(ਸਮਾਜ ਵੀਕਲੀ)
ਸਾਉਣ ਮਹੀਨੇ ਤੀਆਂ ਆਈਆਂਨੱਚਣ ਸੱਜਣਾ ਦੀਆਂ ਤਰਹਾਈਆਂ
ਜਾਂ ਫਿਰ ਨੱਚਦੀਆਂ ਚੂੜੇ ਵਾਲੀਆਂ
ਹੱਥਾਂ ਦੀ ਕਿੱਕਲੀ ਪਾ
ਤੇਰੀਆਂ ਭੱਜ ਜਾਣੀਆਂ ਨੀ,ਚੂੜੀਆਂ ਸੰਭਲ ਕੇ ਛਣਕਾ
ਤੇਰੀਆਂ..
ਫੁੱਲਾਂ ਵਾਗੂੰ ਚੜੀ ਜਵਾਨੀ
ਉੱਚੀ ਪੀਂਘ ਚੜਾਵੇ
ਪਿੱਪਲਾਂ ਦੇ ਸਿਰੀਂ ਨਾਗਣ ਵਾਗੂੰ,ਵਲ ਪਾ ਲਾ ਹੱਥ ਆਵੇ
ਕੱਚੀਆਂ ਕੈਲਾਂ ਨੂੰ, ਸਾਵਣ ਆਪ ਨਹਾਵੇ
ਕੱਚੀਆਂ..
ਆ ਨੀ ਰਾਣੋ ਆ ਨੀ ਮਾਣੋ
ਗੁੱਡੀ ਇੱਕ ਬਣਾਈਏ
ਨੀ ਗੁੱਡੇ ਨਾਲ ਉਹਦਾ ਵਿਆਹ ਰਚਾ ਕੇ
ਪਿੱਟਦੇ ਪਿੱਟਦੇ ਜਾਈਏ
ਧਰਮੀ ਸਾਵਣ ਤੋਂ ਆਪਾਂ ਮੀਂਹ ਪੁਵਾਈਏ
ਧਰਮੀ….
ਕਣਕ ਵੀ ਭੁੰਨ ਲਈ,ਚੌਲ ਵੀ ਭੁੰਨ ਲਏ
ਭੁੰਨ ਲਏ ਮੱਕੀ ਦਾਣੇ
ਗੁੜ ਦੀ ਬੰਨ ਲਈ ਰੋੜੀ ਪੱਲੇ,ਦਿੱਲੀ ਡੇਰੇ ਲਾਉਣੇ
ਤੀਆਂ ਨੂੰ ਅਸੀ ਤਾਂ ਮਨਾਉਣਾ,ਜਿੱਤ ਕਿਸਾਨ ਘਰ ਆਵੇ
ਧਰਮੀ ਬਾਬਲ ਦੀ,ਪੱਗ ਨੂੰ ਦਾਗ ਨਾ ਲੱਗ ਜਾਵੇ
ਧਰਮੀ…
ਨੱਚਣ ਨਾ ਜਾਣਾ,ਗਾਉਣ ਨਾ ਜਾਣਾ
ਜਾਣਾ ਨਾ ਗੁਣ ਕਾਈ
ਉਹੀ ਮਾਤਾ,ਪਿਤਾ ਵੀ ਉਹੀ,ਉਹ ਹੀ ਪੂਤ ਤੇ ਭਾਈ
ਮੇਰੀ ਨਾਨਕ ਨੇ ਬੇੜੀ ਬੰਨੇ ਲਾਈ
ਸਤਿਗੁਰੂ ਨਾਨਕ ਨੇ ਬੇੜੀ ਬੰਨੇ ਲਾਈ
ਜਾਵਾਂ ਨਾਨਕ ਨਾਮ ਧਿਆਹੀ
ਮੇਰੀ…
ਸਰਬਜੀਤ ਕੌਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly