਪ ਧਨਖੜ ਨਜ਼ਰ ਆਏ